ਅਨਮੋਲ ਗਗਨ ਮਾਨ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ, ਜਾਣੋ ਕੌਣ ਹੈ ਜਿਸ ਨਾਲ ਹੋਣ ਜਾ ਰਿਹਾ ਵਿਆਹ
ਪੰਜਾਬੀ ਗਾਇਕਾ ਤੋਂ ਨੇਤਾ ਬਣੀ ਅਨਮੋਲ ਗਗਨ ਮਾਨ ਦੀ ਮਹਿੰਦੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੀ ਆਗੂ ਤੇ ਗਾਇਕਾ ਅਨਮੋਲ ਗਗਨ ਮਾਨ ਦੇ ਹੱਥਾਂ ‘ਚ ਵਿਆਹ ਦੀ ਮਹਿੰਦੀ ਰਚ ਗਈ ਹੈ।
ਅਨਮੋਲ ਗਗਨ ਮਾਨ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ, ਜਾਣੋ ਕੌਣ ਹੈ ਜਿਸ ਨਾਲ ਹੋਣ ਜਾ ਰਿਹਾ ਵਿਆਹ
ਪੰਜਾਬੀ ਗਾਇਕਾ ਤੋਂ ਨੇਤਾ ਬਣੀ ਅਨਮੋਲ ਗਗਨ ਮਾਨ( Anmol Gagan Maan) ਦੀ ਮਹਿੰਦੀ (mehndi ceremony ) ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੀ ਆਗੂ ਤੇ ਗਾਇਕਾ ਅਨਮੋਲ ਗਗਨ ਮਾਨ ਦੇ ਹੱਥਾਂ ‘ਚ ਵਿਆਹ ਦੀ ਮਹਿੰਦੀ ਰਚ ਗਈ ਹੈ। ਕੱਲ੍ਹ ਨੂੰ ਗਾਇਕਾ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਗਾਇਕਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਇਸ ਤੋਂ ਇਲਾਵਾ ਵਿਆਹ ਦੀਆਂ ਹੋਰ ਰਸਮਾਂ ਵੀ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਘਰ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ।
ਹੋਰ ਪੜ੍ਹੋ : ਫਾਦਰਸ ਡੇਅ ਸਪੈਸ਼ਲ : ਪੰਜਾਬੀ ਸੈਲੀਬ੍ਰੇਟੀਜ਼ ਦੀ ਵੇਖੋ ਆਪਣੇ ਪਿਤਾ ਦੇ ਨਾਲ ਖੂਬਸੂਰਤ ਤਸਵੀਰਾਂ
ਸ਼ਾਹਬਾਜ਼ ਸਿੰਘ ਸੋਹੀ ਨਾਲ ਵਿਆਹ
ਆਮ ਆਦਮੀ ਪਾਰਟੀ ਆਗੂ ਅਨਮੋਲ ਗਗਨ ਮਾਨ ਸ਼ਾਹਬਾਜ਼ ਸਿੰਘ ਸੋਹੀ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਸੋਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਤੇ ਐਡਵੋਕੇਟ ਹਨ । ਗਾਇਕਾ ਨੇ ਆਪਣੇ ਲਾੜੇ ਦੇ ਨਾਮ ਵੀ ਹੱਥਾਂ ‘ਤੇ ਲਿਖਵਾਇਆ ਹੈ।

ਮਹਿੰਦੀ ਦੀ ਇਸ ਰਸਮ ਦੇ ਦੌਰਾਨ ਗਾਇਕਾ ਦੇ ਪਰਿਵਾਰਕ ਮੈਂਬਰ ਤੇ ਦੋਸਤ ਮੌਜੂਦ ਸਨ ।ਵਿਆਹ ਸਮਾਰੋਹ ਤਿੰਨ ਦਿਨ ਤੱਕ ਚੱਲੇਗਾ ਅਤੇ ਸੋਲਾਂ ਜੂਨ ਨੂੰ ਜ਼ੀਰਕਪੁਰ ਦੇ ਮੈਰਿਜ ਪੈਲੇਸ ‘ਚ ਵਿਆਹ ਸਮਾਰੋਹ ਹੋਵੇਗਾ।
_f616e878c254dec7ee803018fdc897ac_1280X720.webp)
੨੦੨੨ ਵਿਧਾਨ ਸਭਾ ਚੋਣਾਂ ਜਿੱਤ ਬਣੀ ਵਿਧਾਇਕ
ਅਨਮੋਲ ਗਗਨ ਮਾਨ ੨੦੨੨ ‘ਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੀ ਸੀ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਨ੍ਹਾਂ ਨੂੰ ਕੈਬਿਨੇਟ ਮੰਤਰੀ ਬਣਾਇਆ ਗਿਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
