ਰੇਸ਼ਮ ਸਿੰਘ ਅਨਮੋਲ ਬਰਤਨ ਧੋਣ ਦੀ ਸੇਵਾ ਕਰਦੇ ਹੋਏ ਆਏ ਨਜ਼ਰ, ਗਾਇਕ ਨੇ ਕਿਸਾਨ ਅੰਦੋਲਨ ਦੀ ਯਾਦ ਕੀਤੀ ਸਾਂਝੀ
ਗਾਇਕ ਰੇਸ਼ਮ ਸਿੰਘ ਅਨਮੋਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਬਰਤਨ ਮਾਂਜਣ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਭਾਂਡੇ ਸਾਫ ਕਰ ਰਿਹਾ ਹੈ।
ਰੇਸ਼ਮ ਸਿੰਘ ਅਨਮੋਲ ਬਰਤਨ ਧੋਣ ਦੀ ਸੇਵਾ ਕਰਦੇ ਹੋਏ ਆਏ ਨਜ਼ਰ, ਗਾਇਕ ਨੇ ਕਿਸਾਨ ਅੰਦੋਲਨ ਦੀ ਯਾਦ ਕੀਤੀ ਸਾਂਝੀ
ਗਾਇਕ ਰੇਸ਼ਮ ਸਿੰਘ ਅਨਮੋਲ (Resham Singh Anmol) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਬਰਤਨ ਮਾਂਜਣ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਭਾਂਡੇ ਸਾਫ ਕਰ ਰਿਹਾ ਹੈ। ਰੇਸ਼ਮ ਸਿੰਘ ਅਨਮੋਲ ਦੇ ਸੇਵਾ ਭਾਵ ਦੀ ਲੋਕਾਂ ਦੇ ਵੱਲੋਂ ਵੀ ਖੂਬ ਤਾਰੀਫ ਕੀਤੀ ਜਾ ਰਹੀ ਹੈ ਅਤੇ ਲੋਕ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ ਕਿ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਵਧ ਚੜ੍ਹ ਕੇ ਸੇਵਾ ‘ਚ ਭਾਗ ਲੈਂਦੇ ਹਨ ।
ਹੋਰ ਪੜ੍ਹੋ : ਸ਼ੋਅ ਦੇ ਦੌਰਾਨ ਕੰਵਰ ਗਰੇਵਾਲ ਦਾ ‘ਮਾਂ’ ਦੀ ਉਸਤਤ ਕਰਦਾ ਇਹ ਗੀਤ ਸੁਣ ਹਰ ਕੋਈ ਹੋ ਗਿਆ ਭਾਵੁਕ, ਵੇਖੋ ਵੀਡੀਓ
ਕਿਸਾਨ ਅੰਦੋਲਨ ‘ਚ ਪੁੱਜੇ ਸਨ ਰੇਸ਼ਮ ਸਿੰਘ ਅਨਮੋਲ
ਰੇਸ਼ਮ ਸਿੰਘ ਅਨਮੋਲ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਵੱਡੀ ਭੂਮਿਕਾ ਨਿਭਾਈ ਸੀ । ਇਸ ਦੌਰਾਨ ਉਨ੍ਹਾਂ ਨੇ ਜਿੱਥੇ ਕਿਸਾਨਾਂ ਦੀ ਹਿਮਾਇਤ ਕੀਤੀ ਸੀ । ਉੱਥੇ ਹੀ ਕਿਸਾਨਾਂ ਦੇ ਸਮਰਥਨ ‘ਚ ਕਈ ਗੀਤ ਵੀ ਕੱਢੇ ਸਨ ।ਇਸ ਤੋਂ ਇਲਾਵਾ ਉਹ ਅਕਸਰ ਮੁਸੀਬਤ ‘ਚ ਫਸੇ ਲੋਕਾਂ ਦੀ ਮਦਦ ਦੇ ਲਈ ਵੀ ਅੱਗੇ ਆਉਂਦੇ ਹਨ ।
ਰੇਸ਼ਮ ਸਿੰਘ ਅਨਮੋਲ ਦਾ ਵਰਕ ਫ੍ਰੰਟ
ਰੇਸ਼ਮ ਸਿੰਘ ਅਨਮੋਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਉਨ੍ਹਾਂ ਦਾ ਸਬੰਧ ਹਰਿਆਣਾ ਦੇ ਨਾਲ ਹੈ। ਉਹ ਇੱਕ ਕਾਮਯਾਬ ਗਾਇਕ ਹੋਣ ਦੇ ਨਾਲ ਨਾਲ ਸਫਲ ਕਿਸਾਨ ਵੀ ਹਨ ਅਤੇ ਅਕਸਰ ਆਪਣੇ ਖੇਤਾਂ ‘ਚ ਕੰਮ ਕਰਦੇ ਹੋਏ ਨਜ਼ਰ ਆਉਂਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
