ਪੰਜਾਬੀ ਇੰਡਸਟਰੀ ਦੀ ‘ਮਾਣਮੱਤੀ’ ਨਿਮਰਤ ਖਹਿਰਾ ਚਾਹ ਬਣਾਉਂਦੀ ਆਈ ਨਜ਼ਰ, ਅਦਾਕਾਰਾ ਨੇ ਸਾਂਝਾ ਕੀਤਾ ਖੂਬਸੂਰਤ ਵੀਡੀਓ

ਨਿਮਰਤ ਖਹਿਰਾ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ਦੇ ਕਾਰਨ ਰੁੱਝੀ ਹੋਈ ਹੈ । ਪਰ ਫੈਨਸ ਦੇ ਨਾਲ ਉਹ ਅਕਸਰ ਸੋਸ਼ਲ ਮੀਡੀਆ ‘ਤੇ ਰੁਬਰੂ ਹੁੰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਚਾਹ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ।

Written by  Shaminder   |  August 24th 2023 04:06 PM  |  Updated: August 24th 2023 04:06 PM

ਪੰਜਾਬੀ ਇੰਡਸਟਰੀ ਦੀ ‘ਮਾਣਮੱਤੀ’ ਨਿਮਰਤ ਖਹਿਰਾ ਚਾਹ ਬਣਾਉਂਦੀ ਆਈ ਨਜ਼ਰ, ਅਦਾਕਾਰਾ ਨੇ ਸਾਂਝਾ ਕੀਤਾ ਖੂਬਸੂਰਤ ਵੀਡੀਓ

ਨਿਮਰਤ ਖਹਿਰਾ (Nimrat Khaira) ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ਦੇ ਕਾਰਨ ਰੁੱਝੀ ਹੋਈ ਹੈ । ਪਰ ਫੈਨਸ ਦੇ ਨਾਲ ਉਹ ਅਕਸਰ ਸੋਸ਼ਲ ਮੀਡੀਆ ‘ਤੇ ਰੁਬਰੂ ਹੁੰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਚਾਹ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਸ਼ੂਟ ‘ਤੇ ਵੈਨਿਟੀ ਦੀ ਚਾਹ’।

ਹੋਰ ਪੜ੍ਹੋ  :  ਗਿੱਪੀ ਗਰੇਵਾਲ ਨੇ ਸੁੱਤੇ ਪਏ ਕਰਮਜੀਤ ਅਨਮੋਲ ਅਤੇ ਬਿੰਨੂ ਢਿੱਲੋਂ ਨੂੰ ਇਸ ਤਰ੍ਹਾਂ ਜਗਾਇਆ, ਵੇਖੋ ਵੀਡੀਓ

‘ਮਾਣਮੱਤੀ’ ਐਲਬਮ ਦੇ ਦੋ ਵੀਡੀਓ ਸ਼ੂਟ ਕਰ ਲਏ ਹਨ ਅਤੇ ਇਸ ਐਲਬਮ ਨੂੰ ਸੁਣਨ ਦੇ ਲਈ ਤੁਹਾਡੀ ਉਡੀਕ ਨਹੀਂ ਕਰ ਸਕਦੀ ।  ਇਸ ਦੇ ਨਾਲ ਹੀ ਨਿਮਰਤ ਖਹਿਰਾ ਨੇ ਲਿਖਿਆ ਕਿ ‘ਡੱਬਿਆਂ ‘ਚ ਚਾਹ ਤੇ ਪੱਤੀ ਤੇ ਖੰਡ ਈ ਆ, ਵਾਰ ਵਾਰ ਸੇਮ ਕਮੈਂਟ ਨਾ ਕਰੋ। ਪਤਾ ਵੀ ਆ ਤੁਹਾਨੂੰ ਟਿੱਚਰਾਂ ਕਰਨੋਂ ਨੀ ਹੱਟਦੇ’। ਗਾਇਕਾ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਨਿਮਰਤ ਖਹਿਰਾ ਦਾ ਵਰਕ ਫਰੰਟ 

ਨਿਮਰਤ ਖਹਿਰਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਗਾਇਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕਾ ਕੀਤੀ ਸੀ, ਪਰ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਸਰਾਹਿਆ ਗਿਆ ਸੀ ।

ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਜੋੜੀ’ ਆਈ ਸੀ ।ਦਿਲਜੀਤ ਦੋਸਾਂਝ ਦੇ ਨਾਲ ਆਈ ਇਸ ਫ਼ਿਲਮ ਨੂੰ ਬਹੁਤ ਪਸੰਦ ਕੀਤਾ ਗਿਆ ਸੀ । 

    

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network