ਗਾਇਕਾ ਤੋਂ ਸਿਆਸੀ ਆਗੂ ਬਣੀ ਅਨਮੋਲ ਗਗਨ ਮਾਨ ਕਰਵਾਉਣ ਜਾ ਰਹੀ ਵਿਆਹ

ਆਮ ਆਦਮੀ ਪਾਰਟੀ ‘ਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ । ਹੁਣ ਤੱਕ ਆਮ ਆਦਮੀ ਪਾਰਟੀ ਦੇ ਕਈ ਆਗੂ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਇਸੇ ਲੜੀ ਦੇ ਤਹਿਤ ਹੁਣ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਵੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।

Written by  Shaminder   |  June 03rd 2024 01:20 PM  |  Updated: June 03rd 2024 01:20 PM

ਗਾਇਕਾ ਤੋਂ ਸਿਆਸੀ ਆਗੂ ਬਣੀ ਅਨਮੋਲ ਗਗਨ ਮਾਨ ਕਰਵਾਉਣ ਜਾ ਰਹੀ ਵਿਆਹ

ਆਮ ਆਦਮੀ ਪਾਰਟੀ ‘ਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ । ਹੁਣ ਤੱਕ ਆਮ ਆਦਮੀ ਪਾਰਟੀ ਦੇ ਕਈ ਆਗੂ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਇਸੇ ਲੜੀ ਦੇ ਤਹਿਤ ਹੁਣ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ (Anmol Gagan Maan) ਵੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।ਮੀਡੀਆ ਰਿਪੋਰਟਸ ਮੁਤਾਬਕ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜਲਦ ਹੀ ਜ਼ੀਰਕਪੁਰ ਦੇ ਇੱਕ ਪੈਲੇਸ ‘ਚ ਵਿਆਹ ਦੇ ਬੰਧਨ ‘ਚ ਬੱਝੇਗੀ । ਵਿਆਹ ਦੀਆਂ ਬਾਕੀ ਰਸਮਾਂ ਵੀ ਜ਼ੀਰਕਪੁਰ ਸਥਿਤ ਪੈਲੇਸ ‘ਚ ਹੀ ਹੋਣਗੀਆਂ।

ਹੋਰ ਪੜ੍ਹੋ : ਜੱਸੀ ਗਿੱਲ ਦਾ ਪਰਿਵਾਰ ਦੇ ਨਾਲ ਕਿਊਟ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਪਰਿਵਾਰ ਦੇ ਨਾਲ ਮਸਤੀ ਕਰਦੇ ਆਏ ਨਜ਼ਰ

ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ ਵਿਆਹ ਸੋਲਾਂ ਜੂਨ ਨੂੰ ਹੋ ਸਕਦਾ ਹੈ।ਦੱਸਿਆ ਜਾ ਰਿਹਾ ਹੈ ਕਿ  ਅਨਮੋਲ ਗਗਨ ਮਾਨ ਦਾ ਹੋਣ ਵਾਲਾ ਪਤੀ ਵਕਾਲਤ ਦੇ ਪੇਸ਼ੇ ਨਾਲ ਸਬੰਧਤ ਹੈ। ਅਨਮੋਲ ਗਗਨ ਮਾਨ ਮਲੋਟ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਆਪਣਾ ਕਰੀਅਰ ਬਤੌਰ ਗਾਇਕਾ ਸ਼ੁਰੂ ਕੀਤਾ ਸੀ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

ਅਨਮੋਲ ਗਗਨ ਮਾਨ ਦਾ ਵਰਕ ਫ੍ਰੰਟ 

ਅਨਮੋਲ ਗਗਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਸ਼ੇਰਨੀ, ਸੂਟ, ਪਸੰਦ ਤੇਰੀ, ਵਲਾਂ ਵਾਲੀ ਪੱਗ, ਕਾਲਾ ਸ਼ੇਰ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ।

 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network