ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਨਿਕਲੀ ਪ੍ਰਿਯੰਕਾ ਚੋਪੜਾ, ਵੇਖੋ ਪਤੀ ਅਤੇ ਧੀ ਨਾਲ ਕਿਊਟ ਤਸਵੀਰਾਂ
ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਨਿਕਲੀ ਪ੍ਰਿਯੰਕਾ ਚੋਪੜਾ, ਵੇਖੋ ਪਤੀ ਅਤੇ ਧੀ ਨਾਲ ਕਿਊਟ ਤਸਵੀਰਾਂ
ਪ੍ਰਿਯੰਕਾ ਚੋਪੜਾ (Priyanka Chopra)ਇਨ੍ਹੀਂ ਦਿਨੀਂ ਵਿਦੇਸ਼ ‘ਚ ਆਪਣੇ ਪਤੀ ਅਤੇ ਧੀ ਦੇ ਨਾਲ ਵੈਕੇਸ਼ਨ ‘ਤੇ ਹੈ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਆਪਣੇ ਪਤੀ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿਯੰਕਾ ਚੋਪੜਾ ਆਪਣੇ ਪਤੀ ਦੀ ਗੋਦ ‘ਚ ਬੈਠੀ ਹੋਈ ਦਿਖਾਈ ਦੇ ਰਹੀ ਹੈ।ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ।ਪ੍ਰਿਯੰਕਾ ਚੋਪੜਾ ਅਕਸਰ ਆਪਣੇ ਰੁੱਝੇ ਹੋਏ ਸ਼ੈਡਿਊਲ ਚੋਂ ਕੁਝ ਸਮਾਂ ਕੱਢ ਹੀ ਲੈਂਦੀ ਹੈ ਅਤੇ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਨਿਕਲ ਜਾਂਦੀ ਹੈ।
ਹੋਰ ਪੜ੍ਹੋ : ਦਰਸ਼ਨ ਔਲਖ ਨੇ ਆਪਣੀ ਭੈਣ ਦਾ ਵੀਡੀਓ ਕੀਤਾ ਸਾਂਝਾ, ਘਰ ‘ਚ ਪੰਜੀਰੀ ਬਣਾਉੇਂਦੇ ਆਏ ਨਜ਼ਰ ਡਿਨਰ ਡੇਟ ਦਾ ਮਾਣਿਆ ਅਨੰਦ ਅਦਾਕਾਰਾ ਪ੍ਰਿਯੰਕਾ ਚੋਪੜਾ ਪਰਿਵਾਰ ਦੇ ਨਾਲ ਡਿਨਰ ਡੇਟ ਦਾ ਅਨੰਦ ਲੈਂਦੀ ਹੋਈ ਨਜ਼ਰ ਆਈ । ਇਸ ਦੀ ਵੀ ਇੱਕ ਤਸਵੀਰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਪ੍ਰਿਯੰਕਾ ਚੋੋਪੜਾ ਨੇ ਆਪਣੀ ਧੀ ਮਾਲਤੀ ਦੀਆਂ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਜਿਨ੍ਹਾਂ ‘ਚ ਮਾਲਤੀ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਫੈਨਸ ਵੀ ਖੂਬ ਰਿਐਕਸ਼ਨ ਦੇ ਰਹੇ ਹਨ ।
/ptc-punjabi/media/media_files/yEghAY6G70SXdebeajnr.jpg)
ਪ੍ਰਿਯੰਕਾ ਚੋਪੜਾ ਨੇ ਕੁਝ ਸਮਾਂ ਪਹਿਲਾਂ ਕਰਵਾਇਆ ਵਿਆਹ ਪ੍ਰਿਯੰਕਾ ਚੋਪੜਾ ਨੇ ਅਮਰੀਕੀ ਮੂਲ ਦੇ ਗਾਇਕ ਨਿੱਕ ਜੋਨਸ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਸੈਰੋਗੇਸੀ ਦੇ ਜ਼ਰੀਏ ਧੀ ਮਾਲਤੀ ਦਾ ਜਨਮ ਹੋਇਆ ਹੈ । ਜਿਸ ਦੇ ਨਾਲ ਅਕਸਰ ਉਹ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ।
ਪ੍ਰਿਯੰਕਾ ਚੋਪੜਾ ਦਾ ਵਰਕ ਫਰੰਟ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਬਾਜੀਰਾਵ ਮਸਤਾਨੀ, ਦੋਸਤਾਨਾ, ਬਰਫੀ, ਐਤਰਾਜ਼, ਕ੍ਰਿਸ਼-੩, ਲਵ ਅਗੇਨ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਫੈਨਸ ਦੇ ਨਾਲ ਜਾਣਕਾਰੀ ਸ਼ੇਅਰ ਕਰਦੇ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
