ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਆਪਸੀ ਵਿਵਾਦ ‘ਤੇ ਕੀ ਬੋਲੇ ਗੀਤਕਾਰ ਮੱਟ ਸ਼ੇਰੋਂਵਾਲਾ, ਸੁਣੋ ਉਨ੍ਹਾਂ ਦੀ ਜ਼ੁਬਾਨੀ

Written by  Shaminder   |  August 25th 2020 05:05 PM  |  Updated: August 25th 2020 05:05 PM

ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਆਪਸੀ ਵਿਵਾਦ ‘ਤੇ ਕੀ ਬੋਲੇ ਗੀਤਕਾਰ ਮੱਟ ਸ਼ੇਰੋਂਵਾਲਾ, ਸੁਣੋ ਉਨ੍ਹਾਂ ਦੀ ਜ਼ੁਬਾਨੀ

ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਫੈਨਸ ਵਿਚਾਲੇ ਵਿਵਾਦ ਭਖਦਾ ਹੀ ਜਾ ਰਿਹਾ ਹੈ । ਬੀਤੇ ਦਿਨ ਸਿੱਧੂ ਮੂਸੇਵਾਲਾ ਨੇ ਇੱਕ ਵੀਡੀਓ ਜਾਰੀ ਕਰਕੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਜਵਾਬ ਦਿੱਤਾ ਸੀ । ਜਿਸ ਤੋਂ ਬਾਅਦ ਅੱਜ ਗੀਤਕਾਰ ਮੱਟ ਸ਼ੇਰੋਂਵਾਲਾ ਨੇ ਇਸ ਵਿਵਾਦ ਤੇ ਆਪਣਾ ਪੱਖ ਰੱਖਿਆ ਹੈ । ਉਨ੍ਹਾਂ ਨੇ ਕਿਹਾ ਕਿ ਕਿਸੇ ਦਾ ਫੈਨ ਹੋਣਾ ਗਲਤ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਦੂਜੇ ਦੀ ਲੜਾਈ ‘ਚ ਨਹੀਂ ਪੈਣਾ ਅਤੇ ਆਪਣੇ ਦਿਮਾਗ ਨੂੰ ਚੰਗੇ ਕੰਮਾਂ ‘ਚ ਲਾਉਣਾ ਚਾਹੀਦਾ ਹੈ ।

https://www.facebook.com/MattSheronofficial/videos/1988523924616328

ਇਕ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਵਿਚਾਲੇ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਇਸ ਸਭ ਦੇ ਚਲਦੇ ਸਿੱਧੂ ਮੂਸੇਵਾਲਾ ਨੇ ਲਾਈਵ ਹੋ ਕੇ ਬੱਬੂ ਮਾਨ ਦੇ ਪ੍ਰਸ਼ੰਸਕਾਂ ‘ਤੇ ਗੰਭੀਰ ਇਲਜ਼ਾਮ ਲਗਾਏ ਸੀ । ਸਿੱਧੂ ਮੁਸੇਵਾਲਾ ਨੇ ਕਿਹਾ ਕਿ ਲਾਈਵ ਹੋ ਕੇ ਕਿਹਾ ਸੀ ਕਿ ‘ਕੁਝ ਲੋਕ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਫੋਨ ਤੇ ਅਵਾ ਤਵਾ ਬੋਲਦੇ ਹਨ ਜੋ ਕਿ ਹੋਸ਼ੀਆਂ ਹਰਕਤਾਂ ਹਨ ।

https://www.instagram.com/p/CEN6KEspqKP/

ਸਿੱਧੂ ਨੇ ਕਿਹਾ ਸੀ ਕਿ ਜੇਕਰ ਉਹਨਾਂ ਤੋਂ ਕਿਸੇ ਨੂੰ ਵੀ ਕੋਈ ਤਕਲੀਫ ਹੈ, ਉਹ ਉਸ ਦੇ ਪਿੰਡ ਆ ਕੇ ਉਸ ਨਾਲ ਗੱਲ ਕਰ ਸਕਦਾ ਹੈ । ਉਹ ਹਰ ਗੱਲ ਦਾ ਜਵਾਬ ਦੇਣਗੇ । ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਇਹ ਲੋਕ ਆਪਣੀਆਂ ਇਨਾਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਹਨਾਂ ਉਹਨਾਂ ਤੇ ਢੁਕਵੀਂ ਕਾਰਵਾਈ ਕਰਨਗੇ ।

 

You May Like This
DOWNLOAD APP


© 2023 PTC Punjabi. All Rights Reserved.
Powered by PTC Network