ਕੰਵਰ ਗਰੇਵਾਲ ਅਤੇ ਪੰਮਾ ਡੂਮੇਵਾਲ ਦਾ ਨਵਾਂ ਗੀਤ ਵਿਰਾਸਤੀ ਸਵਾਲ ਲੋਕਾਂ ਨੂੰ ਆ ਰਿਹਾ ਪਸੰਦ, ਕੀ ਤੁਹਾਨੂੰ ਪਤਾ ਹੈ ਕੰਵਰ ਗਰੇਵਾਲ ਦੇ ਇਸ ਸਵਾਲ ਦਾ ਜਵਾਬ

ਕੰਵਰ ਗਰੇਵਾਲ ਅਤੇ ਪੰਮਾ ਡੂਮੇਵਾਲਾ ਦਾ ਨਵਾਂ ਗੀਤ ਵਿਰਾਸਤੀ ਸਵਾਲ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ । ਇਸ ਗੀਤ ਨੂੰ ਮਿਊਜ਼ਿਕ ਰੂਪਿਨ ਕਾਹਲੋਂ ਨੇ ਦਿੱਤਾ ਹੈ ਅਤੇ ਗੀਤ ਨੂੰ ਸੰਗੀਤਬੱਧ ਕੀਤਾ ਹੈ ਖੁਦ ਕੰਵਰ ਗਰੇਵਾਲ ਨੇ ।

Reported by: PTC Punjabi Desk | Edited by: Shaminder  |  September 16th 2023 10:32 AM |  Updated: September 16th 2023 10:32 AM

ਕੰਵਰ ਗਰੇਵਾਲ ਅਤੇ ਪੰਮਾ ਡੂਮੇਵਾਲ ਦਾ ਨਵਾਂ ਗੀਤ ਵਿਰਾਸਤੀ ਸਵਾਲ ਲੋਕਾਂ ਨੂੰ ਆ ਰਿਹਾ ਪਸੰਦ, ਕੀ ਤੁਹਾਨੂੰ ਪਤਾ ਹੈ ਕੰਵਰ ਗਰੇਵਾਲ ਦੇ ਇਸ ਸਵਾਲ ਦਾ ਜਵਾਬ

ਕੰਵਰ ਗਰੇਵਾਲ (Kanwar Grewal) ਅਤੇ ਪੰਮਾ ਡੂਮੇਵਾਲਾ ਦਾ ਨਵਾਂ ਗੀਤ ਵਿਰਾਸਤੀ ਸਵਾਲ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ । ਇਸ ਗੀਤ ਨੂੰ ਮਿਊਜ਼ਿਕ ਰੂਪਿਨ ਕਾਹਲੋਂ ਨੇ ਦਿੱਤਾ ਹੈ ਅਤੇ ਗੀਤ ਨੂੰ ਸੰਗੀਤਬੱਧ ਕੀਤਾ ਹੈ ਖੁਦ ਕੰਵਰ ਗਰੇਵਾਲ ਨੇ । ਇਸ ਗੀਤ ‘ਚ ਦੋਵਾਂ ਗਾਇਕਾਂ ਨੇ ਕੁਝ ਸਵਾਲ ਲੋਕਾਂ ਨੂੰ ਕੀਤੇ ਹਨ । ਇਸ ਗੀਤ ‘ਚ ਕੁਝ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ । ਜਿਸ ਤੋਂ ਬਾਅਦ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । 

ਹੋਰ ਪੜ੍ਹੋ :  ਮਿਸ ਪੂਜਾ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੀ ਆਈ, ਵੇਖੋ ਮਾਂ ਪੁੱਤਰ ਦਾ ਕਿਊਟ ਵੀਡੀਓ

ਕੰਵਰ ਗਰੇਵਾਲ ਦਾ ਵਰਕ ਫ੍ਰੰਟ

ਕੰਵਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਪਰ ਉਨ੍ਹਾਂ ਨੂੰ ਪਛਾਣ ਮਿਲੀ ‘ਇਸ਼ਕ ਬੁੱਲੇ੍ਹ ਨੂੰ ਨਚਾਵੇ ਯਾਰ’, ‘ਜ਼ਮਾਨੇ’, ‘ਪਾਤਸ਼ਾਹ’, ‘ਜੋਗੀ’ ਸਣੇ ਕਈ ਗੀਤ ਉਨ੍ਹਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ । 

ਗਾਇਕੀ ‘ਚ ਆਉਣ ਦੇ ਲਈ ਕੀਤਾ ਸੰਘਰਸ਼ 

ਕੰਵਰ ਗਰੇਵਾਲ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਕਰੜਾ ਸੰਘਰਸ਼ ਕੀਤਾ । ਉਨ੍ਹਾਂ ਨੇ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ ਅਤੇ ਇਸ ਦੌਰਾਨ ਹੀ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ।ਉਨ੍ਹਾਂ ਨੂੰ ਹੌਲੀ ਹੌਲੀ ਗਾਇਕੀ ਦੇ ਖੇਤਰ ‘ਚ ਪਛਾਣ ਮਿਲਣ ਲੱਗੀ ਅਤੇ ਅੱਜ ਉਹ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕਾਂ ਚੋਂ ਇੱਕ ਹਨ । 

- PTC PUNJABI


Popular Posts