ਪਾਲ ਸਿੰਘ ਸਮਾਓਂ ਨੇ ਸਾਂਝੀ ਕੀਤੀ ਛੋਟੇ ਸਿੱਧੂ ਮੂਸੇਵਾਲਾ ਦੇ ਨਾਲ ਤਸਵੀਰ, ਫੈਨਸ ਨੂੰ ਆ ਰਹੀ ਪਸੰਦ
ਪਾਲ ਸਿੰਘ ਸਮਾਓਂ ਬੀਤੇ ਦਿਨ ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਹਵੇਲੀ ‘ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਛੋਟੇ ਸਿੱਧੂ ਮੂਸੇਵਾਲਾ ਦੇ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਛੋਟਾ ਸਿੱਧੂ ਮੂਸੇਵਾਲਾ ਮਾਂ ਚਰਨ ਕੌਰ ਦੀ ਝੋਲੀ ‘ਚ ਨਜ਼ਰ ਆ ਰਿਹਾ ਹੈ।
ਪਾਲ ਸਿੰਘ ਸਮਾਓਂ ਨੇ ਸਾਂਝੀ ਕੀਤੀ ਛੋਟੇ ਸਿੱਧੂ ਮੂਸੇਵਾਲਾ ਦੇ ਨਾਲ ਤਸਵੀਰ, ਫੈਨਸ ਨੂੰ ਆ ਰਹੀ ਪਸੰਦ
ਪਾਲ ਸਿੰਘ ਸਮਾਓਂ (Pal Singh Samaon) ਬੀਤੇ ਦਿਨ ਸਿੱਧੂ ਮੂਸੇਵਾਲਾ (Sidhu Moose wala) ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਹਵੇਲੀ ‘ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਛੋਟੇ ਸਿੱਧੂ ਮੂਸੇਵਾਲਾ ਦੇ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਛੋਟਾ ਸਿੱਧੂ ਮੂਸੇਵਾਲਾ ਮਾਂ ਚਰਨ ਕੌਰ ਦੀ ਝੋਲੀ ‘ਚ ਨਜ਼ਰ ਆ ਰਿਹਾ ਹੈ। ਇਸ ਬਹੁਤ ਹੀ ਪਿਆਰੀ ਤਸਵੀਰ ‘ਤੇ ਫੈਨਸ ਵੀ ਖੂਬ ਪਿਆਰ ਲੁਟਾ ਰਹੇ ਹਨ । ਪਾਲ ਸਿੰਘ ਸਮਾਓਂ ਮਾਤਾ ਚਰਨ ਕੌਰ ਦੇ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਯੁਵਰਾਜ ਹੰਸ ਦਾ ਅੱਜ ਹੈ ਜਨਮ ਦਿਨ, ਪਤਨੀ ਮਾਨਸੀ ਸ਼ਰਮਾ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ
ਲੋਕ ਕਲਾਕਾਰ ਹਨ ਪਾਲ ਸਿੰਘ ਸਮਾਓਂ
ਪਾਲ ਸਿੰਘ ਸਮਾਓ ਲੋਕ ਕਲਾਕਾਰ ਹਨ ਤੇ ਅਕਸਰ ਤਿੱਥ ਤਿਉਹਾਰਾਂ ‘ਤੇ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ । ਬੀਤੇ ਸਾਲ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਤੀਆਂ ਦਾ ਮੇਲਾ ਵੀ ਕਰਵਾਇਆ ਸੀ । ਜਿਸ ‘ਚ ਉਹਨਾਂ ਨੇ ਬਲਕੌਰ ਸਿੰਘ ਸਿੱਧੂ ਨੂੰ ਵੀ ਸੱਦਿਆ ਸੀ।ਬਲਕੌਰ ਸਿੱਧੂ ਨੇ ਤੀਆਂ ਦੇ ਮੇਲੇ ‘ਚ ਪਹੁੰਚੀਆਂ ਧੀਆਂ ਨੂੰ ਸੰਧਾਰਾ ਵੀ ਦਿੱਤਾ ਸੀ ਅਤੇ ਪੂਰਾ ਮਾਹੌਲ ਗਮਗੀਨ ਹੋ ਗਿਆ ਸੀ ।
ਪਾਲ ਸਿੰਘ ਸਮਾਓਂ ਨੇ ਸਹੁੰ ਖਾਧੀ ਸੀ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਤੋਂ ਖੁਸ਼ੀਆਂ ਨਹੀਂ ਪਰਤਦੀਆਂ ਉਦੋਂ ਤੱਕ ਉਹ ਪੈਰੀਂ ਜੁੱਤੀ ਨਹੀਂ ਪਾਉਣਗੇ । ਜਿਸ ਤੋਂ ਬਾਅਦ ਜਦੋਂ ਨਿੱਕੇ ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ਤਾਂ ਹਵੇਲੀ ‘ਚ ਮੁੜ ਤੋਂ ਰੌਣਕਾਂ ਲੱਗ ਗਈਆ ਤਾਂ ਬਾਪੂ ਬਲਕੌਰ ਸਿੰਘ ਸਿੱਧੂ ਨੇ ਪਾਲ ਸਿੰਘ ਸਮਾਓਂ ਦੇ ਪੈਰਾਂ ‘ਚ ਆਪਣੇ ਹੱਥੀਂ ਜੁੱਤੀ ਪਵਾਈ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
