ਗਾਇਕ ਭੁਪਿੰਦਰ ਗਿੱਲ ਦੀ ਪਤਨੀ ਗੁਰਜੀਤ ਦਾ ਜਨਮਦਿਨ ਅੱਜ, ਗਾਇਕ ਨੇ ਪਿਆਰ ਭਰੇ ਅੰਦਾਜ਼ 'ਚ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ
ਮਸ਼ਹੂਰ ਪੰਜਾਬੀ ਗਾਇਕ ਭੁਪਿੰਦਰ ਗਿੱਲ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਅੱਜ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਗੁਰਜੀਤ ਗਿੱਲ ਦਾ ਜਨਮਦਿਨ ਹੈ, ਇਸ ਮੌਕੇ 'ਤੇ ਗਾਇਕ ਨੇ ਪਤਨੀ ਨੂੰ ਬੇਹੱਦ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ।
ਗਾਇਕ ਭੁਪਿੰਦਰ ਗਿੱਲ ਦੀ ਪਤਨੀ ਗੁਰਜੀਤ ਦਾ ਜਨਮਦਿਨ ਅੱਜ, ਗਾਇਕ ਨੇ ਪਿਆਰ ਭਰੇ ਅੰਦਾਜ਼ 'ਚ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ
Bhupinder Gill's wife Gurjit birthday: ਮਸ਼ਹੂਰ ਪੰਜਾਬੀ ਗਾਇਕ ਭੁਪਿੰਦਰ ਗਿੱਲ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ-ਨਾਲ ਭੁਪਿੰਦਰ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਅੱਜ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਗੁਰਜੀਤ ਗਿੱਲ ਦਾ ਜਨਮਦਿਨ ਹੈ, ਇਸ ਮੌਕੇ 'ਤੇ ਗਾਇਕ ਨੇ ਪਤਨੀ ਨੂੰ ਬੇਹੱਦ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ।

ਦੱਸ ਦਈਏ ਕਿ ਭੁਪਿੰਦਰ ਗਿੱਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ ਤੇ ਆਪਣੇ ਪਰਿਵਾਰ ਨਾਲ ਜੁੜੀਆਂ ਖਾਸ ਤਸਵੀਰਾਂ ਤੇ ਵੀਡੀਓਜ਼ ਅਕਸਰ ਫੈਨਜ਼ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਿਚਾਲੇ ਹਾਲ ਹੀ 'ਚ ਅੱਜ ਉਨ੍ਹਾਂ ਨੇ ਇੰਸਟਾ ਸਟੋਰੀ ਸ਼ੇਅਰ ਕਰ ਪਤਨੀ ਗੁਰਜੀਤ ਗਿੱਲ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ।
ਭੁਪਿੰਦਰ ਗਿੱਲ ਨੇ ਪਤਨੀ ਨਾਲ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਹੈਲੋ ਫ੍ਰੈਂਡਸ ਗੁੱਡ ਮੌਰਨਿੰਗ ਜੀ ਅੱਜ ਲਾਣੇਦਾਰਨੀ ਦਾ ਬਰਥ੍ਡੇ ਆ ਜੀ... ਧੰਨਵਾਦ ਮੇਰੀ ਜ਼ਿੰਦਗੀ ਵਿੱਚ ਆਉਣ ਲਈ...।
ਇਸ ਤੋਂ ਇਲਾਵਾ ਗਾਇਕ ਦੀ ਪਤਨੀ ਗੁਰਜੀਤ ਸਿੱਧੂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਮਾਤਾ ਨਾਲ ਪਿਆਰੀ ਵੀਡੀਓ ਸ਼ੇਅਰ ਕੀਤੀ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਅੱਜ ਬਹੁਤ ਖਾਸ ਦਿਨ ਹੈ... ਕਿਉਂਕਿ ਅੱਜ ਮੇਰਾ ਜਨਮਦਿਨ ਹੈ। ਰੱਬ ਵਰਗੀ ਮਾਂ ਕਰਕੇ ਇਹ ਦੁਨੀਆ ਦੇਖਣ ਨੂੰ ਮਿਲੀ ਹੈ। ਲਵ ਯੂ ਮੌਮ... ਬੱਸ ਮੇਰੀ ਮਾਂ ਹੀ ਮੇਰਾ ਰੱਬ ਆ...।
ਉਨ੍ਹਾਂ ਦੀ ਇਸ ਵੀਡੀਓ ਉੱਪਰ ਫੈਨਜ਼ ਵੀ ਕਮੈਂਟ ਕਰ ਲਗਾਤਾਰ ਵਧਾਈ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ...। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਵਧਾਈ ਦਿੰਦੇ ਹੋਏ ਲਿਖਿਆ, ਹੈਪੀ ਬਰਥਡੇਅ... ਤੁਹਾਨੂੰ ਰੱਬ ਖੁਸ਼ ਰੱਖੇ..।
_dc40833ca2fb532d67736cc3b96a3d5f_1280X720.webp)
ਹੋਰ ਪੜ੍ਹੋ: ਇਲਿਆਨਾ ਡੀਕਰੂਜ਼ ਦੇ ਬੱਚੇ ਦਾ ਪਿਤਾ ਕੌਣ? ਅਦਾਕਾਰਾ ਨੇ ਫੈਨਜ਼ ਨੂੰ ਦੱਸਿਆ ਕੌਣ ਹੈ ਉਸ ਦਾ ਮਿਸਟ੍ਰੀ ਮੈਨ
ਦੱਸ ਦਈਏ ਕਿ ਬੀਤੇ ਦਿਨੀਂ ਗਾਇਕ ਦਾ ਘਰ ਵੀ ਹੜ੍ਹ ਦੀ ਮਾਰ ਹੇਠ ਆ ਗਿਆ ਸੀ, ਜਿਸ ਦੇ ਚੱਲਦੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗਾਇਕ ਨੇ ਵੀਡੀਓ ਤੇ ਤਸਵੀਰਾਂ ਰਾਹੀਂ ਫੈਨਜ਼ ਨੂੰ ਆਪਣੇ ਘਰ ਦੇ ਹਾਲਾਤ ਵਿਖਾਏ ਸਨ ਤੇ ਹੋਰਨਾਂ ਹੜ੍ਹ ਪੀੜਤਾਂ ਲਈ ਅਰਦਾਸ ਕੀਤੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
