Trending:
ਹਿਮਾਂਸ਼ੀ ਖੁਰਾਣਾ ਦਾ ਆਸਿਮ ਦੇ ਨਾਲ ਬ੍ਰੇਕਅੱਪ ਤੋਂ ਬਾਅਦ ਚੈਟ ਦਾ ਸਕਰੀਨ ਸ਼ਾਟ ਵਾਇਰਲ
ਹਿਮਾਂਸ਼ੀ ਖੁਰਾਣਾ (Himanshi Khurana) ਨੇ ਬੀਤੇ ਦਿਨ ਆਸਿਮ ਰਿਆਜ਼ ਦੇ ਨਾਲ ਬ੍ਰੇਕਅੱਪ ਕਰ ਦਿੱਤਾ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤੀ ਸੀ । ਜਿਸ ‘ਚ ਉਸ ਨੇ ਲਿਖਿਆ ਸੀ ਕਿ ਦੋਵੇਂ ਵੱਖ ਵੱਖ ਧਰਮਾਂ ਦੇ ਨਾਲ ਸਬੰਧ ਰੱਖਦੇ ਹਨ ਅਤੇ ਇਸੇ ਕਰਕੇ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਹੈ । ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖ ਹੋ ਗਏ ਹਨ ।

ਦੋਵਾਂ ਦੀ ਚੈਟ ਵਾਇਰਲ
ਬ੍ਰੇਕਅੱਪ ਤੋਂ ਬਾਅਦ ਹਿਮਾਂਸ਼ੀ ਅਤੇ ਆਸਿਮ ਰਿਆਜ਼ ਦਾ ਚੈਟ ਵਾਇਰਲ ਹੋਇਆ ਹੈ। ਜਿਸ ਨੂੰ ਹਿਮਾਂਸ਼ੀ ਖੁਰਾਣਾ ਨੇ ਹੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਸੀ । ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਚੈਟ ‘ਚ ਦੋਵਾਂ ਨੇ ਇੱਕ ਦੂਜੇ ਦੇ ਨਾਲ ਬ੍ਰੇਕਅੱਪ ਦਾ ਕਾਰਨ ਦੱਸਿਆ ਸੀ ।
_1af3f539f1d2ab6d22b36c30570f039b_1280X720.webp)
ਦੋਵੇਂ ਚਾਰ ਸਾਲ ਬਾਅਦ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਹਨ ।ਦੋਵਾਂ ਦੀ ਲਵ ਸਟੋਰੀ ਬਿੱਗ ਬੌਸ-੧੩ ਦੇ ਦੌਰਾਨ ਹੋਈ ਸੀ ।ਇਹ ਜੋੜੀ ਅਕਸਰ ਇੱਕਠਿਆਂ ਨਜ਼ਰ ਆਉਂਦੇ ਸਨ ।ਦੋਵਾਂ ਨੇ ਇੱਕਠਿਆਂ ਕਈ ਪ੍ਰੋਜੈਕਟ ‘ਤੇ ਕੰਮ ਕੀਤਾ ਸੀ । ਹਿਮਾਂਸ਼ੀ ਖੁਰਾਣਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(55)_13ecc03a4c54c8373c5d08987306f2fd_1280X720.webp)
ਹੁਣ ਤੱਕ ਉਹ ਕਈ ਪ੍ਰੋਜੈਕਟ ‘ਚ ਨਜ਼ਰ ਆ ਚੁੱਕੀ ਹੈ। ਉਹ ਆਪਣੀ ਆਵਾਜ਼ ‘ਚ ਕਈ ਗੀਤ ਵੀ ਕੱਢ ਚੁੱਕੀ ਹੈ । ਹਿਮਾਂਸ਼ੀ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਕਈ ਵੱਡੀਆਂ ਕੰਪਨੀਆਂ ਦੇ ਲਈ ਵੀ ਮਾਡਲਿੰਗ ਕੀਤੀ ਹੈ।
- PTC PUNJABI