ਸਤਵਿੰਦਰ ਬੁੱਗਾ ਦੇ ਭਰਾ ਨੇ ਗਾਇਕ ‘ਤੇ ਲਾਏ ਕਈ ਸੰਗੀਨ ਇਲਜ਼ਾਮ,ਕਿਹਾ ‘ਮੈਨੂੰ ਘਰੋਂ ਕੱਢਣ ਨੂੰ ਫਿਰਦਾ’, ਵੀਡੀਓ ਸਾਂਝਾ ਕਰਕੇ ਸੀਐੱਮ ਤੋਂ ਕੀਤੀ ਇਨਸਾਫ਼ ਦੀ ਮੰਗ
ਸਤਵਿੰਦਰ ਬੁੱਗਾ ਦਾ ਪਿਛਲੇ ਲੰਮੇ ਸਮੇਂ ਤੋਂ ਆਪਣੇ ਭਰਾ ਦੇ ਨਾਲ ਪ੍ਰਾਪਰਟੀ ਨੂੰ ਲੈ ਕੇ ਕੁਝ ਵਿਵਾਦ ਚੱਲ ਰਿਹਾ ਹੈ ।ਜਿਸ ਬਾਰੇ ਸਤਵਿੰਦਰ ਬੁੱਗਾ ਨੇ ਕਈ ਵਾਰ ਵੀਡੀਓ ਸਾਂਝਾ ਕਰਦੇ ਹੋਏ ਵੀ ਜਾਣਕਾਰੀ ਸਾਂਝੀ ਕੀਤੀ ਸੀ । ਪਰ ਹੁਣ ਗਾਇਕ ਦੇ ਭਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।
ਸਤਵਿੰਦਰ ਬੁੱਗਾ ਦੇ ਭਰਾ ਨੇ ਗਾਇਕ ‘ਤੇ ਲਾਏ ਕਈ ਸੰਗੀਨ ਇਲਜ਼ਾਮ,ਕਿਹਾ ‘ਮੈਨੂੰ ਘਰੋਂ ਕੱਢਣ ਨੂੰ ਫਿਰਦਾ’, ਵੀਡੀਓ ਸਾਂਝਾ ਕਰਕੇ ਸੀਐੱਮ ਤੋਂ ਕੀਤੀ ਇਨਸਾਫ਼ ਦੀ ਮੰਗ
ਸਤਵਿੰਦਰ ਬੁੱਗਾ (Satwinder Bugga)ਦਾ ਪਿਛਲੇ ਲੰਮੇ ਸਮੇਂ ਤੋਂ ਆਪਣੇ ਭਰਾ ਦੇ ਨਾਲ ਪ੍ਰਾਪਰਟੀ ਨੂੰ ਲੈ ਕੇ ਕੁਝ ਵਿਵਾਦ ਚੱਲ ਰਿਹਾ ਹੈ ।ਜਿਸ ਬਾਰੇ ਸਤਵਿੰਦਰ ਬੁੱਗਾ ਨੇ ਕਈ ਵਾਰ ਵੀਡੀਓ ਸਾਂਝਾ ਕਰਦੇ ਹੋਏ ਵੀ ਜਾਣਕਾਰੀ ਸਾਂਝੀ ਕੀਤੀ ਸੀ । ਪਰ ਹੁਣ ਗਾਇਕ ਦੇ ਭਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਗਾਇਕ ‘ਤੇ ਕਈ ਸੰਗੀਨ ਇਲਜ਼ਾਮ ਲਗਾ ਰਿਹਾ ਹੈ । ਵੀਡੀਓ ‘ਚ ਤੁਸੀਂ ਸੁਣ ਸਕਦੇ ਹੋ ਸਤਵਿੰਦਰ ਬੁੱਗਾ ਦਾ ਭਰਾ ਕਹਿ ਰਿਹਾ ਹੈ ਕਿ ਉਸ ਨੂੰ ਘਰੋਂ ਉਜਾੜਨ ਨੂੰ ਫਿਰਦਾ ਹੈ। ਇਸ ਦੇ ਨਾਲ ਹੀ ਗਾਇਕ ਦੇ ਪੁੱਤਰ ‘ਤੇ ਵੀ ਕਈ ਇਲਜ਼ਾਮ ਲਗਾਏ ਹਨ ।
ਹੋਰ ਪੜ੍ਹੋ : ਧਰਮਿੰਦਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਧੀ ਈਸ਼ਾ ਅਤੇ ਪੁੱਤਰ ਸੰਨੀ ਦਿਓਲ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਉਸ ਦਾ ਕਹਿਣਾ ਹੈ ਕਿ ਉਸ ਨੇ ਕੰਬਾਈਨਾਂ ਚਲਾ ਚਲਾ ਕੇ ਮਿਹਨਤ ਕਰਕੇ ਸਤਵਿੰਦਰ ਬੁੱਗੇ ਦੇ ਨਾਂਅ ‘ਤੇ ਜ਼ਮੀਨ ਕਰਵਾਈ ਸੀ । ਉਸ ਨੇ ਕਦੇ ਘਰ ‘ਚ ਕੱਖਾਂ ਦੀ ਪੰਡ ਵੀ ਨਹੀਂ ਲਿਆਂਦੀ ਅਤੇ ਉਸ ਨੇ ਮਿਹਨਤਾਂ ਕਰਕੇ ਕਰੋੜਾਂ ਦੀ ਜ਼ਮੀਨ ਬਣਾਈ ਸੀ ਅਤੇ ਫਰੀ ‘ਚ ਸਤਵਿੰਦਰ ਬੁੱਗੇ ਨੂੰ ਬਿਨ੍ਹਾਂ ਕਿਸੇ ਮਿਹਨਤ ਤੋਂ ਜ਼ਮੀਨ ਮਿਲ ਗਈ ਸੀ ਪਰ ਹੁਣ ਉਸ ਨੂੰ ਹੀ ਭਰਾ ਅੱਖਾਂ ਦਿਖਾ ਰਿਹਾ ਹੈ ।ਇਸ ਤੋਂ ਇਲਾਵਾ ਉਹ ਵੀਡੀਓ ‘ਚ ਹੋਰ ਵੀ ਬਹੁਤ ਕੁਝ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ।
ਸਤਵਿੰਦਰ ਬੁੱਗਾ ਦਾ ਵਰਕ ਫ੍ਰੰਟ
ਸਤਵਿੰਦਰ ਬੁੱਗਾ ਦੇ ਵਰਕ ਫ੍ਰੰਟ ਦੀ ਗੱਲ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਇਸ਼ਕ ਇਸ਼ਕ, ਵਿੱਛੜਣ ਵਿੱਛੜਣ ਕਰਦੀ ਏਂ ਸਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਤੇ ਲਗਾਤਾਰ ਗਾਇਕੀ ਦੇ ਖੇਤਰ ‘ਚ ਸਰਗਰਮ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
