Advertisment

ਭਾਨੇ ਸਿੱਧੂ ਦੇ ਹੱਕ ‘ਚ ਨਿੱਤਰੀ ਸਿੱਧੂ ਮੂਸੇਵਾਲਾ ਦੀ ਮਾਂ, ਪੋਸਟ ਪਾ ਕੇ ਕਿਹਾ ‘ਭਾਨੇ ਹਿੰਮਤ ਨਾ ਹਾਰੀਂ’

ਭਾਨੇ ਸਿੱਧੂ ਦੇ ਹੱਕ ‘ਚ ਸਿੱਧੂ ਮੂਸੇਵਾਲਾ ਦੀ ਮਾਂ ਵੀ ਅੱਗੇ ਆਈ ਹੈ । ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਜਿੱਥੇ ਭਾਨੇ ਸਿੱਧੂ ਨੂੰ ਹੱਲਾਸ਼ੇਰੀ ਦਿੱਤੀ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ‘ਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ।

author-image
By Shaminder
New Update
Bhana Sidhu And Charan Kaur.jpg
Listen to this article
0.75x 1x 1.5x
00:00 / 00:00
Advertisment

ਭਾਨੇ ਸਿੱਧੂ (Bhana Sidhu) ਦੇ ਹੱਕ ‘ਚ ਸਿੱਧੂ ਮੂਸੇਵਾਲਾ ਦੀ ਮਾਂ ਵੀ ਅੱਗੇ ਆਈ ਹੈ । ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਜਿੱਥੇ ਭਾਨੇ ਸਿੱਧੂ ਨੂੰ ਹੱਲਾਸ਼ੇਰੀ ਦਿੱਤੀ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ‘ਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਸਾਂਝੀ ਕੀਤੀ ਇਸ ਪੋਸਟ ‘ਚ ਲਿਖਿਆ ‘'ਜਿੰਨੀਂ ਵੱਡੀ ਕਾਰਵਾਈ ਇਨ੍ਹਾਂ ਨੇ ਰੱਬ ਦੇ ਬੰਦੇ ਭਾਨੇ ਸਿੱਧੂ 'ਤੇ ਕੀਤੀ ਹੈ। ਇਹੀ ਕਾਰਵਾਈ ਮੂਸੇਵਾਲਾ ਦੇ ਕਾਤਲਾਂ ਤੇ ਨਸ਼ਾ ਤਸਕਰਾਂ ਖਿਲਾਫ ਕੀਤੀ ਹੁੰਦੀ ਤਾਂ ਹੁਣ ਤੱਕ ਨਸ਼ਾ ਖਤਮ ਹੋ ਜਾਣਾ ਸੀ ਤੇ ਬੁੱਢੇ ਮਾਂ ਪਿਓ ਨੂੰ ਇਨਸਾਫ ਮਿਲ ਜਾਣਾ ਸੀ। ਭਾਨਾ ਸਿੱਧੂ ਹਿੰਮਤ ਨਾ ਹਾਰੀਂ, ਰਾਜ ਭਾਗ ਸਦਾ ਨੀ ਰਹਿੰਦੇ। ਵਾਰੀ ਸਾਡੀ ਵੀ ਆਊਗੀ’। 

Advertisment

Bhana Sidhu.jpg

ਹੋਰ ਪੜ੍ਹੋ  : ਪੰਜਾਬ ‘ਤੇ ਅਧਾਰਿਤ ਬਣੀਆਂ ਇਹ ਵੈੱਬ ਸੀਰੀਜ਼, ਦਰਸ਼ਕਾਂ ਨੂੰ ਆਈਆਂ ਖੂਬ ਪਸੰਦ

ਭਾਨਾ ਸਿੱਧੂ ਕਈ ਦਿਨਾਂ ਤੋਂ ਜੇਲ੍ਹ ‘ਚ ਬੰਦ 

Advertisment

ਭਾਨੇ ਸਿੱਧੂ ਨੂੰ ਪਿਛਲੇ ਕਈ ਦਿਨਾਂ ਤੋਂ ਜੇਲ੍ਹ ‘ਚ ਰੱਖਿਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਨਾਲ ਕਾਫੀ ਤਸ਼ੱਦਦ ਕੀਤਾ ਜਾ ਰਿਹਾ ਹੈ।ਜਿਸ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਦੇ ਨਾਲ-ਨਾਲ ਆਮ ਲੋਕਾਂ ਨੇ ਵੀ ਭਾਨੇ ਸਿੱਧੂ ਦੇ ਪਿੰਡ ‘ਚ ਵੱਡਾ ਇੱਕਠ ਕਰਦੇ ਹੋਏ ਭਾਨੇ ਦੀ ਰਿਹਾਈ ਦੀ ਮੰਗ ਕੀਤੀ ਸੀ । 

Bhana Sidhu 22.jpg
ਲੋਕਾਂ ਲਈ ਮਸੀਹਾ ਹੈ ਭਾਨਾ ਸਿੱਧੂ 

ਭਾਨਾ ਸਿੱਧੂ ਲੋਕਾਂ ਦੇ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਹੈ । ਕਿਉਂਕਿ ਉਹ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕ ‘ਚ ਖੜਿਆ ਹੁੰਦਾ ਹੈ ।ਕਿਸੇ ਗਰੀਬ ਦਾ ਹੱਕ ਖੋਹਿਆ ਜਾਂਦਾ ਹੈ ਤਾਂ ਉਹ ਤੁਰੰਤ ਇਸ ਸ਼ਖਸ ਕੋਲ ਪਹੁੰਚ ਜਾਂਦਾ ਹੈ। ਭਾਨਾ ਸਿੱਧੂ ਅਜਿਹੇ ਲੋਕਾਂ ਦੇ ਲਈ ਖੜਦਾ ਹੈ ਜਿਨ੍ਹਾਂ ਦੇ ਪੈਸੇ ਕਿਸੇ ਨੇ ਦੱਬੇ ਹੋਣ । ਬੀਤੇ ਦਿਨੀਂ ਵੀ ਇੱਕ ਮਾਤਾ ਦੇ ਲੱਖਾਂ ਰੁਪਏ ਇਸ ਸ਼ਖਸ ਦੇ ਵੱਲੋਂ ਵਾਪਸ ਕਰਵਾਏ ਗਏ। ਜਿਸ ਤੋਂ ਬਾਅਦ ਉਸ ਮਾਤਾ ਨੇ ਭਾਨੇ ਸਿੱਧੂ ਨੂੰ ਆਪਣਾ ਪੁੱਤਰ ਬਣਾ ਲਿਆ ਹੈ।

Advertisment

Mata Charan KaurPost .jpg

 ਭਾਨੇ ਸਿੱਧੂ ਦੇ ਵੱਲੋਂ ਏਜੰਟਾਂ ਦੇ ਵੱਲੋਂ ਠੱਗੇ ਲੱਖਾਂ ਰੁਪਏ ਹੁਣ ਤੱਕ ਵਾਪਸ ਕਰਵਾ ਚੁੱਕਿਆ ਹੈ। ਭਾਨਾ ਸਿੱਧੂ ਜਿੱਥੇ ਲੋਕਾਂ ਦੀ ਠੱਗੀ ਦਾ ਸ਼ਿਕਾਰ ਹੋਏ ਭੋਲੇ ਭਾਲੇ ਲੋਕਾਂ ਦੇ ਪੈਸੇ ਹੀ ਨਹੀਂ ਮੁੜਵਾਉਂਦਾ ਬਲਕਿ ਉਹ ਸਮਾਜ ਦੀ ਭਲਾਈ ਦੇ ਹੋਰ ਕਾਰਜ ਵੀ ਕਰਦਾ ਹੈ। ਬੀਤੇ ਦਿਨੀਂ ਉਸ ਦੇ ਪਿੰਡ ਕੋਟਦੂਨਾ ‘ਚ ਕੁਝ ਨੇਤਰਹੀਣ ਬੱਚੇ ਵੀ ਪੁੁੱਜੇ ਸਨ । ਜਿਨ੍ਹਾਂ ਦੀ ਮਦਦ ਕੁਝ ਸਮਾਂ ਪਹਿਲਾਂ ਭਾਨੇ ਸਿੱਧੂ ਦੇ ਵੱਲੋਂ ਕੀਤੀ ਗਈ ਸੀ ।

 

Advertisment

Stay updated with the latest news headlines.

Follow us:
Advertisment
Advertisment
Latest Stories
Advertisment