ਰਾਣਾ ਰਣਬੀਰ ਨੂੰ ਇਸ ਕੰਮ ਦੀ ਕਮਾਈ ਦਾ ਮਿਲਿਆ ਪਹਿਲਾ ਚੈੱਕ, ਅਦਾਕਾਰ ਨੇ ਫੈਨਸ ਦੇ ਨਾਲ ਸਾਂਝੀ ਕੀਤੀ ਖੁਸ਼ੀ

ਰਾਣਾ ਰਣਬੀਰ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਲੇਖਕ ਵੀ ਹਨ । ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਹਨ । ਜਿਸ ਲਈ ਉਨ੍ਹਾਂ ਨੂੰ ਬੀਤੇ ਦਿਨੀਂ ਚੈੱਕ ਮਿਲਿਆ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ । ਉਨ੍ਹਾਂ ਨੇ ਇਸ ਪਹਿਲੀ ਕਮਾਈ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।

Reported by: PTC Punjabi Desk | Edited by: Shaminder  |  September 08th 2023 01:43 PM |  Updated: September 08th 2023 01:43 PM

ਰਾਣਾ ਰਣਬੀਰ ਨੂੰ ਇਸ ਕੰਮ ਦੀ ਕਮਾਈ ਦਾ ਮਿਲਿਆ ਪਹਿਲਾ ਚੈੱਕ, ਅਦਾਕਾਰ ਨੇ ਫੈਨਸ ਦੇ ਨਾਲ ਸਾਂਝੀ ਕੀਤੀ ਖੁਸ਼ੀ

ਰਾਣਾ ਰਣਬੀਰ (Rana Ranbir)ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਲੇਖਕ ਵੀ ਹਨ । ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਹਨ । ਜਿਸ ਲਈ ਉਨ੍ਹਾਂ ਨੂੰ ਬੀਤੇ ਦਿਨੀਂ ਚੈੱਕ ਮਿਲਿਆ ਹੈ । ਜਿਸ ਦੀ ਜਾਣਕਾਰੀ ਉਨ੍ਹਾਂ  ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ । ਉਨ੍ਹਾਂ ਨੇ ਇਸ ਪਹਿਲੀ ਕਮਾਈ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।

ਹੋਰ ਪੜ੍ਹੋ  :  ਅਨੀਤਾ ਦੇਵਗਨ ਨੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਵੇਖੀ ‘ਮਸਤਾਨੇ ਫ਼ਿਲਮ, ਸਾਰੇ ਪਰਿਵਾਰ ਨੇ ਕੀਤੀ ਤਾਰੀਫ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਕੱਲ੍ਹ ਦੁਪਹਿਰ ਕਿਤਾਬਾਂ ਤੇ ਕਿਤਾਬਾਂ ਵਾਲਿਆਂ ਦੇ ਨਾਮ। ਸ਼ੳਟਸਿਹ ਘੁਲੳਟi ਜੀ ਦਾ ਮੁਹੱਬਤੀ ਕਿਰਦਾਰ ਕੀਲ ਕੇ ਬਿਠਾ ਲੈਂਦਾ ਹੈ। ਬਾਕੀ ਦੱਸਣਾ ਇਹ ਐ ਬਈ ਮੈਨੂੰ ਜਦ ਕਿਤਾਬਾਂ ਦੀ ਲਿਖਤੀ ਕਲਾਕਾਰੀ ਲਈ ਕੱਲ੍ਹ ਪਹਿਲਾ ਚੈੱਕ ਮਿਲਿਆ ਤਾਂ ਮੈਂ ਕਿਹਾ ਗੁਲਾਟੀ ਸਾਹਿਬ ਅੱਜ ਤਾਂ ਮੈਂ ਫਾਰਮੈਲਟੀ ਲਈ ਵੀ ਨੀ ਕਹਿਣਾ ਵੀ ਰਹਿਣ ਦਿਓ।

ਬਾਹਲਾ ਵਧੀਆ ਲੱਗਿਆ। ਚੈੱਕ ਬਹੁਤ ਮਿਲੇ ਪਰ ਆਹ ਕਿਤਾਬਾਂ ਦੀ ਕਮਾਈ ਦਾ ਆਨੰਦ ਈ ਹੋਰ ਐ। ਕਿਤਾਬਾਂ ਦੀ ਪਹਿਲੀ ਕਮਾਈ ਦਾ ਸਵਾਦ ਲੈ ਰਿਹਾਂ।ਸ਼ੁਕਰੀਆ ਪਾਠਕ ਪਿਆਰਿਓ। ਸ਼ੁਕਰੀਆ ਮੇਰੇ ਪ੍ਰਕਾਸ਼ਕ ਪਿਆਰੇ’।ਰਾਣਾ ਰਣਬੀਰ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਜਾਣਕਾਰੀ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ । 

ਰਾਣਾ ਰਣਬੀਰ ਨੇ ਲਿਖੀਆਂ ਕਈ ਫ਼ਿਲਮਾਂ 

ਰਾਣਾ ਰਣਬੀਰ ਜਿੱਥੇ ਵਧੀਆ ਅਦਾਕਾਰ ਹਨ, ਉੱਥੇ ਹੀ ਵਧੀਆ ਲੇਖਣੀ ਦੇ ਮਾਲਕ ਵੀ ਹਨ । ਹੁਣ ਤੱਕ ਉਨ੍ਹਾਂ ਨੇ ਕਈ ਫ਼ਿਲਮਾਂ ਦੀ ਕਹਾਣੀ ਵੀ ਲਿਖੀ ਹੈ। ਇਸ ਦੇ ਨਾਲ ਹੀ ਵਿਦੇਸ਼ ‘ਚ ਉਹ ਲੋਕਾਂ ਨੂੰ ਆਪਣੀ ਮੋਟੀਵੇਸ਼ਨਲ ਸਪੀਚ ਦੇ ਜ਼ਰੀਏ ਲੋਕਾਂ ਨੂੰ ਜ਼ਿੰਦਗੀ ‘ਚ ਅੱਗੇ ਵੱਧਣ ਦੇ ਲਈ ਵੀ ਪ੍ਰੇਰਿਤ ਕਰਦੇ ਰਹਿੰਦੇ ਹਨ । 

 

- PTC PUNJABI


Popular Posts