Thursday, 28th of May 2026

ਮਨਕਿਰਤ ਔਲਖ ਨੇ ਆਪਣੇ ਪੁੱਤਰ ਅਤੇ ਬਾਬੇ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਫੈਨਸ ਵੀ ਲੁਟਾ ਰਹੇ ਪਿਆਰ

ਗਾਇਕ ਮਨਕਿਰਤ ਔਲਖ ਆਪਣੇ ਪੁੱਤਰ ਦੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਮਨਕਿਰਤ ਆਪਣੇ ਬਾਬੇ ਅਤੇ ਬੇਟੇ ਦੇ ਨਾਲ ਦਿਖਾਈ ਦੇ ਰਹੇ ਹਨ ।

Reported by: PTC Punjabi Desk | Edited by: Shaminder  |  July 14th 2023 11:15 AM |  Updated: July 14th 2023 11:15 AM

ਮਨਕਿਰਤ ਔਲਖ ਨੇ ਆਪਣੇ ਪੁੱਤਰ ਅਤੇ ਬਾਬੇ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਫੈਨਸ ਵੀ ਲੁਟਾ ਰਹੇ ਪਿਆਰ

ਗਾਇਕ ਮਨਕਿਰਤ ਔਲਖ (Maankirt Aulakh) ਆਪਣੇ ਪੁੱਤਰ ਦੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਮਨਕਿਰਤ ਆਪਣੇ ਬਾਬੇ ਅਤੇ ਬੇਟੇ ਦੇ ਨਾਲ ਦਿਖਾਈ ਦੇ ਰਹੇ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਮਨਕਿਰਤ ਔਲਖ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਹਨ । ਮਨਕਿਰਤ ਦੇ ਬੇਟੇ ਅਤੇ ਬਾਬੇ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਹੋਰ ਪੜ੍ਹੋ : ਜਸਬੀਰ ਜੱਸੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਮਨਕਿਰਤ ਔਲਖ ਦੇ ਘਰ ਇੱਕ ਸਾਲ ਪਹਿਲਾਂ ਬੇਟੇ ਨੇ ਲਿਆ ਜਨਮ 

ਕਰੀਬ ਇੱਕ ਸਾਲ ਪਹਿਲਾਂ ਗਾਇਕ ਦੇ ਘਰ ਪੁੱਤਰ ਨੇ ਜਨਮ ਲਿਆ ਸੀ । ਜਿਸ ਬਾਰੇ ਗਾਇਕ ਨੇ ਜਾਣਕਾਰੀ ਸਾਂਝੀ ਕੀਤੀ ਸੀ । ਉਨ੍ਹਾਂ ਦੇ ਬੇਟੇ ਇਮਤਿਆਜ਼ ਦਾ ਜਨਮ ਵਿਦੇਸ਼ ‘ਚ ਹੀ ਹੋਇਆ ਸੀ ।

ਜਿਸ ਤੋਂ ਬਾਅਦ ਗਾਇਕ ਨੇ ਬੇਟੇ ਦੇ ਇੰਡੀਆ ਆਉਣ ‘ਤੇ ਵੀ ਕੁਝ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਹਾਲ ਹੀ ‘ਚ ਗਾਇਕ ਨੇ ਇਮਤਿਆਜ਼ ਔਲਖ ਦੇ ਪਹਿਲੇ ਜਨਮ ਦਿਨ ਦਾ ਵੀਡੀਓ ਵੀ ਸਾਂਝਾ ਕੀਤਾ ਸੀ । ਇਸ ਮੌਕੇ ਗਾਇਕ ਦੇ ਵੱਲੋਂ ਇੱਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ । ਜਿਸ ‘ਚ ਐਮੀ ਵਿਰਕ, ਜੱਸੀ ਗਿੱਲ ਸਣੇ ਕਈ ਵੱਡੇ ਗਾਇਕਾਂ ਨੇ ਹਾਜ਼ਰੀ ਲਵਾਈ ਸੀ ।ਸੋਸ਼ਲ ਮੀਡੀਆ ‘ਤੇ ਇਸ ਪਾਰਟੀ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ ।  

- PTC PUNJABI


Popular Posts