ਵਿਦੇਸ਼ ‘ਚ ਭਾਰੀ ਬਰਫਬਾਰੀ ਤੋਂ ਪਰੇਸ਼ਾਨ ਹੋਏ ਗਾਇਕ ਸ਼ੈਰੀ ਮਾਨ, ਕਿਹਾ ‘ਤਸਵੀਰਾਂ ‘ਚ ਹੀ ਵਧੀਆ ਲੱਗਦੀ ਹੈ ਸਨੋਫਾਲ’
ਵਿਦੇਸ਼ ‘ਚ ਭਾਰੀ ਬਰਫਬਾਰੀ ਤੋਂ ਪਰੇਸ਼ਾਨ ਹੋਏ ਗਾਇਕ ਸ਼ੈਰੀ ਮਾਨ, ਕਿਹਾ ‘ਤਸਵੀਰਾਂ ‘ਚ ਹੀ ਵਧੀਆ ਲੱਗਦੀ ਹੈ ਸਨੋਫਾਲ’
ਸ਼ੈਰੀ ਮਾਨ (Sharry Maan)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਵਿਦੇਸ਼ ‘ਚ ਆਪਣੇ ਘਰ ਦੇ ਬਾਹਰ ਬਰਫ (Snowfall)ਨੂੰ ਹਟਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸ਼ੈਰੀ ਮਾਨ ਇੱਕ ਮਸ਼ੀਨ ਦੇ ਨਾਲ ਇਸ ਬਰਫ਼ ਨੂੰ ਹਟਾ ਰਹੇ ਹਨ । ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਬਰਫ ਤਸਵੀਰਾਂ ‘ਚ ਹੀ ਵਧੀਆ ਲੱਗਦੀ ਹੈ’।ਜਿਸ ਤੋਂ ਲੱਗਦਾ ਹੈ ਕਿ ਸ਼ੈਰੀ ਮਾਨ ਬਰਫ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਨ ।ਇਸ ਵੀਡੀਓ ‘ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ।
/ptc-punjabi/media/media_files/7nF7KZSsB11MWgYyz4q6.jpg)
ਹੋਰ ਪੜ੍ਹੋ : ‘ਡਾਕੂ’ ਪਰਿਵਾਰ ਦੇ ਪੁੱਤਰ ਨੇ ਵੀਡੀਓ ਪਾ ਕੇ ਦੱਸਿਆ ਹਾਲ, ਟ੍ਰੋਲ ਕਰਨ ਵਾਲਿਆਂ ਨੂੰ ਕਿਹਾ ਸੋਚ ਸਮਝ ਕੇ ਬੋਲਿਆ ਕਰੋ’
ਸ਼ੈਰੀ ਮਾਨ ਦਾ ਵਰਕ ਫ੍ਰੰਟ
ਸ਼ੈਰੀ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਜਿਸ ‘ਚ ਯਾਰ ਅਣਮੁੱਲੇ, ਨੀ ਚੰਡੀਗੜ੍ਹ ਵਾਲੀਏ, ਲਾਲ ਸੂਹੇ ਲਹਿੰਗੇ ਵਾਲੀਏ,ਆਟੇ ਦੀ ਚਿੜ੍ਹੀ, ਯਾਰ ਜਿਗਰੀ ਕਸੂਤੀ ਡਿਗਰੀ, ਤਿੰਨ ਪੈੱਗ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
/ptc-punjabi/media/media_files/MeslN3xeEZ6QbgXD5ROH.jpg)
ਸ਼ੈਰੀ ਮਾਨ ਦੀ ਨਿੱਜੀ ਜ਼ਿੰਦਗੀ
ਸ਼ੈਰੀ ਮਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਰੀਜ਼ਾਦ ਦੇ ਨਾਲ ਵਿਆਹ ਕਰਵਾਇਆ ਹੈ। ਗਾਇਕ ਨੇ ਬੀਤੇ ਦਿਨੀਂ ਆਪਣੇ ਵਿਆਹ ਦੀ ਵਰੇ੍ਹਗੰਢ ਵੀ ਮਨਾਈ ਹੈ। ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।ਸ਼ੈਰੀ ਮਾਨ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਹ ਆਪਣੇ ਲਿਖੇ ਗੀਤ ਕਈ ਗਾਇਕਾਂ ਕੋਲ ਲੈ ਕੇ ਜਾਂਦੇ ਸਨ । ਪਰ ਕਿਸੇ ਗਾਇਕ ਨੇ ਉਨ੍ਹਾਂ ਦਾ ਗੀਤ ਨਹੀਂ ਗਾਇਆ । ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਹੀ ਗਾਇਕੀ ‘ਚ ਆਪਣੀ ਸ਼ੁਰੂਆਤ ਕੀਤੀ ਅਤੇ ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੂੰ ਕਾਮਯਾਬੀ ਮਿਲੀ ।
ਸ਼ੈਰੀ ਮਾਨ ਕਈ ਫ਼ਿਲਮਾਂ ‘ਚ ਕਰ ਚੁੱਕੇ ਅਦਾਕਾਰੀ
ਸ਼ੈਰੀ ਮਾਨ ਗੀਤਕਾਰੀ, ਗਾਇਕੀ ਤੋਂ ਬਾਅਦ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਇਸ ‘ਚ ਵੀ ਉਨ੍ਹਾਂ ਨੂੰ ਕਾਮਯਾਬੀ ਮਿਲੀ ।ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਇਸ਼ਕ ਗਰਾਰੀ, ਮੈਰਿਜ ਪੈਲੇਸ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
