Advertisment

ਸਾਨੀਆ ਮਿਰਜ਼ਾ ਦੇ ਨਾਲ ਤਲਾਕ ਦੀਆਂ ਖ਼ਬਰਾਂ ਦਰਮਿਆਨ ਸ਼ੋਇਬ ਨੇ ਪਾਕਿਸਤਾਨੀ ਅਦਾਕਾਰਾ ਨਾਲ ਕਰਵਾਇਆ ਵਿਆਹ

ਸਾਨੀਆ ਮਿਰਜ਼ਾ ਅਤੇ ਸ਼ੋਇਬ ਮਲਿਕ ਦੇ ਤਲਾਕ ਦੀਆਂ ਖ਼ਬਰਾਂ ਕੁਝ ਮਹੀਨੇ ਪਹਿਲਾਂ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਹੁਣ ਸ਼ੋਇਬ ਮਲਿਕ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।ਦੱਸਿਆ ਜਾ ਰਿਹਾ ਹੈ ਕਿ ਸ਼ੋਇਬ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਦੇ ਨਾਲ ਵਿਆਹ ਕਰਵਾ ਲਿਆ ਹੈ।

author-image
By Shaminder
New Update
Shoeb Malik 2nd Wife.jpg
Listen to this article
0.75x 1x 1.5x
00:00 / 00:00
Advertisment

ਸਾਨੀਆ ਮਿਰਜ਼ਾ (Sania Mirza)ਅਤੇ ਸ਼ੋਇਬ ਮਲਿਕ ਦੇ ਤਲਾਕ ਦੀਆਂ ਖ਼ਬਰਾਂ ਕੁਝ ਮਹੀਨੇ ਪਹਿਲਾਂ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਹੁਣ ਸ਼ੋਇਬ ਮਲਿਕ ਦੇ  ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।ਦੱਸਿਆ ਜਾ ਰਿਹਾ ਹੈ ਕਿ ਸ਼ੋਇਬ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਦੇ ਨਾਲ  ਵਿਆਹ ਕਰਵਾ ਲਿਆ ਹੈ। ਨਿਕਾਹ ਸੈਰੇਮਨੀ ਦੀ ਪਹਿਲੀ ਤਸਵੀਰ ਸਾਹਮਣੇ ਆ ਚੁੱਕੀ ਹੈ। ਸ਼ੋਇਬ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਸ਼ੋਇਬ ਨੇ ਸ਼ਨੀਵਾਰ ਯਾਨੀ ਕਿ ਅੱਜ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ । 

Advertisment

Shoeb Malik.jpg

ਹੋਰ ਪੜ੍ਹੋ  : ਮਾਂ ਦਾ ਜ਼ਿਕਰ ਸੁਣ ਬਲਵਿੰਦਰ ਵਿੱਕੀ, ਹਾਰਬੀ ਸੰਘਾ ਦੀਆਂ ਅੱਖਾਂ ‘ਚ ਆਏ ਹੰਝੂ, ਵੇਖੋ ਵੀਡੀਓ

ਬੁੱਧਵਾਰ ਨੂੰ ਸਾਨੀਆ ਨੇ ਸਾਂਝੀ ਕੀਤੀ ਸੀ ਪੋਸਟ 

Advertisment

ਸਾਨੀਆ ਮਿਰਜ਼ਾ ਨੇ ਬੁੱਧਵਾਰ ਨੂੰ ਹੀ ਪੋਸਟ ਸਾਂਝੀ ਕੀਤੀ ਸੀ।ਜਿਸ ਕਾਰਨ ਉਨ੍ਹਾਂ ਦੀਆਂ ਸ਼ੋਇਬ ਮਲਿਕ ਦੇ ਨਾਲ ਤਲਾਕ ਦੀਆਂ ਅਫਵਾਹਾਂ ਤੇਜ਼ ਹੋ ਗਈਆਂ ਸਨ।ਸਾਨੀਆ ਨੇ ਲਿਖਿਆ ਸੀ ‘ਸ਼ਾਦੀ ਮੁਸ਼ਕਿਲ ਹੈ, ਤਲਾਕ ਮੁਸ਼ਕਿਲ ਹੈ ।ਆਪਣਾ ਹਾਰਡ ਚੁਣੋ। ਮੋਟਾਪਾ ਔਖਾ ਹੈ, ਫਿੱਟ ਰਹਿਣਾ ਔਖਾ ਹੈ।ਜ਼ਿੰਦਗੀ ਕਦੇ ਵੀ ਆਸਾਨ ਨਹੀਂ ਹੁੰਦੀ। ਇਹ ਹਮੇਸ਼ਾ ਮੁਸ਼ਕਿਲ ਰਹੇਗੀ। ਪਰ ਅਸੀਂ ਆਪਣੀ ਮਿਹਨਤ ਚੁਣ ਸਕਦੇ ਹਾਂ।

Shoeb Malik with Wife.jpg

ਕੌਣ ਹੈ ਸਨਾ ਜਾਵੇਦ 

Advertisment

ਪਾਕਿਸਤਾਨ ਦੀ ਮਸ਼ਹੂਰ ਅਭਿਨੇਤਰੀਆਂ ‘ਚ ਸ਼ਾਮਿਲ ਸਨਾ ਜਾਵੇਦ ਤਲਾਕਸ਼ੁਦਾ ਹੈ । ਉਨ੍ਹਾਂ ਨੇ ੨੦੨੦ ‘ਚ ਉਮੇਰ ਜਸਵਾਲ ਦੇ ਨਾਲ ਵਿਆਹ ਕਰਵਾਇਆ ਸੀ । ਹਾਲਾਂਕਿ ਜਲਦ ਹੀ ਦੋਵੇਂ ਵੱਖ ਵੀ ਹੋ ਗਏ ਸਨ । ਬਾਅਦ ‘ਚ ਦੋਵਾਂ ਨੇ ਆਪਣੇ ਅਕਾਊਂਟ ਤੋਂ ਇੱਕ ਦੂਜੇ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਸਨ। ਫਿਰ ਦੋਨਾਂ ‘ਚ ਤਲਾਕ ਦੀਆਂ ਖਬਰਾਂ ਸਾਹਮਣੇ ਆਈਆਂ ਸਨ । ਪਾਕਿਸਤਾਨ ਦੀ ਸਨਾ ਕਈ ਟੀਵੀ ਸ਼ੋਅਜ਼ ‘ਚ ਵੀ ਨਜ਼ਰ ਆ ਚੁੱਕੀ ਹੈ। 


ਸ਼ੋਇਬ ਅਤੇ ਸਨਾ ਦੇ ਡੇਟ ਦੀਆਂ ਆਈਆਂ ਸਨ ਖ਼ਬਰਾਂ

ਇਸ ਤੋਂ ਪਹਿਲਾਂ ਸ਼ੋਇਬ ਅਤੇ ਸਨਾ ਦੇ ਦਰਮਿਆਨ ਡੇਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ।ਸ਼ੋਇਬ ਨੇ ਹਾਲ ਹੀ ‘ਚ ਸਨਾ ਨੂੰ ਉਸ ਦੇ ਬਰਥਡੇ ‘ਤੇ ਵੀ ਵਿਸ਼ ਕੀਤਾ ਸੀ ।ਸ਼ੋਇਬ ਨੇ ਲਿਖਿਆ ਸੀ, ਹੈਪੀ ਬਰਥਡੇ ਬਡੀ, ਇਸ ਦੇ ਨਾਲ ਹੀ ਕ੍ਰਿਕੇਟਰ ਨੇ ਸਨਾ ਦੇ ਨਾਲ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ।ਦੱਸ ਦਈਏ ਕਿ ਸਾਨੀਆ ਅਤੇ ਸ਼ੋਇਬ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ । ਸਾਨੀਆ ਅਤੇ ਸ਼ੋਇਬ ਦਾ ਇੱਕ ਬੇਟਾ ਵੀ ਹੈ। ਜਿਸ ਦੇ ਨਾਲ ਸਾਨੀਆ ਮਿਰਜ਼ਾ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।  
 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment