ਆਪਣੇ ਪਿਤਾ ਦੇ ਜਨਮ ਦਿਨ ‘ਤੇ ਭਾਵੁਕ ਹੋਈ ਗਾਇਕਾ ਮਿਸ ਪੂਜਾ, ਸਾਂਝੀ ਕੀਤੀ ਤਸਵੀਰ
ਬਾਪ ਸਿਰਾਂ ਦੇ ਤਾਜ ਮੁਹੰਮਦ ਮਾਂਵਾਂ ਠੰਢੀਆਂ ਛਾਂਵਾਂ….ਜਦੋਂ ਪਿਤਾ ਇਸ ਦੁਨੀਆ ਤੋਂ ਚਲਿਆ ਜਾਂਦਾ ਹੈ ਤਾਂ ਇਸ ਦੀ ਪੀੜ ਉਹੀ ਜਾਣ ਸਕਦਾ ਹੈ ਜਿਸ ਤੋਂ ਉਸ ਦੇ ਪਿਤਾ ਹਮੇਸ਼ਾ ਦੇ ਲਈ ਦੂਰ ਚਲੇ ਜਾਂਦੇ ਹਨ ।ਮਿਸ ਪੂਜਾ ਦੇ ਪਿਤਾ ਜੀ ਦਾ ਬੀਤੇ ਦਿਨ ਜਨਮ ਦਿਨ ਸੀ। ਇਸ ਮੌਕੇ ਉਨ੍ਹਾਂ ਨੂੰ ਯਾਦ ਕਰਕੇ ਗਾਇਕਾ ਭਾਵੁਕ ਹੋ ਗਈ।
ਆਪਣੇ ਪਿਤਾ ਦੇ ਜਨਮ ਦਿਨ ‘ਤੇ ਭਾਵੁਕ ਹੋਈ ਗਾਇਕਾ ਮਿਸ ਪੂਜਾ, ਸਾਂਝੀ ਕੀਤੀ ਤਸਵੀਰ
ਮਿਸ ਪੂਜਾ (Miss pooja )ਦਾ ਨਾਮ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕਾਂ ‘ਚ ਆਉਂਦਾ ਹੈ । ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਅਦਾਕਾਰਾ ਸਰਗਰਮ ਹੈ ਅਤੇ ਉਹ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ‘ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਬੀਤੇ ਦਿਨ ਉਨ੍ਹਾਂ ਦੇ ਪਿਤਾ ਜੀ ਦਾ ਜਨਮ ਦਿਨ ਸੀ । ਇਸ ਮੌਕੇ ‘ਤੇ ਗਾਇਕਾ ਨੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ।
ਹੋਰ ਪੜ੍ਹੋ : ਪਿਤਾ ਦੀ ਮੌਤ ਤੋਂ ਬਾਅਦ ‘ਡਾਕੂ ਪਰਿਵਾਰ’ ‘ਚ ਪਰਤੀਆਂ ਖੁਸ਼ੀਆਂ, ਪੁੱਤਰ ਦਾ ਹੋਇਆ ਮੰਗਣਾ, ਮਿਲ ਰਹੀਆਂ ਵਧਾਈਆਂ
ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ । ਗਾਇਕਾ ਨੇ ਲਿਖਿਆ ‘ਹੈਪੀ ਬਰਥਡੇ ਪਾਪਾ,ਮੈਂ ਤੁਹਾਨੂੰ ਬਹੁਤ ਜ਼ਿਆਦਾ ਯਾਦ ਕਰਦੀ ਹਾਂ।ਤੁਹਾਡੀ ਆਵਾਜ਼ ਨੂੰ, ਤੁਹਾਡੀਆਂ ਦਿੱਤੀਆਂ ਸਲਾਹਾਂ ਨੂੰ, ਤੁਹਾਡੀਆਂ ਝਿੜਕਾਂ ਨੂੰ ਵੀ ਬਹੁਤ ਜ਼ਿਆਦਾ ਮਿਸ ਕਰਦੀ ਹਾਂ ।ਮੈਨੂੰ ਯਾਦ ਹੈ ਕਿ ਕਿਵੇਂ ਇੱਕ ਟੀਮ ਦੇ ਵਾਂਗ ਅਸੀਂ ਕੰਮ ਕਰਦੇ ਸੀ ।ਮੈਨੂੰ ਇਹ ਵੀ ਯਾਦ ਹੈ ਕਿ ਤੁਸੀਂ ਸਾਨੂੰ ਖੁਸ਼ ਰੱਖਣ ਦੇ ਲਈ ਕਿੰਨੀ ਮਿਹਨਤ ਕੀਤੀ । ਤੁਸੀਂ ਸਭ ਤੋਂ ਵਧੀਆ ਪਿਤਾ ਸੀ’।

ਮਿਸ ਪੂਜਾ ਦਾ ਵਰਕ ਫਰੰਟ
ਮਿਸ ਪੁਜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਪਿਛਲੇ ਲੰਮੇ ਸਮੇਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗਿਣਤੀ ਅਣਗਿਣਤ ਹੈ। ਜਿਸ ‘ਚ ਪੈਟਰੋਲ, ਭਾਬੀ ਤੇਰੀ ਭੈਣ ਪਟੋਲਾ, ਝੋਨਾ ਲਾਉਣਾ ਈ ਛੱਡ ਦੇਣਾ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
