ਰੁਪਿੰਦਰ ਹਾਂਡਾ ਦੀ ਸਰਜਰੀ ਹੋਈ ਪੂਰੀ, ਗਾਇਕਾ ਨੇ ਵੀਡੀਓ ਸਾਂਝਾ ਕਰਕੇ ਸਿਹਤ ਦਾ ਦੱਸਿਆ ਹਾਲ
ਰੁਪਿੰਦਰ ਹਾਂਡਾ ਜੋ ਕਿ ਬੀਤੇ ਦਿਨੀਂ ਸਰਜਰੀ ਦੇ ਲਈ ਹਸਪਤਾਲ ‘ਚ ਦਾਖਲ ਹੋਈ ਸੀ । ਉਸ ਦੀ ਸਰਜਰੀ ਸਫਲਤਾਪੂਰਨ ਤਰੀਕੇ ਦੇ ਨਾਲ ਪੂਰੀ ਹੋ ਗਈ ਹੈ । ਜਿਸ ਦਾ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਰੁਪਿੰਦਰ ਹਾਂਡਾ ਦੀ ਸਰਜਰੀ ਹੋਈ ਪੂਰੀ, ਗਾਇਕਾ ਨੇ ਵੀਡੀਓ ਸਾਂਝਾ ਕਰਕੇ ਸਿਹਤ ਦਾ ਦੱਸਿਆ ਹਾਲ
ਰੁਪਿੰਦਰ ਹਾਂਡਾ (Rupinder Handa) ਜੋ ਕਿ ਬੀਤੇ ਦਿਨੀਂ ਸਰਜਰੀ ਦੇ ਲਈ ਹਸਪਤਾਲ ‘ਚ ਦਾਖਲ ਹੋਈ ਸੀ । ਉਸ ਦੀ ਸਰਜਰੀ ਸਫਲਤਾਪੂਰਨ ਤਰੀਕੇ ਦੇ ਨਾਲ ਪੂਰੀ ਹੋ ਗਈ ਹੈ । ਜਿਸ ਦਾ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੀ ਸਿਹਤ ਬਾਰੇ ਦੱਸਦਿਆਂ ਹੋਇਆਂ ਆਪਣੇ ਗੀਤ ਨੂੰ ਪ੍ਰਮੋਟ ਕਰਨ ਦੀ ਗੱਲ ਆਖੀ ਹੈ ।

ਹੋਰ ਪੜ੍ਹੋ : ਕਸ਼ਮੀਰ ਦੀਆਂ ਵਾਦੀਆਂ ‘ਚ ਸਮਾਂ ਬਿਤਾ ਰਹੀ ਹਿਨਾ ਖ਼ਾਨ, ਤਸਵੀਰਾਂ ਅਦਾਕਾਰਾ ਨੇ ਕੀਤੀਆਂ ਸਾਂਝੀਆਂ
ਗਾਇਕਾ ਨੇ ਆਪਣਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇਸ ਸਰਜਰੀ ਤੋਂ ਬਾਅਦ ਗੀਤ ਨੂੰ ਪ੍ਰਮੋਟ ਕਰਨਾ ਮੇਰੇ ਲਈ ਬਹੁਤ ਹੀ ਮੁਸ਼ਕਿਲ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਨਵੇਂ ਗੀਤ ਨੂੰ ਪਸੰਦ ਕਰੋਗੇ ਅਤੇ ਇਹ ਅੱਜ ਸ਼ਾਮ ਛੇ ਵਜੇ ਰਿਲੀਜ਼ ਹੋ ਰਿਹਾ ਹੈ ।
_3a39c40ad29b8e174faa18c7e982f252_1280X720.webp)
ਬੀਤੇ ਦਿਨੀਂ ਇਲਾਜ ਲਈ ਹਸਪਤਾਲ ‘ਚ ਹੋਈ ਸੀ ਦਾਖਲ
ਦੱਸ ਦਈਏ ਕਿ ਰੁਪਿੰਦਰ ਹਾਂਡਾ ਬੀਤੇ ਦਿਨੀਂ ਇਲਾਜ ਦੇ ਲਈ ਹਸਪਤਾਲ ‘ਚ ਦਾਖਲ ਹੋਈ ਸੀ । ਜਿਸ ਤੋਂ ਬਾਅਦ ਉਸ ਦਾ ਇਲਾਜ ਚੱਲ ਰਿਹਾ ਸੀ ।ਰੁਪਿੰਦਰ ਹਾਂਡਾ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ । ਉਹ ਜ਼ਮੀਨ ਦੇ ਨਾਲ ਜੁੜੀ ਗਾਇਕਾ ਹੈ ਤੇ ਅਕਸਰ ਜ਼ਰੂਰਤਮੰਦ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦੀ ਹੈ । ਉਸ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਦਿਲ ਖੋਲ੍ਹ ਕੇ ਧਰਨੇ ‘ਤੇ ਬੈਠੇ ਲੋਕਾਂ ਦੀ ਮਦਦ ਕੀਤੀ ਸੀ ।

ਜਲਦ ਰਿਲੀਜ਼ ਹੋਣਗੇ ਨਵੇਂ ਗੀਤ
ਇਲਾਜ ਤੋਂ ਬਾਅਦ ਗਾਇਕਾ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਵੇਗੀ । ਜਿਸ ਦੀ ਪ੍ਰਮੋਸ਼ਨ ਗਾਇਕਾ ਜਲਦ ਹੀ ਸ਼ੁਰੂ ਕਰਨ ਜਾ ਰਹੀ ਹੈ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
