ਰਾਣਾ ਰਣਬੀਰ ਦੀ ਧੀ ਦਾ ਪ੍ਰੀ-ਵੈਡਿੰਗ ਫੰਕਸ਼ਨ ਹੋਏ ਸ਼ੁਰੂ, ਧੀ ਸੀਰਤ ਦੇ ਵਿਆਹ ਦੀਆਂ ਲੱਗੀਆਂ ਰੌਣਕਾਂ

ਰਾਣਾ ਰਣਬੀਰ ਦੀ ਧੀ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ । ਜਿਸ ਦੇ ਕਈ ਵੀਡੀਓ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੀਰਤ ਰਾਣਾ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ਅਤੇ ਆਪਣੇ ਹੋਣ ਵਾਲੇ ਲਾੜੇ ਦੇ ਨਾਲ ਤਸਵੀਰਾਂ ਕਲਿੱਕ ਕਰਵਾਉਂਦੀ ਦਿਖਾਈ ਦੇ ਰਹੀ ਹੈ ।

Written by  Shaminder   |  June 21st 2023 10:17 AM  |  Updated: June 21st 2023 10:17 AM

ਰਾਣਾ ਰਣਬੀਰ ਦੀ ਧੀ ਦਾ ਪ੍ਰੀ-ਵੈਡਿੰਗ ਫੰਕਸ਼ਨ ਹੋਏ ਸ਼ੁਰੂ, ਧੀ ਸੀਰਤ ਦੇ ਵਿਆਹ ਦੀਆਂ ਲੱਗੀਆਂ ਰੌਣਕਾਂ

ਰਾਣਾ ਰਣਬੀਰ (Rana Ranbir) ਦੀ ਧੀ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ । ਜਿਸ ਦੇ ਕਈ ਵੀਡੀਓ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ ।  ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੀਰਤ ਰਾਣਾ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ਅਤੇ ਆਪਣੇ ਹੋਣ ਵਾਲੇ ਲਾੜੇ ਦੇ ਨਾਲ ਤਸਵੀਰਾਂ ਕਲਿੱਕ ਕਰਵਾਉਂਦੀ ਦਿਖਾਈ ਦੇ ਰਹੀ ਹੈ ।

ਹੋਰ ਪੜ੍ਹੋ : ਸੁਖਵਿੰਦਰ ਸੁੱਖੀ ਨੇ ਆਪਣੇ ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰ ਕੀਤੀ ਸਾਂਝੀ, ਕਿਹਾ ‘ਖੁਸ਼ੀਆਂ ਦੇ ਰੰਗ ਆਪਣਿਆਂ ਦੇ ਸੰਗ’

ਇਸ ਤੋਂ ਇਲਾਵਾ ਹੋਰ ਵੀਡੀਓਜ਼ ਵੀ ਸਾਹਮਣੇ ਆਏ ਹਨ । ਜਿਨ੍ਹਾਂ ‘ਚ ਅਦਾਕਾਰ ਦੀ ਧੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਘਰ ਨੂੰ iੰਸ਼ੰਗਾਰਦੀ ਹੋਈ ਨਜ਼ਰ ਆ ਰਹੀ ਹੈ । 

ਰਾਣਾ ਰਣਬੀਰ ਨੇ ਸ਼ੈਰੀ ਮਾਨ ਨਾਲ ਸਾਂਝੀ ਕੀਤੀ ਤਸਵੀਰ 

ਇਸ ਤੋਂ ਇਲਾਵਾ ਰਾਣਾ ਰਣਬੀਰ ਨੇ ਸ਼ੈਰੀ ਮਾਨ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਦੇ ਨਾਲ ਹੀ ਘਰ ਆਉਣ ‘ਤੇ ਸ਼ੈਰੀ ਮਾਨ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।

ਲੱਗਦਾ ਹੈ ਕਿ ਸ਼ੈਰੀ ਮਾਨ ਇਸ ਵਿਆਹ ‘ਚ ਪਰਫਾਰਮ ਕਰਨ ਦੇ ਲਈ ਆਏ ਹੋਣਗੇ ਜਾਂ ਫਿਰ ਸੀਰਤ ਦੇ ਸੰਗੀਤ ‘ਚ ਰੌਣਕਾਂ ਲਗਾਉਣ ਲਈ ਸ਼ੈਰੀ ਮਾਨ ਨੂੰ ਸੱਦਿਆ ਗਿਆ ਹੋਵੇਗਾ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਣਾ ਰਣਬੀਰ ਪਿਛਲੇ ਕਈ ਦਿਨਾਂ ਤੋਂ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ‘ਚ ਜੁਟੇ ਹੋਏ ਹਨ ਅਤੇ ਲਗਾਤਾਰ ਆਪਣੀ ਧੀ ਦੇ ਨਾਲ ਤਸਵੀਰਾਂ ਸ਼ੇਅਰ ਕਰ ਰਹੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network