ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਦਾ ਸਿੱਖ ਧਰਮ ‘ਤੇ ਵਿਵਾਦਿਤ ਬਿਆਨ, ਬੁਰੀ ਤਰ੍ਹਾਂ ਭੜਕੇ ਹਰਭਜਨ ਸਿੰਘ ਕਿਹਾ ‘ਲੱਖ ਦੀ ਲਾਹਣਤ, ਸਿੱਖਾਂ ਨੇ ਤੁਹਾਡੀ ਮਾਂਵਾਂ, ਭੈਣਾਂ ਨੂੰ….’

ਪਾਕਿਸਤਾਨ ਕ੍ਰਿਕੇਟ ਦੇ ਸਾਬਕਾ ਬੱਲੇਬਾਜ਼ ਕਾਮਰਾਨ ਅਕਮਲ ਨੇ ਸਿੱਖ ਧਰਮ ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਕਾਮਰਾਨ ਨੇ ਇੱਕ ਟੀਵੀ ਸ਼ੋਅ ‘ਤੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਟੀ-੨੦ ਵਿਸ਼ਵ ਕੱਪ ਮਹਾਮੁਕਾਬਲੇ ਨੂੰ ਲੈ ਕੇ ਚਰਚਾ ਹੋ ਰਹੀ ਸੀ ।ਜਿਸ ‘ਚ ਕਾਮਰਾਨ ਅਕਮਲ ਦੀ ਭਾਰਤੀ ਕ੍ਰਿਕੇਟਰ ਅਰਸ਼ਦੀਪ ਸਿੰਘ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ ਤਾਂ ਕਾਮਰਾਨ ਨੇ ਮਜ਼ਾਕ ਉਡਾਉਣ ਦੇ ਅੰਦਾਜ਼ ‘ਚ ਕਿਹਾ ‘ਅਬ ਤੋ ਬਾਰਾਂ ਬਜ ਗਏ’।

Reported by: PTC Punjabi Desk | Edited by: Shaminder  |  June 11th 2024 01:20 PM |  Updated: June 11th 2024 01:20 PM

ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਦਾ ਸਿੱਖ ਧਰਮ ‘ਤੇ ਵਿਵਾਦਿਤ ਬਿਆਨ, ਬੁਰੀ ਤਰ੍ਹਾਂ ਭੜਕੇ ਹਰਭਜਨ ਸਿੰਘ ਕਿਹਾ ‘ਲੱਖ ਦੀ ਲਾਹਣਤ, ਸਿੱਖਾਂ ਨੇ ਤੁਹਾਡੀ ਮਾਂਵਾਂ, ਭੈਣਾਂ ਨੂੰ….’

ਪਾਕਿਸਤਾਨ ਕ੍ਰਿਕੇਟ ਦੇ ਸਾਬਕਾ ਬੱਲੇਬਾਜ਼ ਕਾਮਰਾਨ ਅਕਮਲ (Kamran Akamal)ਨੇ ਸਿੱਖ ਧਰਮ ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਕਾਮਰਾਨ ਨੇ ਇੱਕ ਟੀਵੀ ਸ਼ੋਅ ‘ਤੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਟੀ-੨੦ ਵਿਸ਼ਵ ਕੱਪ ਮਹਾਮੁਕਾਬਲੇ ਨੂੰ ਲੈ ਕੇ ਚਰਚਾ ਹੋ ਰਹੀ ਸੀ ।ਜਿਸ ‘ਚ ਕਾਮਰਾਨ ਅਕਮਲ ਦੀ ਭਾਰਤੀ ਕ੍ਰਿਕੇਟਰ ਅਰਸ਼ਦੀਪ ਸਿੰਘ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ ਤਾਂ ਕਾਮਰਾਨ ਨੇ ਮਜ਼ਾਕ ਉਡਾਉਣ ਦੇ ਅੰਦਾਜ਼ ‘ਚ ਕਿਹਾ ‘ਅਬ ਤੋ ਬਾਰਾਂ ਬਜ ਗਏ’। ਇਸ ਤੋਂ ਬਾਅਦ ਉੱਚੀ ਉੱਚੀ ਹੱਸਣ ਲੱਗ ਪਏ। ਜਿਸ ਤੋਂ ਬਾਅਦ ਹਰਭਜਨ ਸਿੰਘ ਭੜਕ ਗਏ । 

ਹੋਰ ਪੜ੍ਹੋ  : ‘ਅੱਜ ਕੱਲ੍ਹ ਬੱਚੇ ਇਜਾਜ਼ਤ ਨਹੀਂ ਲੈਂਦੇ’ ਸੋਨਾਕਸ਼ੀ ਸਿਨ੍ਹਾ ਦੇ ਵੱਲੋਂ ਜ਼ਹੀਰ ਇਕਬਾਲ ਦੇ ਨਾਲ ਵਿਆਹ ‘ਤੇ ਬੋਲੇ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨ੍ਹਾ

ਹਰਭਜਨ ਸਿੰਘ ਨੇ ਲਗਾਈ ਕਲਾਸ

ਹਰਭਜਨ ਸਿੰਘ ਨੇ ਇਸ ਮੁੱਦੇ ਨੂੰ ਲੈ ਕੇ ਕਾਮਰਾਨ ਦੀ ਕਲਾਸ ਲਗਾ ਦਿੱਤੀ ਅਤੇ ਟਵੀਟ ਕੀਤਾ । ਹਰਭਜਨ ਸਿੰਘ ਨੇ ਲਿਖਿਆ ‘ਲੱਖ ਦੀ ਲਾਹਣਤ ਕਾਮਰਾਨ ਅਕਮਲ।ਮੂੰਹ ਖੋਲ੍ਹਣ ਤੋਂ ਪਹਿਲਾਂ ਸਿੱਖ ਇਤਿਹਾਸ ਪਤਾ ਹੋਣਾ ਚਾਹੀਦਾ ਹੈ ਅਸੀਂ ਸਿੱਖਾਂ ਨੇ ਹੀ ਤੁਹਾਡੀਆਂ ਮਾਂ, ਭੈਣਾਂ ਨੂੰ ਘੁਸਪੈਠੀਆਂ ਤੋਂ ਬਚਾਇਆ ।ਉਸ ਸਮੇਂ ਬਾਰਾਂ ਵੱਜ ਰਹੇ ਸੀ।ਤੁਹਾਨੂੰ ਸ਼ਰਮ ਆਉਣੀ ਚਾਹੀ ਹੈ। ਥੋੜਾ ਸ਼ੁਕਰ ਕਰੋ ਕਾਮਰਾਨ ਅਕਮਲ’। 

ਸਿੱਖ ਭਾਈਚਾਰੇ ਤੋਂ ਮੰਗੀ ਮੁਆਫੀ 

ਹਰਭਜਨ ਸਿੰਘ ਦੇ ਟਵੀਟ ਤੋਂ ਬਾਅਦ ਮਾਮਲੇ ਨੂੰ ਵੱਧਦਾ ਵੇਖ ਕੇ ਕਾਮਰਾਨ ਨੇ ਰਿਪਲਾਈ ਕੀਤਾ ਅਤੇ ਸਿੱਖ ਭਾਈਚਾਰੇ ਤੋਂ ਮੁਆਫੀ ਵੀ ਮੰਗੀ ।ਕਾਮਰਾਨ ਨੇ ਲਿਖਿਆ ‘ਮੈਂ ਆਪਣੇ ਹਾਲ ਹੀ ਦੇ ਕਮੈਂਟ ‘ਤੇ ਗਹਿਰਾ ਦੁੱਖ ਪ੍ਰਗਟ ਕਰਦਾ ਹਾਂ ਅਤੇ ਈਮਾਨਦਾਰੀ ਦੇ ਨਾਲ ਹਰਭਜਨ ਸਿੱਖ ਤੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦਾ ਹਾਂ’। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network