ਗਾਇਕਾ ਅਨਮੋਲ ਗਗਨ ਮਾਨ ਬਣੀ ਭੂਆ, ਆਪਣੀ ਨਵਜੰਮੀ ਭਤੀਜੀ ਦੇ ਨਾਲ ਤਸਵੀਰ ਸਾਂਝੀ ਕਰਕੇ ਪ੍ਰਮਾਤਮਾ ਦਾ ਕੀਤਾ ਧੰਨਵਾਦ

written by Lajwinder kaur | July 09, 2021

ਬਾਕਮਾਲ ਦੀ ਗਾਇਕਾ ਅਨਮੋਲ ਗਗਨ ਮਾਨ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਚ ਆਪਣੀ ਵੱਖਰੀ ਜਗ੍ਹਾ ਬਣਾਈ ਹੈ। ਗਾਇਕੀ ਤੋਂ ਇਲਾਵਾ ਉਹ ਆਪਣੀ ਗੱਲ ਨੂੰ ਬੇਬਾਕੀ ਦੇ ਨਾਲ ਰੱਖਣ ਲਈ ਵੀ ਜਾਣੀ ਜਾਂਦੀ ਹੈ। ਗਾਇਕਾ ਅਨਮੋਲ ਗਗਨ ਮਾਨ ਦੀ ਜ਼ਿੰਦਗੀ 'ਚ ਖੁਸ਼ੀ ਆਈ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦਿੱਤੀ ਹੈ।

anmolgagan maan new song priceless naar

image source- instagram

ਹੋਰ ਪੜ੍ਹੋ : ਆਪਣੇ ਬਰਥਡੇਅ ‘ਤੇ ਕੌਰ ਬੀ ਨੇ ਆਪਣੀ ਸਹੇਲੀਆਂ ਦੇ ਨਾਲ ਪਾਇਆ ਗਿੱਧਾ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼, ਦੇਖੋ ਵੀਡੀਓ

ਹੋਰ ਪੜ੍ਹੋ : ਪਿੰਡ ਦੀ ਬੀਬੀ ਨੇ ਖ਼ਾਨ ਸਾਬ ਨੂੰ ਦਿੱਤੀ ਵਿਆਹ ਕਰਾਉਣ ਦੀ ਸਲਾਹ, ਗਾਇਕ ਦੀ ਹੋਈ ਬੋਲਤੀ ਬੰਦ, ਦੇਖੋ ਵੀਡੀਓ

anmol gagan maan post her neice image image source- instagram

ਜੀ ਹਾਂ ਉਹ ਇੱਕ ਵਾਰ ਫਿਰ ਤੋਂ ਭੂਆ ਬਣ ਗਈ ਹੈ। ਆਪਣੀ ਨਵਜੰਮੀ ਭਤੀਜੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਤੇਗਵੀਰ ਦੇ ਜਨਮ ਤੋਂ 6 ਸਾਲਾਂ ਬਾਅਦ ਪਰਮਾਤਮਾ ਨੇ ਘਰ ਵਿੱਚ ਫੇਰ ਤੋਂ ਧੀ ਦੀ ਦਾਤ ਬਖ਼ਸ਼ੀ। 2 ਭਤੀਜੀਆਂ ਦੀ ਭੂਆ ਬਣ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਪ੍ਰਮਾਤਮਾ ਸਾਰੇ ਪਰਿਵਾਰ ਉੱਪਰ ਹਮੇਸ਼ਾ ਮਿਹਰ ਬਣਾਈ ਰੱਖੇ’ । ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਅਨਮੋਲ ਗਗਨ ਮਾਨ ਨੂੰ ਵਧਾਈਆਂ ਦੇ ਰਹੇ ਨੇ।

inside pic of anmol gagan maan image source- instagram

ਜੇ ਗੱਲ ਕਰੀਏ ਅਨਮੋਲ ਗਗਨ ਮਾਨ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ।  ਉਹ ਕਿਸਾਨੀ ਗੀਤ ‘ਚਿੜੀ ਸੋਨੇ ਦੀ’ (Chidi Sone Di) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਈ ਸੀ।

0 Comments
0

You may also like