ਸ਼ੈਰੀ ਮਾਨ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਸ਼ੈਰੀ ਮਾਨ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਸ਼ੈਰੀ ਮਾਨ (Sharry Maan) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary)ਹੈ।ਇਸ ਮੌਕੇ ‘ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੁੰੂ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ। ਗਾਇਕ ਨੇ ਲਿਖਿਆ ‘ਹੈਪੀ ਐਨੀਵਰਸਰੀ ਪਿਆਰੀ ਬੇਗਮ ਡਾਰਲਿੰਗ…ਡਿਨਰ ਡੇਟ ਲਈ ਧੰਨਵਾਦ। ਇਸ ਦੇ ਨਾਲ ਹੀ ਸ਼ੈਰੀ ਮਾਨ ਨੇ ਅੱਗੇ ਲਿਖਿਆ ‘ਤੁਹਾਡੀ ਭਾਬੀ ਨਾਲ ਇੱਕ ਵਾਅਦਾ ਕੀਤਾ ਅੱਜ । ਸੋਮਵਾਰ ਨੂੰ ਸ਼ੇਅਰ ਕਰਦੇ ਹਾਂ ਤੁਹਾਡੇ ਸਭ ਦੇ ਨਾਲ । ਸਭ ਨੂੰ ਪਿਆਰ….’। ਸ਼ੈਰੀ ਮਾਨ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜੋੜੀ ਡਿਨਰ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ।
/ptc-punjabi/media/media_files/uVSr265qKruDn3qZHDcY.jpg)
ਹੋਰ ਪੜ੍ਹੋ : ਸਾਨੀਆ ਮਿਰਜ਼ਾ ਦੇ ਨਾਲ ਤਲਾਕ ਦੀਆਂ ਖ਼ਬਰਾਂ ਦਰਮਿਆਨ ਸ਼ੋਇਬ ਨੇ ਪਾਕਿਸਤਾਨੀ ਅਦਾਕਾਰਾ ਨਾਲ ਕਰਵਾਇਆ ਦੂਜਾ ਵਿਆਹ
ਸ਼ੈਰੀ ਮਾਨ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸ਼ੈਰੀ ਮਾਨ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉੇਹ ਗਾਇਕੀ ਦੇ ਖੇਤਰ ‘ਚ ਨਿੱਤਰੇ । ਕਿਉਂਕਿ ਕਈਆਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਹੀ ਨਾਂਹ ਉਨ੍ਹਾਂ ਦੇ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਈ ਅਤੇ ਸ਼ੈਰੀ ਮਾਨ ਦੀ ਗਾਇਕੀ ਦੇ ਖੇਤਰ ‘ਚ ਐਂਟਰੀ ਹੋਈ ।
‘ਯਾਰ ਅਣਮੁੱਲੇ’ ਨੇ ਦਿਵਾਈ ਪਛਾਣ
ਸ਼ੈਰੀ ਮਾਨ ਨੇ ਉਂਝ ਤਾਂ ਕਈ ਹਿੱਟ ਗੀਤ ਗਾਏ । ਪਰ ਉਨ੍ਹਾਂ ਨੂੰ ਪਾਲੀਵੁੱਡ ‘ਚ ਪਛਾਣ ਗੀਤ ‘ਯਾਰ ਅਣਮੁੱਲੇ’ ਦੇ ਨਾਲ ਮਿਲੀ ਸੀ । ਇਸ ਗੀਤ ਦੇ ਨਾਲ ਉਨ੍ਹਾਂ ਦੀ ਗੁੱਡੀ ਰਾਤੋ ਰਾਤ ਚੜ੍ਹ ਗਈ ਸੀ । ਜਿਸ ਤੋਂ ਬਾਅਦ ਸ਼ੈਰੀ ਮਾਨ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ।
ਸ਼ੈਰੀ ਮਾਨ ਫ਼ਿਲਮਾਂ ‘ਚ ਵੀ ਆਏ ਨਜ਼ਰ
ਜਦੋਂ ਸ਼ੈਰੀ ਮਾਨ ਗਾਇਕੀ ਦੇ ਖੇਤਰ ‘ਚ ਪ੍ਰਪੱਕ ਹੋ ਗਏ ਤਾਂ ਉਨ੍ਹਾਂ ਨੇ ਅਦਾਕਾਰੀ ਦਾ ਵੀ ਰੁਖ ਕੀਤਾ । ਉਨ੍ਹਾਂ ਨੇ ਮੈਰਿਜ ਪੈਲੇਸ, ਇਸ਼ਕ ਗਰਾਰੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਯਾਰ ਅਣਮੁੱਲੇ’, ‘ਚੰਡੀਗੜ੍ਹ ਵਾਲੀਏ’, ‘ਤੇਰਾ ਲਹਿੰਗਾ’ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
