ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਹਵੇਲੀ ਪਹੁੰਚੇ ਪਾਲ ਸਮਾਓ, ਨਿੱਕੇ ਸਿੱਧੂ ਨਾਲ ਕੇਕ ਕੱਟ ਕੇ ਮਨਾਇਆ ਗਾਇਕ ਦਾ ਜਨਮਦਿਨ
ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਇਸ ਖਾਸ ਮੌਕੇ ਉੱਤੇ ਜਿੱਥੇ ਪਰਿਵਾਰਕ ਮੈਂਬਰ ਸਿੱਧੂ ਨੂੰ ਯਾਦ ਕਰ ਰਹੇ ਹਨ, ਉੱਥੇ ਹੀ ਫੈਨਜ਼ ਵੀ ਆਪਣੇ ਚਹੇਤੇ ਗਾਇਕ ਨੂੰ ਯਾਦ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਪਾਲ ਸਮਾਓ ਸਿੱਧੂ ਦੀ ਹਵੇਲੀ 'ਚ ਕੇਕ ਲੈ ਕੇ ਪਹੁੰਚੇ।
ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਹਵੇਲੀ ਪਹੁੰਚੇ ਪਾਲ ਸਮਾਓ, ਨਿੱਕੇ ਸਿੱਧੂ ਨਾਲ ਕੇਕ ਕੱਟ ਕੇ ਮਨਾਇਆ ਗਾਇਕ ਦਾ ਜਨਮਦਿਨ
Pal Singh Samao on Sidhu Moosewala Birth anniversary: ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਇਸ ਖਾਸ ਮੌਕੇ ਉੱਤੇ ਜਿੱਥੇ ਪਰਿਵਾਰਕ ਮੈਂਬਰ ਸਿੱਧੂ ਨੂੰ ਯਾਦ ਕਰ ਰਹੇ ਹਨ, ਉੱਥੇ ਹੀ ਫੈਨਜ਼ ਵੀ ਆਪਣੇ ਚਹੇਤੇ ਗਾਇਕ ਨੂੰ ਯਾਦ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਪਾਲ ਸਮਾਓ ਸਿੱਧੂ ਦੀ ਹਵੇਲੀ 'ਚ ਕੇਕ ਲੈ ਕੇ ਪਹੁੰਚੇ।
ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਬਾਬਾ ਸ਼੍ਰੀ ਚੰਦ ਕਲਚਰ ਵੈੱਲਫੇਅਰ ਟਰੱਸਟ ਸਮਾਉਂ ਦੇ ਮੁਖੀ ਤੇ ਸਮਾਜ ਸੇਵਕ ਪਾਲ ਸਿੰਘ ਸਮਾਉਂ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ। ਇਸ ਖਾਸ ਮੌਕੇ ਉੱਤੇ ਉਹ ਕੇਕ ਲੈ ਕੇ ਮੂਸਾ ਪਿੰਡ ਵਿੱਚ ਸਥਿਤ ਸਿੱਧੂ ਮੂਸੇਵਾਲਾ ਦੀ ਹਵੇਲੀ ਵਿਖੇ ਪਹੁੰਚੇ।
ਇਸ ਮੌਕੇ ਉੱਤੇ ਪਾਲ ਸਮਾਉਂ ਨੇ ਮਾਤਾ ਚਰਨ ਕੌਰ, ਪਿਤਾ ਬਲਕੌਰ ਸਿੰਘ ਤੇ ਨਿੱਕੇ ਸਿੱਧੂ ਨਾਲ ਕੇਕ ਕੱਟ ਕੇ ਸਿੱਧੂ ਮੂਸੇਵਾਲਾ ਦਾ ਜਨਮਦਿਨ ਮਨਾਇਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਾਲ ਸਮਾਉਂ ਸਿੱਧੂ ਦੇ ਮਾਤਾ ਪਿਤਾ ਤੇ ਉਸ ਦੇ ਨਿੱਕੇ ਭਰਾ ਦੇ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਪਾਲ ਸਮਾਉਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਪਾਲ ਸਿੰਘ ਸਮਾਉਂ ਨੇ ਲਿਖਿਆ- ਅੱਜ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲੇ ਜੀ ਦੇ ਜਨਮਦਿਨ ਮੌਕੇ ਛੋਟੇ ਸਿੱਧੂ ਸਣੇ ਮਾਤਾ ਚਰਨ ਕੌਰ ਜੀ ਤੇ ਬਾਪੂ ਬਲਕੌਰ ਸਿੰਘ ਜੀ ਨਾਲ…ਬਹੁਤ-ਬਹੁਤ ਮੁਬਾਰਕਾਂ ਸਿੱਧੂ ਵੀਰੇ ਤੁਸੀ ਹਮੇਸ਼ਾ ਹੀ ਸਾਡੇ ‘ਚ ਹੋ ਤੇ ਹਮੇਸ਼ਾ ਰਹੋਗੇ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਵਾਇਰਲ ਹੋ ਰਹੀਆਂ ਨੇ ਗਾਇਕ ਦੇ ਬਚਪਨ ਦੀਆਂ ਤਸਵੀਰਾਂ, ਫੈਨਜ਼ ਕਰ ਰਹੇ ਯਾਦ
ਫੈਨਜ਼ ਪਾਲ ਸਿੰਘ ਸਮਾਉਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ। ਗਾਇਕ ਦੇ ਫੈਨਜ਼ ਪਾਲ ਸਮਾਉਂ ਦੀ ਇਸ ਪੋਸਟ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
