ਪੰਜਾਬ ‘ਤੇ ਅਧਾਰਿਤ ਬਣੀਆਂ ਇਹ ਵੈੱਬ ਸੀਰੀਜ਼, ਦਰਸ਼ਕਾਂ ਨੂੰ ਆਈਆਂ ਖੂਬ ਪਸੰਦ

Reported by: PTC Punjabi Desk | Edited by: Shaminder  |  February 01st 2024 04:40 PM |  Updated: February 01st 2024 04:40 PM

ਪੰਜਾਬ ‘ਤੇ ਅਧਾਰਿਤ ਬਣੀਆਂ ਇਹ ਵੈੱਬ ਸੀਰੀਜ਼, ਦਰਸ਼ਕਾਂ ਨੂੰ ਆਈਆਂ ਖੂਬ ਪਸੰਦ

ਪੰਜਾਬ ਅਤੇ ਪੰਜਾਬੀ ਸੱਭਿਆਚਾਰ ਨੂੰ ਬਾਲੀਵੁੱਡ ਫ਼ਿਲਮਾਂ ‘ਚ ਖੂਬ ਵਿਖਾਇਆ ਜਾ ਰਿਹਾ ਹੈ। ਕਿਉਂਕਿ ਪੰਜਾਬ ‘ਤੇ ਅਧਾਰਿਤ (Punjab Based)ਇਸ ਕੰਟੈਂਟ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ‘ਤੇ ਅਧਾਰਿਤ ਵੈੱਬ ਸੀਰੀਜ਼ (Web Series) ਵੱਡੇ ਪੱਧਰ ‘ਤੇ ਬਣ ਰਹੀਆਂ ਹਨ । ਅੱਜ ਅਜਿਹੀਆਂ ਹੀ ਕੁਝ ਵੈੱਬ ਸੀਰੀਜ਼ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

Kohra.jpg

ਹੋਰ ਪੜ੍ਹੋ : ਸੁਨੰਦਾ ਸ਼ਰਮਾ ਪਹੁੰਚੀ ਕਾਸ਼ੀ, ਮੰਦਰ ‘ਚ ਟੇਕਿਆ ਮੱਥਾ

‘ਕੋਹਰਾ’ ਦੀ ਹੋਈ ਖੂਬ ਚਰਚਾ 

ਨੈਟਫਲਿਕਸ ‘ਤੇ ਆਈ ਇੱਕ ਵੈੱਬ ਸੀਰੀਜ਼ ‘ਕੋਹਰਾ’ ਵੀ ਖੂਬ ਸੁਰਖੀਆਂ ‘ਚ ਰਹੀ ਹੈ। ਕ੍ਰਾਈਮ ਥ੍ਰਿਲਰ ਇਸ ਸੀਰੀਜ਼ ਨੂੰ ਸੁਦੀਪ ਸ਼ਰਮਾ ਨੇ ਬਣਾਇਆ ਹੈ। ਇਸ ਵੈੱਬ ਸੀਰੀਜ਼ ‘ਚ ਜ਼ਿਆਦਾਤਰ ਪੰਜਾਬੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਜੇ ਤੁਸੀਂ ਇਸ ਸੀਰੀਜ਼ ਨੂੰ ਹਾਲੇ ਤੱਕ ਨਹੀਂ ਵੇਖਿਆ ਤਾਂ ਤੁਸੀਂ ਇਸ ਦਾ ਅਨੰਦ ਮਾਣ ਸਕਦੇ ਹੋ। 

Cat.jpgਕੈਟ 

ਰਣਦੀਪ ਹੁੱਡਾ ਦੀ ਵੈੱਬ ਸੀਰੀਜ਼ ‘ਕੈਟ’ ‘ਚ ਇੱਕ ਸ਼ਖਸ ਜੋ ਆਪਣੀ ਮਾਂ ਦੇ ਨਾਲ ਦੰਗਿਆਂ ‘ਚ ਫਸਿਆ ਹੈ । ਹਾਲਾਂਕਿ ਇਹ ਸੀਰੀਜ਼ ਚੁਰਾਸੀ ਦੇ ਦੰਗਿਆਂ ‘ਤੇ ਅਧਾਰਿਤ ਤਾਂ ਨਹੀਂ ਹੈ, ਪਰ ਇਸ ਦੀ ਕਹਾਣੀ  ਪੰਜਾਬ ਵਿੱਚ ਵੱਧਦੇ ਨਸ਼ੇ ਅਤੇ ਅੱਤਵਾਦ ਤੋਂ ਉੱਭਰਨ ਦੀ ਕਹਾਣੀ ਨੂੰ ਦਰਸਾਉਂਦੀ ਹੈ।ਗੁਰਨਾਮ ਸਿੰਘ ਜੋ ਕਿ ਸਿਸਟਮ ਦੀ ਮਦਦ ਕਰਨ ‘ਚ ਡਰੱਗ ਟ੍ਰੈਫਿਕਿੰਗ, ਪੁਲਸ ਅਤੇ ਪਾਲੀਟਿਕਸ ਦੀ ਦਲਦਲ ‘ਚ ਫਸ ਜਾਂਦਾ ਹੈ। ਮੁੱਖ ਭੂਮਿਕਾ ‘ਚ ਅਦਾਕਾਰ ਰਣਦੀਪ ਹੁੱਡਾ ਦੇ ਨਾਲ ਨਾਲ ਸੁਵਿੰਦਰ ਵਿੱਕੀ ਨੇ ਲੀਡ ਰੋਲ ਨਿਭਾਇਆ ਸੀ। 

Tabbar.jpgਟੱਬਰ

 ‘ਟੱਬਰ’ ਵੀ ਪੰਜਾਬ ਬੇਸਡ ਸੀਰੀਜ਼ ਹੈ । ਮੁੱਖ ਭੂਮਿਕਾ ‘ਚ ਸੁਪ੍ਰਿਆ ਪਾਠਕ, ਪਵਨ ਮਲਹੋਤਰਾ, ਰਣਵੀਰ ਸ਼ੌਰੀ ਅਤੇ ਗਗਨ ਅਰੋੜਾ ਹਨ । ਮੁੱਖ ਭੂਮਿਕਾ ਨਿਭਾਉਣ ਵਾਲੇ ਪਵਨ ਮਲਹੋਤਰਾ ਓਮਕਾਰ ਸਿੰਘ ਦੀ ਭੂਮਿਕਾ ‘ਚ ਹਨ । ਜੋ ਕਿ ਰਿਟਾਇਰ ਪੁਲਿਸ ਕਾਂਸਟੇਬਲ ਹਨ ।ਜੋ ਆਪਣੀ ਪਤਨੀ ਅਤੇ ਪੁੱਤਰਾਂ ਦੇ ਨਾਲ ਰਹਿੰਦੇ ਹਨ । ਪਰਿਵਾਰ ਦੇ ਨਾਲ ਕੁਝ ਅਜਿਹਾ ਭਾਣਾ ਵਾਪਰਦਾ ਹੈ ਕਿ ਪੂਰਾ ਪਰਿਵਾਰ ਇੱਕ ਮੁਸੀਬਤ ‘ਚ ਫਸ ਜਾਂਦਾ ਹੈ।ਹੁਣ ਓਮਕਾਰ ਸਿੰਘ ਆਪਣੇ ਪਰਿਵਾਰ ਨੂੰ ਇਸ ਮੁਸੀਬਤ ਤੋਂ ਕਿਵੇਂ ਬਚਾਉਂਦਾ ਹੈ।ਇਹ ਸਭ ਹੀ ਇਸ ਸੀਰੀਜ਼ ‘ਚ ਵਿਖਾਇਆ ਗਿਆ ਹੈ।ਇਸ ਨੂੰ ਡਾਇਰੈਕਟ ਕੀਤਾ ਹੈ ਅਜੀਤਪਾਲ ਸਿੰਘ ਨੇ । ਜੇ ਤੁਸੀਂ ਹਾਲੇ ਤੱਕ ਇਹ ਸੀਰੀਜ਼ ਨਹੀਂ ਵੇਖੀ ਤਾਂ ਤੁਸੀਂ ਕ੍ਰਾਈਮ ਬੇਸਡ ਇਸ ਸੀਰੀਜ਼ ਦਾ ਅਨੰਦ ਮਾਣ ਸਕਦੇ ਹੋ ।    

 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network