ਰਾਜਵੀਰ ਜਵੰਦਾ ਨੇ ਪਿਤਾ ਦੇ ਦਿਹਾਂਤ ਤੋਂ ਬਾਅਦ ਬਿਆਨ ਕੀਤਾ ਸੀ ਆਪਣਾ ਦਰਦ, ਕਿਹਾ ‘ਮੇਰੇ ਪਿਓ ਨੂੰ ਬਹੁਤ ਬੁਰੀ ਆਦਤ ਲੱਗ ਗਈ ਸੀ….’
ਨਸ਼ਾ ਇੱਕ ਅਜਿਹੀ ਸਮਾਜਿਕ ਕੁਰੀਤੀ ਹੈ । ਜਿਸ ਦੇ ਚੱਲਦਿਆਂ ਕਈ ਘਰ ਬਰਬਾਦ ਹੋ ਚੁੱਕੇ ਹਨ ।ਨਸ਼ਾ ਘੁਣ ਵਾਂਗ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ। ਕਈ ਸੈਲੀਬ੍ਰੇਟੀਜ਼ ਵੀ ਭੁਗਤ ਭੋਗੀ ਰਹੇ ਹਨ । ਜਿਨ੍ਹਾਂ ਨੇ ਨਸ਼ੇ ਦੇ ਸੰਤਾਪ ਨੂੰ ਆਪਣੇ ਪਿੰਡੇ ‘ਤੇ ਹੰਡਾਇਆ ਹੈ । ਅਸੀਂ ਗੱਲ ਕਰ ਰਹੇ ਹਾਂ ਰਾਜਵੀਰ ਜਵੰਦਾ ਦੀ ।
ਰਾਜਵੀਰ ਜਵੰਦਾ ਨੇ ਪਿਤਾ ਦੇ ਦਿਹਾਂਤ ਤੋਂ ਬਾਅਦ ਬਿਆਨ ਕੀਤਾ ਸੀ ਆਪਣਾ ਦਰਦ, ਕਿਹਾ ‘ਮੇਰੇ ਪਿਓ ਨੂੰ ਬਹੁਤ ਬੁਰੀ ਆਦਤ ਲੱਗ ਗਈ ਸੀ….’
ਨਸ਼ਾ ਇੱਕ ਅਜਿਹੀ ਸਮਾਜਿਕ ਕੁਰੀਤੀ ਹੈ । ਜਿਸ ਦੇ ਚੱਲਦਿਆਂ ਕਈ ਘਰ ਬਰਬਾਦ ਹੋ ਚੁੱਕੇ ਹਨ ।ਨਸ਼ਾ ਘੁਣ ਵਾਂਗ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ। ਕਈ ਸੈਲੀਬ੍ਰੇਟੀਜ਼ ਵੀ ਭੁਗਤ ਭੋਗੀ ਰਹੇ ਹਨ । ਜਿਨ੍ਹਾਂ ਨੇ ਨਸ਼ੇ ਦੇ ਸੰਤਾਪ ਨੂੰ ਆਪਣੇ ਪਿੰਡੇ ‘ਤੇ ਹੰਡਾਇਆ ਹੈ । ਅਸੀਂ ਗੱਲ ਕਰ ਰਹੇ ਹਾਂ ਰਾਜਵੀਰ ਜਵੰਦਾ (Rajvir Jawanda) ਦੀ । ਜੋ ਆਪਣੇ ਪਿਤਾ ਜੀ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ ।
ਹੋਰ ਪੜ੍ਹੋ : ਹਿੰਮਤ ਸੰਧੂ ਨੇ ਇਹ ਉਪਲਬਧੀ ਕੀਤੀ ਹਾਸਲ, ਫੈਨਸ ਦੇ ਨਾਲ ਖੁਸ਼ਖ਼ਬਰੀ ਕੀਤੀ ਸਾਂਝੀ, ਹਰ ਕਿਸੇ ਨੇ ਦਿੱਤੀ ਵਧਾਈ
ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਦੱਸ ਰਿਹਾ ਹੈ ਕਿ ‘ਅਸੀਂ ਆਪਣੇ ਘਰਾਂ ‘ਤੇ ਪੈਸਾ ਲਗਾਉਂਦੇ ਹਾਂ, ਆਪਣੀਆਂ ਗੱਡੀਆਂ ‘ਤੇ ਪੈਸਾ ਲਗਾਉਂਦੇ ਹਾਂ। ਮੀਂਹ ਆ ਜਾਏ ਹਨੇਰੀ ਆ ਜਾਏ। ਤੁਹਾਡੇ ਸਰੀਰ ਨੇ ਤੁਹਾਡੇ ਨਾਲ ਰਹਿਣਾ ਹੈ । ਇਸ ਨੂੰ ਸੰਭਾਲ ਲਿਓ। ਕਿਉਂਕਿ ਜੇ ਤੁਸੀਂ ਨਸ਼ਿਆਂ ਤੋਂ ਦੂਰ ਰਹੋਗੇ ਤਾਂ ਲੰਮੀ ਜ਼ਿੰਦਗੀ ਭੋਗ ਕੇ ਜਾਓਗੇ, ਤੰਦਰੁਸਤ ਰਹੋਗੇ।
ਮੈਂ ਵੀ ਆਪਣੇ ਪਿਓ ਨੂੰ ਮਾੜਾ ਨਹੀਂ ਕਹਿੰਦਾ, ਪਰ ਉਨ੍ਹਾਂ ਦੀ ਇੱਕ ਬੁਰੀ ਆਦਤ ਸੀ । ਉਹ ਸ਼ਰਾਬ ਪੀਣ ਲੱਗ ਪਏ ਸਨ ਅਤੇ ਸ਼ਰਾਬ ਦੇ ਆਦੀ ਹੋ ਗਏ ਸਨ ।ਰਾਜਵੀਰ ਜਵੰਦਾ ਇਹ ਗੱਲ ਕਰਦੇ ਕਰਦੇ ਭਾਵੁਕ ਹੋ ਜਾਂਦੇ ਹਨ ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਈ ਘਰਾਂ ‘ਚ ਨੌਜਵਾਨ ਅਜਿਹੇ ਹਨ ਜੋ ਨਸ਼ੇ ਦੇ ਆਦੀ ਹਨ। ਪਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। 
ਕੁਝ ਸਮਾਂ ਪਹਿਲਾਂ ਹੋਇਆ ਪਿਤਾ ਦਾ ਦਿਹਾਂਤ
ਰਾਜਵੀਰ ਜਵੰਦਾ ਦੇ ਪਿਤਾ ਜੀ ਦਾ ਦਿਹਾਂਤ ਕੁਝ ਸਮਾਂ ਪਹਿਲਾਂ ਹੋਇਆ ਸੀ । ਉਨ੍ਹਾਂ ਨੂੰ ਪਿਤਾ ਦੇ ਦਿਹਾਂਤ ਦੀ ਖਬਰ ਉਸ ਵੇਲੇ ਮਿਲੀ ਸੀ ।ਜਦੋਂ ਉਹ ਕਿਤੇ ਲਾਈਵ ਸ਼ੋਅ ਕਰ ਰਹੇ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
