ਸ਼ੋਅ ਦੇ ਦੌਰਾਨ ਕੰਵਰ ਗਰੇਵਾਲ ਦਾ ‘ਮਾਂ’ ਦੀ ਉਸਤਤ ਕਰਦਾ ਇਹ ਗੀਤ ਸੁਣ ਹਰ ਕੋਈ ਹੋ ਗਿਆ ਭਾਵੁਕ, ਵੇਖੋ ਵੀਡੀਓ

ਮਾਂ ਦੀ ਉਸਤਤ ਇਸ ਦੁਨੀਆ ‘ਤੇ ਜਿੰਨੀ ਕੀਤੀ ਜਾਵੇ ਓਨੀਂ ਹੀ ਘੱਟ ਹੈ । ਮਾਂ ਦੇ ਪਿਆਰ ਨੂੰ ਦੁਨੀਆ ਦਾ ਕੋਈ ਵਿਅਕਤੀ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦਾ ।ਕੰਵਰ ਗਰੇਵਾਲ ਨੇ ਮਾਂ ‘ਤੇ ਗੀਤ ਸੁਣਾਇਆ । ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਗਿਆ ।

Reported by: PTC Punjabi Desk | Edited by: Shaminder  |  December 02nd 2023 12:42 PM |  Updated: December 02nd 2023 12:42 PM

ਸ਼ੋਅ ਦੇ ਦੌਰਾਨ ਕੰਵਰ ਗਰੇਵਾਲ ਦਾ ‘ਮਾਂ’ ਦੀ ਉਸਤਤ ਕਰਦਾ ਇਹ ਗੀਤ ਸੁਣ ਹਰ ਕੋਈ ਹੋ ਗਿਆ ਭਾਵੁਕ, ਵੇਖੋ ਵੀਡੀਓ

ਕੰਵਰ ਗਰੇਵਾਲ (Kanwar Grewal)ਆਪਣੀ ਸੂਫ਼ੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਹ ਆਪਣੇ ਗੀਤਾਂ ‘ਚ ਜਿੱਥੇ ਇਸ਼ਕ ਹਕੀਕੀ ਦੀ ਗੱਲ ਕਰਦੇ ਹਨ, ਉੱਥੇ ਇਸ਼ਕ ਮਿਜਾਜ਼ੀ ਦੇ ਨਾਲ ਵੀ ਸਮਾਂ ਬੰਨਦੇ ਹਨ । ਅੱਜ ਅਸੀਂ ਤੁਹਾਨੂੰ ਕੰਵਰ ਗਰੇਵਾਲ ਦੀ ਇੱਕ ਅਜਿਹੀ ਹੀ ਪਰਫਾਰਮੈਂਸ ਵਿਖਾਉਣ ਜਾ ਰਹੇ ਹਾਂ । ਜਿਸ ‘ਚ ਉਨ੍ਹਾਂ ਨੇ ਬਾਬਾ ਬੁੱਲ੍ਹੇ ਸ਼ਾਹ ਜੀ ਦਾ ਕਲਾਮ ਗਾ ਕੇ ਸਭ ਨੂੰ ਝੂਮਣ ਲਾ ਦਿੱਤਾ । ਇਹ ਵੀਡੀਓ ਪੀਟੀਸੀ ਪੰਜਾਬੀ ਦੇ ਫ਼ਿਲਮ ਅਵਾਰਡ ਸ਼ੋਅ ਦੇ ਦੌਰਾਨ ਦਾ ਹੈ।

ਹੋਰ ਪੜ੍ਹੋ : ਵਿਦੇਸ਼ੀ ਕਲਾਕਾਰਾਂ ਦੇ ਨਾਲ ਡਾਂਸ ਕਰਦੇ ਨਜ਼ਰ ਆਏ ਸਤਿੰਦਰ ਸਰਤਾਜ, ਫੈਨਸ ਨੂੰ ਵੀ ਪਸੰਦ ਆ ਰਿਹਾ ਵੀਡੀਓ

ਜਿੱਥੇ ਕੰਵਰ ਗਰੇਵਾਲ ਨੇ ਪਰਫਾਰਮੈਂਸ ਦਿੱਤੀ ਸੀ ।ਕੰਵਰ ਗਰੇਵਾਲ ਨੇ ਆਪਣਾ ਬਹੁਤ ਹੀ ਪ੍ਰਸਿੱਧ ਗੀਤ 'ਸਾਹਮਣੇ ਹੋਵੇ ਯਾਰ ਤਾਂ ਨੱਚਣਾ ਪੈਂਦਾ ਏ' ਸੁਣਾਇਆ । ਕੰਵਰ ਗਰੇਵਾਲ ਨੇ ਆਪਣੇ ਇਸ ਗੀਤ ਨਾਲ ਅਜਿਹਾ ਸਮਾਂ ਬੰਨਿਆ ਕਿ ਹਰ ਕੋਈ ਸਿੱਧਾ ਮਾਲਕ ਨਾਲ ਜੁੜ ਗਿਆ ।

ਜਿਸ 'ਚ ਉਨ੍ਹਾਂ ਨੇ ਲੋਕਾਂ ਨੂੰ ਝੂਮਣ ਲਾ ਦਿੱਤਾ ਤਾੜੀਆਂ ਦੀ ਗੜਗੜਾਹਟ ਨੂੰ ਸੁਣ ਕੇ ਅਤੇ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਕੰਵਰ ਗਰੇਵਾਲ ਨੇ ਇਸ਼ਕ ਮਿਜ਼ਾਜ਼ੀ ਦੇ ਜ਼ਰੀਏ ਇਸ਼ਕ ਹਕੀਕੀ ਦਾ ਅਹਿਸਾਸ ਲੋਕਾਂ ਨੂੰ ਕਰਵਾਇਆ ।

ਮਾਂ ‘ਤੇ ਗੀਤ ਸੁਣ ਔਰਤ ਹੋਈ ਭਾਵੁਕ

ਮਾਂ ਦੀ ਉਸਤਤ ਇਸ ਦੁਨੀਆ ‘ਤੇ ਜਿੰਨੀ ਕੀਤੀ ਜਾਵੇ ਓਨੀਂ ਹੀ ਘੱਟ ਹੈ । ਮਾਂ ਦੇ ਪਿਆਰ ਨੂੰ ਦੁਨੀਆ ਦਾ ਕੋਈ ਵਿਅਕਤੀ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦਾ ।ਕੰਵਰ ਗਰੇਵਾਲ ਨੇ ਮਾਂ ‘ਤੇ ਗੀਤ ਸੁਣਾਇਆ । ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਗਿਆ ।

ਪਰ ਇਸ ਸ਼ੋਅ ਦੇ ਦੌਰਾਨ ਇੱਕ ਮਹਿਲਾ ਨੇ ਜਦੋਂ ਇਹ ਗੀਤ ਸੁਣਿਆ ਤਾਂ ਉਹ ਭਾਵੁਕ ਹੋ ਗਈ । ਭਰੀ ਮਹਿਫ਼ਿਲ ‘ਚ ਉਹ ਫੁੱਟ ਫੁੱਟ ਕੇ ਰੋਂਦੀ ਹੋਈ ਨਜ਼ਰ ਆਈ । ਇਹ ਵੀਡੀਓ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ । 

- PTC PUNJABI

Popular Posts