ਕਾਨਸ ‘ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਜਲਵਾ, ਕਿਹਾ ‘ਫਤਿਹਗੜ੍ਹ ਚੂੜੀਆਂ ਤੋਂ ਕਾਨਸ ਤੱਕ '
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੀ ਕਾਨਸ ਫ਼ਿਲਮ ਫੈਸਟੀਵਲ ‘ਚ ਪਹੁੰਚ ਚੁੱਕੀ ਹੈ। ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਫ ਵ੍ਹਾਈਟ ਅਨਾਰਕਲੀ ਸੂਟ ‘ਚ ਨਜ਼ਰ ਆ ਰਹੀ ਹੈ ।
ਕਾਨਸ ‘ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਜਲਵਾ, ਕਿਹਾ ‘ਫਤਿਹਗੜ੍ਹ ਚੂੜੀਆਂ ਤੋਂ ਕਾਨਸ ਤੱਕ '
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ (Sunanda Sharma) ਵੀ ਕਾਨਸ ਫ਼ਿਲਮ ਫੈਸਟੀਵਲ ‘ਚ ਪਹੁੰਚ ਚੁੱਕੀ ਹੈ। ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਫ ਵ੍ਹਾਈਟ ਅਨਾਰਕਲੀ ਸੂਟ ‘ਚ ਨਜ਼ਰ ਆ ਰਹੀ ਹੈ । ਗਾਇਕਾ ਨੇ ਖੁੱਲੇ੍ਹ ਵਾਲਾਂ ਦੇ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੀ ਭੈਣ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ 'ਨਿੱਕੇ ਹੁੰਦੇ ਮੈਨੂੰ ਭੈਣ ਨੇ ਹੀ ਪਾਲਿਆ'
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਗਾਇਕਾ ਨੇ ਲਿਖਿਆ ‘ਫਤਿਹਗੜ੍ਹ ਚੂੜੀਆਂ ਤੋਂ ਕਾਨਸ’। ਆਮ ਜਿਹੇ ਘਰ ਦੀ ਕੁੜੀ । ਸੁਫਨੇ ਏਨੇ ਖ਼ਾਸ ਕਦੋਂ ਤੋਂ ਲੈਣ ਲੱਗ ਪਈ, ਪਤਾ ਹੀ ਨਹੀਂ ਲੱਗਿਆ । ਤੁਸੀਂ ਹਮੇਸ਼ਾ ਮੈਨੂੰ ਪਿਆਰ ਤੇ ਇੱਜ਼ਤ ਬਖਸ਼ੀ ਏ । ਇਹ ਪੋਸਟ ਤੁਹਾਡੇ ਸਾਰਿਆਂ ਦੇ ਨਾਮ’ । ਸੁਨੰਦਾ ਸ਼ਰਮਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ
ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਬਤੌਰ ਗਾਇਕਾ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਪੈਰ ਰੱਖਿਆ ਤੇ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ । ਜਲਦ ਹੀ ਉਹ ਬੀਬੀ ਰਜਨੀ ‘ਤੇ ਬਣਨ ਵਾਲੀ ਫ਼ਿਲਮ ‘ਚ ਅਦਾਕਰੀ ਕਰਦੀ ਹੋਈ ਦਿਖਾਈ ਦੇਵੇਗੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
