ਪਰਵੀਨ ਭਾਰਟਾ ਨੇ ਜਨਮ ਦਿਨ ‘ਤੇ ਵਧਾਈ ਭੇਜਣ ਵਾਲਿਆਂ ਦਾ ਕੀਤਾ ਧੰਨਵਾਦ, ਪਿਛਲੇ ਕਈ ਸਾਲਾਂ ਤੋਂ ਗਾਇਕਾ ਇੰਡਸਟਰੀ ‘ਚ ਸਰਗਰਮ
ਪਰਵੀਨ ਭਾਰਟਾ ਨੂੰ ਸੰਗੀਤ ਦਾ ਬਹੁਤ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ । ਹਾਲਾਂਕਿ ਆਪਣੇ ਇਸ ਸ਼ੌਂਕ ਕਾਰਨ ਕਈ ਸਾਲ ਤੱਕ ਉਨ੍ਹਾਂ ਨੂੰ ਆਪਣੇ ਚਾਚਾ ਜੀ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ ।
ਪਰਵੀਨ ਭਾਰਟਾ ਨੇ ਜਨਮ ਦਿਨ ‘ਤੇ ਵਧਾਈ ਭੇਜਣ ਵਾਲਿਆਂ ਦਾ ਕੀਤਾ ਧੰਨਵਾਦ, ਪਿਛਲੇ ਕਈ ਸਾਲਾਂ ਤੋਂ ਗਾਇਕਾ ਇੰਡਸਟਰੀ ‘ਚ ਸਰਗਰਮ
ਪਰਵੀਨ ਭਾਰਟਾ (Parveen Bharta)ਨੇ ਬੀਤੇ ਦਿਨ ਆਪਣਾ ਜਨਮ ਦਿਨ (Birthday)ਸੈਲੀਨਬ੍ਰੇਟ ਕੀਤਾ । ਇਸ ਮੌਕੇ ‘ਤੇ ਗਾਇਕਾ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ । ਜਿਸ ਤੋਂ ਬਾਅਦ ਗਾਇਕਾ ਨੇ ਵਧਾਈ ਦੇਣ ਵਾਲੇ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ ।
ਪਰਵੀਨ ਭਾਰਟਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ
ਗਾਇਕਾ ਪਰਵੀਨ ਭਾਰਟਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

ਪਰ ਉਨ੍ਹਾਂ ਦੇ ਕੁਝ ਕੁ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਛੁੱਟੀਆਂ, ਦਰਦਾਂ ਭਰੀ ਕਹਾਣੀ, ਜ਼ਰੂਰ ਆਊਂਗੀ, ਲਾਕੇਟ, ਸਾਉਣ ਦਾ ਮਹੀਨਾ, ਦਿਨ ਤਾਂ ਪੁਰਾਣੇ ਅਜਿਹੇ ਗੀਤ ਹਨ, ਜੋ ਸਰੋਤਿਆਂ ਦੀ ਅੱਜ ਵੀ ਪਹਿਲੀ ਪਸੰਦ ਬਣੇ ਹੋਏ ਹਨ ।
_7ec341799a2680cc6971522490a0ddf6_1280X720.webp)
ਪਰਵੀਨ ਭਾਰਟਾ ਦੀ ਨਿੱਜੀ ਜ਼ਿੰਦਗੀ
ਪਰਵੀਨ ਭਾਰਟਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਸ਼ਰਨ ਦੇ ਨਾਲ ਵਿਆਹ ਕਰਵਾਇਆ ਸੀ ।ਸ਼ਰਨ ਅਤੇ ਪਰਵੀਨ ਭਾਰਟਾ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ । ਜਿਨ੍ਹਾਂ ਦੇ ਨਾਲ ਅਕਸਰ ਗਾਇਕਾ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :