ਤਲਾਕ ਦੀਆਂ ਖ਼ਬਰਾਂ ਦਰਮਿਆਨ ਸ਼ੋਇਬ ਨੇ ਸਾਨੀਆ ਮਿਰਜ਼ਾ ਨੂੰ ਬਰਥਡੇ ਕੀਤਾ ਵਿਸ਼, ਜਲਦ ਇੱਕ ਸ਼ੋਅ ‘ਚ ਨਜ਼ਰ ਆਏਗੀ ਜੋੜੀ

written by Shaminder | November 15, 2022 03:29pm

ਸਾਨੀਆ ਮਿਰਜ਼ਾ (Sania Mirza ) ਅਤੇ ਸ਼ੋਇਬ ਮਲਿਕ (Shoaib Malik)  ਦਰਮਿਆਨ ਤਲਾਕ ਦੀਆਂ ਖ਼ਬਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ । ਅਜਿਹੇ ‘ਚ ਸ਼ੋਇਬ ਮਲਿਕ ਨੇ ਸਾਨੀਆ ਮਿਰਜ਼ਾ ਨੂੰ ਬਰਥਡੇ ਵਿਸ਼ ਕੀਤਾ ਹੈ । ਉਨ੍ਹਾਂ ਨੇ ਸਾਨੀਆ ਦੇ ਨਾਲ ਆਪਣੀ ਰੋਮਾਂਟਿਕ ਤਸਵੀਰ ਸਾਂਝੀ ਕਰਦੇ ਹੋਏ ਸ਼ੋਇਬ ਨੇ ਸਾਨੀਆ ਨੂੰ ਜਨਮ ਦਿਨ ਦੀਆਂ ਵੀ ਸ਼ੁਭਕਾਮਨਾਵਾਂ ਦਿੱਤੀਆਂ ਹਨ ।

inside image of sania mirza

ਹੋਰ ਪੜ੍ਹੋ : ਗਾਇਕਾ ਜਸਵਿੰਦਰ ਬਰਾੜ ਨੇ ਔਰਤਾਂ ਦੇ ਹੱਕਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਔਰਤਾਂ ਦੇ ਹੱਕ ‘ਚ ਆਖੀ ਇਹ ਗੱਲ

ਹਾਲਾਂਕਿ ਤਲਾਕ ਦੀਆਂ ਖ਼ਬਰਾਂ ‘ਤੇ ਦੋਨਾਂ ਵੱਲੋਂ ਕੋਈ ਵੀ ਆਫੀਸ਼ੀਅਲ ਬਿਆਨ ਸਾਹਮਣੇ ਨਹੀਂ ਆਇਆ ਹੈ । ਪਰ ਦੱਸਿਆ ਜਾ ਰਿਹਾ ਹੈ ਕਿ ਸਾਨੀਆ ਮਿਰਜ਼ਾ ਅਤੇ ਸ਼ੋਇਬ ਮਲਿਕ ਜਲਦ ਹੀ ਇੱਕ ਸ਼ੋਅ ‘ਚ ਨਜ਼ਰ ਆਉਣ ਵਾਲੇ ਹਨ । ਜਿਸ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕ ਵੀ ਭੰਬਲਭੂਸੇ ‘ਚ ਪੈ ਗਏ ਹਨ ਕਿ ਆਖਿਰ ਇਹ ਜੋੜੀ ਕਰਨ ਕੀ ਚਾਹੁੰਦੀ ਹੈ ।

photoshoot with Ayesha Omar trigger divorce between Sania Mirza, Shoaib Malik Image Source : Instagram

ਹੋਰ ਪੜ੍ਹੋ : ਮਨਕਿਰਤ ਔਲਖ ਦੁਬਈ ‘ਚ ਬਿਤਾ ਰਹੇ ਸਮਾਂ, ਪੁੱਤਰ ਦਾ ਕਿਊਟ ਵੀਡੀਓ ਕੀਤਾ ਸਾਂਝਾ

ਲੱਗਦਾ ਹੈ ਕਿ ਇਹ ਸਭ ਪਬਲੀਸਿਟੀ ਸਟੰਟ ਸੀ । ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਇਹ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਕਿ ਇਹ ਜੋੜੀ ਜਲਦ ਹੀ ਤਲਾਕ ਲੈਣ ਜਾ ਰਹੀ ਹੈ। ਇਹ ਵੀ ਖ਼ਬਰਾਂ ਆਈਆਂ ਸਨ ਕਿ ਸ਼ੋਇਬ ਮਲਿਕ ਪਾਕਿਸਤਾਨੀ ਅਦਾਕਾਰਾ ਨੂੰ ਡੇਟ ਕਰ ਰਹੇ ਹਨ ਅਤੇ ਉਸ ਦੇ ਨਾਲ ਇੰਟੀਮੈਟ ਸ਼ੂਟ ਵੀ ਸ਼ੋਇਬ ਵੱਲੋਂ ਕੀਤਾ ਗਿਆ ਸੀ ਅਤੇ ਇਸ ਬਾਰੇ ਸਾਨੀਆ ਮਿਰਜ਼ਾ ਨੂੰ ਜਾਣਕਾਰੀ ਮਿਲ ਗਈ ਸੀ।

Sania Mirza ,,, Image Source : Instagram

ਜਿਸ ਤੋਂ ਬਾਅਦ ਦੋਵਾਂ ਦੇ ਸਬੰਧਾਂ ‘ਚ ਖਟਾਸ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਇਨ੍ਹਾਂ ਖ਼ਬਰਾਂ ‘ਚ ਕਿੰਨੀ ਕੁ ਸਚਾਈ ਹੈ, ਇਹ ਤਾਂ ਦੋਵੇਂ ਹੀ ਦੱਸ ਸਕਦੇ ਹਨ । ਪਰ ਦੋਵਾਂ ਵੱਲੋਂ ਇੱਕ ਸ਼ੋਅ ‘ਚ ਇੱਕਠੇ ਕੰਮ ਕਰਨ ਦੀਆਂ ਖ਼ਬਰਾਂ ਨੇ ਸਭ ਨੂੰ ਸ਼ਸ਼ੋਪੰਜ ‘ਚ ਪਾ ਦਿੱਤਾ ਹੈ ।

You may also like