ਭਾਰਤ ਦੀ ਜਿੱਤ ‘ਤੇ ਹਰਭਜਨ ਸਿੰਘ ਨੇ ਨਵਜੋਤ ਸਿੱਧੂ ‘ਤੇ ਲੁਟਾਏ ਨੋਟ, ਵੀਡੀਓ ਹੋ ਰਿਹਾ ਵਾਇਰਲ
ਹਰਭਜਨ ਸਿੰਘ ਤੇ ਨਵਜੋਤ ਸਿੱਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦੋਵੇਂ ਜਣੇ ਕਮੈਂਟਰੀ ਬਾਕਸ ‘ਚ ਨਜ਼ਰ ਆ ਰਹੇ ਹਨ । ਕਿਉਂਕਿ ਦੋਵੇਂ ਜਣੇ ਟੀ-੨੦ ਵਿਸ਼ਵ ਕੱਪ ‘ਚ ਕਮੈਂਟਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਦਰਸ਼ਕ ਵੀ ਦੋਵਾਂ ਦੀ ਮਜ਼ੇਦਾਰ ਕਮੈਂਟਰੀ ਦਾ ਅਨੰਦ ਮਾਣਦੇ ਹੋਏ ਨਜ਼ਰ ਆਏ ।
ਭਾਰਤ ਦੀ ਜਿੱਤ ‘ਤੇ ਹਰਭਜਨ ਸਿੰਘ ਨੇ ਨਵਜੋਤ ਸਿੱਧੂ ‘ਤੇ ਲੁਟਾਏ ਨੋਟ, ਵੀਡੀਓ ਹੋ ਰਿਹਾ ਵਾਇਰਲ
ਹਰਭਜਨ ਸਿੰਘ (Harbhajan Singh) ਤੇ ਨਵਜੋਤ ਸਿੱਧੂ (Navjot Sidhu) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦੋਵੇਂ ਜਣੇ ਕਮੈਂਟਰੀ ਬਾਕਸ ‘ਚ ਨਜ਼ਰ ਆ ਰਹੇ ਹਨ । ਕਿਉਂਕਿ ਦੋਵੇਂ ਜਣੇ ਟੀ-੨੦ ਵਿਸ਼ਵ ਕੱਪ ‘ਚ ਕਮੈਂਟਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਦਰਸ਼ਕ ਵੀ ਦੋਵਾਂ ਦੀ ਮਜ਼ੇਦਾਰ ਕਮੈਂਟਰੀ ਦਾ ਅਨੰਦ ਮਾਣਦੇ ਹੋਏ ਨਜ਼ਰ ਆਏ ।ਇੱਕ ਪਾਸੇ ਭਾਰਤੀ ਗੇਂਦਬਾਜ਼ਾਂ ਨੇ ਬਾਈ ਗਜ ਦੀ ਪਿੱਚ ‘ਤੇ ਪਾਕ ਬੱਲੇਬਾਜ਼ਾਂ ਦੇ ਪਰਖਚੇ ਉੱਡਾ ਦਿੱਤੇ ਤਾਂ ਦੂਜੇ ਪਾਸੇ ਕਮੈਂਟਰੀ ਪੈਨਲ ‘ਚ ਹਰਭਜਨ ਸਿੰਘ ਅਤੇ ਸਿੱਧੂ ਨੇ ਆਪਣੇ ਸ਼ਬਦਾਂ ਦੇ ਤੀਰਾਂ ਦੇ ਨਾਲ ਵਿਰੋਧੀਆਂ ਦੀਆਂ ਧੱਜੀਆਂ ਉਡਾ ਦਿੱਤੀਆਂ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਛੋਟੀ ਉਮਰ ‘ਚ ਹੀ ਹੋ ਗਈ ਸੀ ਮੌਤ, ਕੀ ਤੁਸੀਂ ਪਛਾਣਿਆ !
ਪਾਕਿਸਤਾਨ ਦੇ ਖਿਲਾਫ ਮਿਲੀ ਜਿੱਤ ਤੋਂ ਬਾਅਦ ਦੋਵੇਂ ਸਾਬਕਾ ਖਿਡਾਰੀ ਬੇਹੱਦ ਖੁਸ਼ ਨਜ਼ਰ ਆਏ । ਇਸੇ ਦੌਰਾਨ ਹਰਭਜਨ ਸਿੰਘ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਉਹ ਸਿੱਧੂ ‘ਤੇ ਨੋਟਾਂ ਦੀ ਵਰਖਾ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਦੋਨਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।
ਨਵਜੋਤ ਸਿੱਧੂ ਨੇ ਸ਼ਾਇਰੀ ਦੇ ਨਾਲ ਕਮੈਂਟਰੀ ‘ਚ ਬੰਨਿਆ ਰੰਗ
ਨਵਜੋਤ ਸਿੱਧੂ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਕਮੈਂਟਰੀ ਕਰਦੇ ਹੋਏ ਨਜ਼ਰ ਆਏ । ਉੱਥੇ ਹੀ ਹਰਭਜਨ ਸਿੰਘ ਦੇ ਅੰਦਾਜ਼ ਨੇ ਵੀ ਹਰ ਕਿਸੇ ਦਾ ਦਿਲ ਜਿੱਤ ਲਿਆ । ਬੀਤੇ ਦਿਨੀਂ ਹਰਭਜਨ ਸਿੰਘ ਨੇ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਦੀ ਵੀ ਕਲਾਸ ਲਗਾਈ ਸੀ । ਜਿਸ ‘ਚ ਉਸ ਨੇ ਸਿੱਖਾਂ ਬਾਰੇ ਟਿੱਪਣੀ ਕੀਤੀ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
