ਗੀਤਕਾਰ ਮੱਟ ਸ਼ੇਰੋਂਵਾਲਾ ਨੇ ਸਿੱਖ ਪੰਥ ਤੋਂ ਮੰਗੀ ਮੁਆਫੀ,ਚਮਤਕਾਰ ਨੂੰ ਲੈ ਕੇ ਪਾਇਆ ਸੀ ਵੀਡੀਓ
ਮੱਟ ਸ਼ੇਰੋਂਵਾਲਾ ਨੇ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗੀ ਹੈ । ਦਰਅਸਲ ਗਾਇਕ ਨੇ ਕੁਝ ਦਿਨ ਪਹਿਲਾਂ ਚਮਤਕਾਰ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਸੀ । ਜਿਸ ਨੂੰ ਲੈ ਕੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਸੀ ।
ਗੀਤਕਾਰ ਮੱਟ ਸ਼ੇਰੋਂਵਾਲਾ ਨੇ ਸਿੱਖ ਪੰਥ ਤੋਂ ਮੰਗੀ ਮੁਆਫੀ,ਚਮਤਕਾਰ ਨੂੰ ਲੈ ਕੇ ਪਾਇਆ ਸੀ ਵੀਡੀਓ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਮੱਟ ਸ਼ੇਰੋਂਵਾਲਾ (Matt Sheron Wala) ਨੂੰ ਬੀਤੇ ਦਿਨੀਂ ਚਮਤਕਾਰ ਨੂੰ ਲੈ ਕੇ ਇੱਕ ਪੋਸਟ ਪਾਉਣੀ ਮਹਿੰਗੀ ਪੈ ਗਈ । ਜਿਸ ਤੋਂ ਬਾਅਦ ਗੀਤਕਾਰ ਨੇ ਹੱਥ ਜੋੜ ਕੇ ਖਾਲਸਾ ਪੰਥ ਤੇ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗੀ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੀਤਕਾਰ ਹੱਥ ਜੋੜ ਕੇ ਗੁਰਦੁਆਰਾ ਸਾਹਿਬ ‘ਚ ਜਾ ਕੇ ਸਭ ਦੇ ਸਾਹਮਣੇ ਮੁਆਫੀ ਮੰਗ ਰਿਹਾ ਹੈ।
ਹੋਰ ਪੜ੍ਹੋ : ਗਾਇਕ ਨਿੰਜਾ ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਬੇਟੇ ਨੂੰ ਦਿੱਤਾ ਜਨਮ
ਮੱਟ ਸ਼ੇਰੋਂਵਾਲਾ ਦਾ ਕਹਿਣਾ ਹੈ ਕਿ ਮੈਂ ਸਿੱਖੀ ਨਾਲ ਸਬੰਧਤ ਕਈ ਗੀਤ ਵੀ ਹੁਣ ਤੱਕ ਲਿਖ ਚੁੱਕਿਆ ਅਤੇ ਹਮੇਸ਼ਾ ਇਨ੍ਹਾਂ ਗੀਤਾਂ ‘ਚ ਸਿੱਖਾਂ ਦੀ ਉਸਤਤ ਹੀ ਕੀਤੀ ਹੈ । ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ । ਫਿਰ ਵੀ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਮੈਂ ਉਸ ਦੇ ਲਈ ਮੁਆਫੀ ਮੰਗਦਾ ਹਾਂ ।
ਇਸ ਤੋਂ ਪਹਿਲਾਂ ਵੀ ਵਿਵਾਦਾਂ ‘ਚ ਘਿਰੇ ਸਨ ਮੱਟ ਸ਼ੇਰੋਂਵਾਲਾ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮੱਟ ਸ਼ੇਰੋਂਵਾਲਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਕਲ ਲਾਉਣ ਕਾਰਨ ਵੀ ਵਿਵਾਦਾਂ ‘ਚ ਘਿਰ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਆਫੀ ਮੰਗਣੀ ਪਈ ਸੀ। ਦੱਸ ਦਈਏ ਕਿ ਮੱਟ ਸ਼ੇਰੋਂਵਾਲਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰਾਂ ਚੋਂ ਇੱਕ ਹਨ । ਉਹ ਆਪਣੀ ਵਧੀਆ ਲੇਖਣੀ ਦੇ ਲਈ ਜਾਣੇ ਜਾਂਦੇ ਹਨ ਅਤੇ ਹੁਣ ਤੱਕ ਕਈ ਹਿੱਟ ਗੀਤ ਉਹ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
