ਹਨੀ ਸਿੰਘ ਦੇ ਨਾਲ ਕੰਮ ਕਰਨ ਵਾਲਾ ਮੁੰਡਾ ਬਣਿਆ ਰਾਗੀ ਸਿੰਘ, ਕਿਹਾ ‘ਪਹਿਲਾਂ ਕੂੜੇ ਵਾਂਗ ਸੀ ਜ਼ਿੰਦਗੀ, ਅਸਲੀ ਜਗ੍ਹਾ ‘ਤੇ ਤਾਂ ਹੁਣ ਆਇਆ ਹਾਂ, ਪਰ ਪਰਿਵਾਰ ਨਹੀਂ ਕਰਦਾ ਸਪੋਟ’

ਅਕਸਰ ਕਿਹਾ ਜਾਂਦਾ ਹੈ ਕਿ ਗੁਰੁ ਬਿਨ੍ਹਾਂ ਗਤ ਨਹੀਂ ਤੇ ਸ਼ਾਹ ਬਿਨ੍ਹਾਂ ਪੱਤ ਨਹੀਂ।ਗੁਰੁ ਜਦੋਂ ਚਾਹੁੰਦਾ ਹੈ ਉਦੋਂ ਹੀ ਆਪਣੇ ਸੇਵਕ ਨੂੰ ਆਪਣੇ ਲੜ ਲਾਉਂਦਾ ਹੈ ।ਜਿਸ ਨੂੰ ਉਸ ਨੇ ਆਪਣੇ ਦਰ ‘ਤੇ ਜਦੋਂ ਬੁਲਾਉਣਾ ਹੈ ਉਦੋਂ ਹੀ ਬੁਲਾਉਣਾ ਹੈ । ਪੰਜਾਬੀ ਪੰਜਾਬੀ ਇੰਡਸਟਰੀ ‘ਚ ਅੱਜ ਅਸੀਂ ਜਿਸ ਸ਼ਖਸ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਵਿਕਟਰ ਕੰਬੋਜ ।

Reported by: PTC Punjabi Desk | Edited by: Shaminder  |  November 29th 2023 01:07 PM |  Updated: November 29th 2023 01:07 PM

ਹਨੀ ਸਿੰਘ ਦੇ ਨਾਲ ਕੰਮ ਕਰਨ ਵਾਲਾ ਮੁੰਡਾ ਬਣਿਆ ਰਾਗੀ ਸਿੰਘ, ਕਿਹਾ ‘ਪਹਿਲਾਂ ਕੂੜੇ ਵਾਂਗ ਸੀ ਜ਼ਿੰਦਗੀ, ਅਸਲੀ ਜਗ੍ਹਾ ‘ਤੇ ਤਾਂ ਹੁਣ ਆਇਆ ਹਾਂ, ਪਰ ਪਰਿਵਾਰ ਨਹੀਂ ਕਰਦਾ ਸਪੋਟ’

 ਅਕਸਰ ਕਿਹਾ ਜਾਂਦਾ ਹੈ ਕਿ ਗੁਰੁ ਬਿਨ੍ਹਾਂ ਗਤ ਨਹੀਂ ਤੇ ਸ਼ਾਹ ਬਿਨ੍ਹਾਂ ਪੱਤ ਨਹੀਂ।ਗੁਰੁ ਜਦੋਂ ਚਾਹੁੰਦਾ ਹੈ ਉਦੋਂ ਹੀ ਆਪਣੇ ਸੇਵਕ ਨੂੰ ਆਪਣੇ ਲੜ ਲਾਉਂਦਾ ਹੈ ।ਜਿਸ ਨੂੰ ਉਸ ਨੇ ਆਪਣੇ ਦਰ ‘ਤੇ ਜਦੋਂ ਬੁਲਾਉਣਾ ਹੈ ਉਦੋਂ ਹੀ ਬੁਲਾਉਣਾ ਹੈ । ਪੰਜਾਬੀ  ਪੰਜਾਬੀ ਇੰਡਸਟਰੀ ‘ਚ ਅੱਜ ਅਸੀਂ ਜਿਸ ਸ਼ਖਸ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਵਿਕਟਰ ਕੰਬੋਜ (Victor Kamboj)। ਜਿਸ ਨੇ ਹਨੀ ਸਿੰਘ ਵਰਗੇ ਕਲਾਕਾਰ ਦੇ ਨਾਲ ਕੰਮ ਕੀਤਾ ਹੈ । ਪਰ ਹੁਣ ਉਹ ਗਾਇਕੀ ਦਾ ਰਾਹ ਛੱਡ ਰਾਗੀ ਸਿੰਘ ਰਾਜ ਉਦੈ ਸਿੰਘ ਖਾਲਸਾ ਬਣ ਗਿਆ ਹੈ ।

ਹੋਰ ਪੜ੍ਹੋ :  ਸਿਮੀ ਚਾਹਲ ਨੇ ਸਾਂਝੀਆਂ ਕੀਤੀਆਂ ਮਾਂ ਦੇ ਨਾਲ ਖ਼ੂਬਸੂਰਤ ਤਸਵੀਰਾਂ, ਫੈਨਸ ਨੂੰ ਪਸੰਦ ਆ ਰਹੀ ਮਾਂ ਧੀ ਦੀ ਜੋੜੀ

ਵਿਕਟਰ ਕੰਬੋਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਵਿਕਟਰ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਉਹ ਸਿੱਖੀ ਵੱਲ ਪਰਤੇ ਹਨ ਅਤੇ ਗੱਲਬਾਤ ਕਰਦੇ ਹੋਏ ਉਹ ਭਾਵੁਕ ਹੋ ਜਾਂਦੇ ਹਨ । ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਉਹ ਖੁਸ਼ਕਿਸਮਤ ਹਨ ਕਿ ਅਕਾਲ ਪੁਰਖ ਨੇ ਉਨ੍ਹਾਂ ਨੂੰ ਇਸ ਲਾਇਕ ਸਮਝਿਆ ਹੈ ਅਤੇ ਇਸ ਤੋਂ ਬਾਅਦ ਇੰਟਰਵਿਊ ਲੈ ਰਿਹਾ ਸ਼ਖਸ ਪੁੱਛਦਾ ਹੈ ਕਿ ਇਸ ਰਸਤੇ ‘ਤੇ ਆਉਣ ਤੋਂ ਬਾਅਦ ਇਹ ਤਾਂ ਠੀਕ ਹੈ ਕਿ ਵਾਹਿਗੁਰੂ ਨੇ ਤੁਹਾਡੇ ‘ਤੇ ਬਹੁਤ ਵੱਡੀ ਕਿਰਪਾ ਕੀਤੀ ਹੈ।

ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਕਿਤੇ ਨਾ ਕਿਤੇ ਆਪਣਾ ਕਰੀਅਰ ਵਾਈਂਡ ਅੱਪ ਕਰ ਦਿੱਤਾ ਹੈ । ਜਿਸ ‘ਤੇ ਉਨ੍ਹਾਂ ਨੇ ਕਿਹਾ ਕਿ ‘ਪਹਿਲਾ ਜੀਵਨ ਕੂੜਾ ਸੀ, ਅਸਲੀ ਜਗ੍ਹਾ ‘ਤੇ ਤਾਂ ਹੁਣ ਆਏ ਹਾਂ’। 

ਫੈਮਿਲੀ ਨਹੀਂ ਕਰ ਰਹੀ ਸਪੋਟ

ਵਿਕਟਰ ਕੰਬੋਜ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਉਨ੍ਹਾਂ ਨੂੰ ਸਹਿਯੋਗ ਨਹੀਂ ਮਿਲ ਰਿਹਾ ।ਰਿਸ਼ਤੇਦਾਰ ਕਮੈਂਟ ਜ਼ਰੂਰ ਕਰ ਦਿੰਦੇ ਨੇ ਉਨ੍ਹਾਂ ਦੇ ਵੀਡੀਓ ਥੱਲੇ…ਵਾਹਿਗੁਰੂ ਜੀ’ ਲਿਖ ਕੇ ਪਰ ਸਪੋਟ ਕੋਈ ਨਹੀਂ ਕਰਦਾ ।

- PTC PUNJABI


Popular Posts