ਬਰਸਾਤ ‘ਚ ਮਸਤੀ ਕਰਦਾ ਨਜ਼ਰ ਆਇਆ ਸਿੱਧੂ ਮੂਸੇਵਾਲਾ ਦਾ ਕਿਊਟ ਭਤੀਜਾ, ਕਿਹਾ ‘ਤੁਹਾਡੇ ਆ ਗਿਆ ਮੀਂਹ’
ਸਿੱਧੂ ਮੂਸੇਵਾਲਾ ਦੇ ਭਤੀਜੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਸਿੱਧੂ ਮੂਸੇਵਾਲਾ ਦਾ ਭਤੀਜਾ ਸਾਹਿਬਪ੍ਰਤਾਪ ਸਿੱਧੂ ਮੀਂਹ ‘ਚ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਸਾਹਿਬਪ੍ਰਤਾਪ ਕਹਿ ਰਿਹਾ ਹੈ ਕਿ ‘ਅੱਜ ਤਾਂ ਮੀਂਹ ਪੈ ਕੇ ਨਜ਼ਾਰਾ ਹੀ ਆ ਗਿਆ ।
ਬਰਸਾਤ ‘ਚ ਮਸਤੀ ਕਰਦਾ ਨਜ਼ਰ ਆਇਆ ਸਿੱਧੂ ਮੂਸੇਵਾਲਾ ਦਾ ਕਿਊਟ ਭਤੀਜਾ, ਕਿਹਾ ‘ਤੁਹਾਡੇ ਆ ਗਿਆ ਮੀਂਹ’
ਪੰਜਾਬ ‘ਚ ਕਈ ਥਾਈਂ ਮਾਨਸੂਨ (Monsoon) ਦੀ ਸ਼ੁਰੂਆਤ ਹੋ ਚੁੱਕੀ ਹੈ। ਕਈ ਜ਼ਿਲਿ੍ਆਂ ‘ਚ ਬਰਸਾਤ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ‘ਚ ਵੀ ਬਰਸਾਤ ਆਈ ਹੈ। ਇਸ ਦਾ ਇੱਕ ਵੀਡੀਓ ਸਿੱਧੂ ਮੂਸੇਵਾਲਾ ਦੇ ਭਤੀਜੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਸਿੱਧੂ ਮੂਸੇਵਾਲਾ (Sidhu Moose wala) ਦਾ ਭਤੀਜਾ ਸਾਹਿਬਪ੍ਰਤਾਪ ਸਿੱਧੂ (Sahibpartap Sidhu) ਮੀਂਹ ‘ਚ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਸਾਹਿਬਪ੍ਰਤਾਪ ਕਹਿ ਰਿਹਾ ਹੈ ਕਿ ‘ਅੱਜ ਤਾਂ ਮੀਂਹ ਪੈ ਕੇ ਨਜ਼ਾਰਾ ਹੀ ਆ ਗਿਆ ।
ਹੋਰ ਪੜ੍ਹੋ : ਖ਼ਾਨ ਭੈਣੀ ਦੇ ਪਿਤਾ ਤੇ ਭਰਾ ਨੇ ਬਚਾਈ ਨਹਿਰ ‘ਚ ਡੁੱਬ ਰਹੇ ਮੁੰਡੇ ਤੇ ਕੁੜੀ ਦੀ ਜਾਨ, ਵੇਖੋ ਵੀਡੀਓ
ਇਸ ਦੇ ਨਾਲ ਹੀ ਵੀਡੀਓ ‘ਚ ਸਾਹਿਬਪ੍ਰਤਾਪ ਪੁੱਛਦਾ ਹੈ ਕਿ ਮੀਂਹ ਕਿਨ੍ਹਾਂ ਕਿਨ੍ਹਾਂ ਦੇ ਪੈ ਗਿਆ । ਜੇ ਹਾਲੇ ਤੱਕ ਨਹੀਂ ਪਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਆਪਾਂ ਭੇਜ ਦੇਵਾਂਗੇ’। ਇਸ ਤੋਂ ਬਾਅਦ ਸਾਹਿਬਪ੍ਰਤਾਪ ਮੀਂਹ ‘ਚ ਖੇਡਣ ਲੱਗ ਪੈਂਦਾ ਹੈ। ਸਾਹਿਬਪ੍ਰਤਾਪ ਦੇ ਇਸ ਵੀਡੀਓ ‘ਤੇ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ।
ਸਾਹਿਬਪ੍ਰਤਾਪ ਦੇ ਨਾਲ ਸਿੱਧੂ ਮੂਸੇਵਾਲਾ ਦਾ ਸੀ ਬਹੁਤ ਮੋਹ
ਸਾਹਿਬਪ੍ਰਤਾਪ ਦੇ ਨਾਲ ਸਿੱਧੂ ਮੂਸੇਵਾਲਾ ਦਾ ਬਹੁਤ ਹੀ ਜ਼ਿਆਦਾ ਮੋਹ ਸੀ । ਸਿੱਧੂ ਮੂਸੇਵਾਲਾ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਤੀਜੇ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਸੀ।ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਸਾਹਿਬਪ੍ਰਤਾਪ ਸਿੱਧੂ ਬਹੁਤ ਹੀ ਉਦਾਸ ਰਹਿੰਦਾ ਸੀ । ਪਰ ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਉਹ ਬਹੁਤ ਹੀ ਖੁਸ਼ ਹੈ ।ਕੁਝ ਲੋਕ ਸਾਹਿਬਪ੍ਰਤਾਪ ਸਿੱਧੂ ਨੂੰ ਸਿੱਧੂ ਮੂਸੇਵਾਲਾ ਦੀ ਕਾਰਬਨ ਕਾਪੀ ਵੀ ਕਹਿੰਦੇ ਹਨ । ਕਿਉਂਕਿ ਸਿੱਧੂ ਮੂਸੇਵਾਲਾ ਦਾ ਭਤੀਜਾ ਵੀ ਸੋਹਣੀ ਦਿੱਖ ਤੇ ਗੋਲ ਮਟੋਲ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
