ਨੀਰੂ ਬਾਜਵਾ ਨੇ ਸਾਂਝੀ ਕੀਤੀ ਹੈਲੋਵੀਨ ਲੁੱਕ ਵਾਲੀ ਵੀਡੀਓ, ਲੋਕਾਂ ਨੇ ਕਿਹਾ ‘ਕੋਈ ਬੰਦਾ ਨਾ ਮਰਵਾ ਦਿਓ ਕਿਤੇ ਕੋਈ’

ਨੀਰੂ ਬਾਜਵਾ ਨੇ ਹੈਲੋਵੀਨ ਲੁੱਕ ਵਾਲੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ‘ਚ ਇੱਕ ਡਰਾਉਣਾ ਪੁਤਲਾ ਪੀਂਘ ‘ਤੇ ਬਿਠਾਇਆ ਗਿਆ ਹੈ । ਇਸ ਪੁਤਲੇ ਨੂੰ ਵੇਖ ਕੇ ਇੱਕ ਵਾਰ ਤਾਂ ਹਰ ਕੋਈ ਡਰ ਜਿਹਾ ਗਿਆ । ਪਰ ਜੇ ਕਿਤੇ ਰਾਤ ਨੂੰ ਕੋਈ ਇਨਸਾਨ ਇਸ ਪੁਤਲੇ ਨੂੰ ਵੇਖ ਲਵੇ ਤਾਂ ਉਸ ਦੇ ਸਾਹ ਹੀ ਸੁੱਕ ਜਾਣ ।

Written by  Shaminder   |  September 27th 2023 12:31 PM  |  Updated: September 27th 2023 12:31 PM

ਨੀਰੂ ਬਾਜਵਾ ਨੇ ਸਾਂਝੀ ਕੀਤੀ ਹੈਲੋਵੀਨ ਲੁੱਕ ਵਾਲੀ ਵੀਡੀਓ, ਲੋਕਾਂ ਨੇ ਕਿਹਾ ‘ਕੋਈ ਬੰਦਾ ਨਾ ਮਰਵਾ ਦਿਓ ਕਿਤੇ ਕੋਈ’

ਨੀਰੂ ਬਾਜਵਾ (Neeru Bajwa)ਨੇ ਹੈਲੋਵੀਨ ਲੁੱਕ ਵਾਲੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ‘ਚ ਇੱਕ ਡਰਾਉਣਾ ਪੁਤਲਾ ਪੀਂਘ ‘ਤੇ ਬਿਠਾਇਆ ਗਿਆ ਹੈ । ਇਸ ਪੁਤਲੇ ਨੂੰ ਵੇਖ ਕੇ ਇੱਕ ਵਾਰ ਤਾਂ ਹਰ ਕੋਈ ਡਰ ਜਿਹਾ ਗਿਆ । ਪਰ ਜੇ ਕਿਤੇ ਰਾਤ ਨੂੰ ਕੋਈ ਇਨਸਾਨ ਇਸ ਪੁਤਲੇ ਨੂੰ ਵੇਖ ਲਵੇ ਤਾਂ ਉਸ ਦੇ ਸਾਹ ਹੀ ਸੁੱਕ ਜਾਣ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ । ਨੀਰੂ ਬਾਜਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਇਹ ਇੱਥੇ ਬਹੁਤ ਡਰਾਉਣਾ ਹੋਣ ਵਾਲਾ ਹੈ’ । 

ਹੋਰ ਪੜ੍ਹੋ :  ਨੀਰੂ ਬਾਜਵਾ ਨੇ ਮਾਂ ਦੇ ਜਨਮ ਦਿਨ ‘ਤੇ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ, ਮਾਂ ਨੂੰ ਜਨਮ ਦਿਨ ਦੀ ਦਿੱਤੀ ਵਧਾਈ

ਫੈਨਸ ਨੇ ਵੀ ਦਿੱਤੇ ਰਿਐਕਸ਼ਨ 

ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਓ ਮਾਈ ਗੌਡ…ਤੁਸੀਂ ਨਿਸ਼ਚਿਤ ਤੌਰ ‘ਤੇ ਹੈਲੋਵੀਨ ਦੇ ਡਰਾਉਣੇਪਣ ਦੇ ਨਾਲ ਉੱਚਾ ਚੁੱਕ ਲਿਆ ਹੈ।ਉਹ ਚੀਜ਼ ਮੈਨੂੰ ਹੈਰਾਨ ਕਰ ਰਹੀ ਹੈ’।

ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਡਰਾਉਣੀ ਪੰਜਾਬਣ ਰੁੱਸੀ ਬੈਠੀ ਪੀਂਘ ‘ਤੇ’। ਇੱਕ ਹੋਰ ਸੋਸ਼ਲ ਮੀਡੀਆ ‘ਤੇ ਲਿਖਿਆ ਬੰਦਾ ਨਾ ਮਾਰ ਦਿਓ ਤੁਸੀਂ ਰਾਤੀਂ ਜੇ ਕੋਈ ਮਾੜੇ ਦਿਲ ਵਾਲਾ ਆ ਗਿਆ ਤਾਂ’ । ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਹੋਰ ਵੀ ਕਈ ਫੈਨਸ ਨੇ ਰਿਐਕਸ਼ਨ ਦਿੱਤੇ ਹਨ । 

ਨੀਰੂ ਬਾਜਵਾ ਦਾ ਵਰਕ ਫ੍ਰੰਟ 

ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਹਾਲ ਹੀ ਵਿੱਚ ਆਈ ਫ਼ਿਲਮ ‘ਬੂਹੇ ਬਾਰੀਆਂ’ ਅਤੇ ਫ਼ਿਲਮ ‘ਕਲੀ ਜੋਟਾ’ ਸ਼ਾਮਿਲ ਹਨ । ਜਿਸ ‘ਚ ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦਿਖਾਈ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network