ਸੁਨੰਦਾ ਸ਼ਰਮਾ ਪਹੁੰਚੀ ਕਾਸ਼ੀ, ਮੰਦਰ ‘ਚ ਟੇਕਿਆ ਮੱਥਾ

Written by  Shaminder   |  February 01st 2024 03:30 PM  |  Updated: February 01st 2024 03:30 PM

ਸੁਨੰਦਾ ਸ਼ਰਮਾ ਪਹੁੰਚੀ ਕਾਸ਼ੀ, ਮੰਦਰ ‘ਚ ਟੇਕਿਆ ਮੱਥਾ

ਸੁਨੰਦਾ ਸ਼ਰਮਾ (Sunanda Sharma) ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ ਹੈ । ਜਿਸ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ । ਗਾਇਕਾ ਇਸ ਮੌਕੇ ‘ਤੇ ਗੁਰਦੁਆਰਾ ਸਾਹਿਬ ‘ਚ ਵੀ ਪੁੱਜੀ, ਜਿੱਥੇ ਉਸ ਨੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ।ਇਸ ਤੋਂ ਬਾਅਦ ਗਾਇਕਾ ਨੇ  ਕਾਸ਼ੀ ਸਥਿਤ ਵਿਸ਼ਵਨਾਥ ਮੰਦਰ ਦੇ ਦਰਸ਼ਨ ਕੀਤੇ । ਜਿਸ ਦਾ ਇੱਕ ਵੀਡੀਓ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਤੋਂ ਇਲਾਵਾ ਸੁਨੰਦਾ ਸ਼ਰਮਾ ਨੇ ਬੋਟਿੰਗ ਦਾ ਅਨੰਦ ਵੀ ਲਿਆ ।

Sunanda Sharma Boating.jpg

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਨੇ ਦੋਹਤੀ ਦੇ ਵਿਆਹ ‘ਚ ਕੀਤਾ ਖੂਬ ਡਾਂਸ, ਅਭੈ ਦਿਓਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਸੁਨੰਦਾ ਸ਼ਰਮਾ ਚੁਲਬੁਲੇ ਅੰਦਾਜ਼ ਲਈ ਮਸ਼ਹੂਰ 

ਸੁਨੰਦਾ ਸ਼ਰਮਾ ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਜਿਨ੍ਹਾਂ ‘ਚ ਉਹ ਮਸਤੀ ਕਰਦੀ ਹੋਈ ਨਜ਼ਰ ਆਉਂਦੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਵੱਡੀ ਫੈਨ ਫਾਲੋਵਿੰਗ ਹੈ। ਗਾਇਕਾ ਜ਼ਮੀਨ ਨਾਲ ਜੁੜੀ ਹੋਈ ਹੈ ਅਤੇ ਬੀਤੇ ਦਿਨ ਉਸ ਨੇ ਆਪਣਾ ਜਨਮ ਦਿਨ ਵੀ ਬੜੀ ਹੀ ਸਾਦਗੀ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਮਨਾਇਆ ।

Sunanda Sharma birthday Celebration.jpgਕਈ ਬਾਲੀਵੁੱਡ ਕਲਾਕਾਰਾਂ ਨਾਲ ਆਈ ਨਜ਼ਰ 

ਸੁਨੰਦਾ ਸ਼ਰਮਾ ਬਾਲੀਵੁੱਡ ਅਦਾਕਾਰ ਸੋਨੂੰ ਸੂਦ, ਨਵਾਜ਼ੂਦੀਨ ਸਿੱਦੀਕੀ ਦੇ ਨਾਲ ਵੀ ਨਜ਼ਰ ਆ ਚੁੱਕੀ ਹੈ। ਉਸ ਨੇ ਨਵਾਜ਼ੂਦੀਨ ਸਿੱਦੀਕੀ ਦੇ ਨਾਲ ‘ਬਾਰਿਸ਼ ਕੀ ਜਾਏ’ ਗੀਤ ‘ਚ ਕੰਮ ਕੀਤਾ ਹੈ । ਜਦੋਂਕਿ ਸੋਨੂੰ ਸੂਦ ਦੇ ਨਾਲ ਉਹ ‘ਪਾਗਲ ਨਹੀਂ ਹੋਣਾ’ ਗੀਤ ‘ਚ ਨਜ਼ਰ ਕੰਮ ਕਰ ਚੁੱਕੀ ਹੈ। ਉਸ ਨੇ ਗੀਤਾਂ ਦੇ ਨਾਲ-ਨਾਲ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡੀ ਹੈ।

ਉਹ ਦਿਲਜੀਤ ਦੋਸਾਂਝ ਦੇ ਨਾਲ ਪਹਿਲੀ ਵਾਰ ‘ਸੱਜਣ ਸਿੰਘ ਰੰਗਰੂਟ’ ਫ਼ਿਲਮ ‘ਚ ਦਿਖਾਈ ਦਿੱਤੀ ਸੀ । ਜਲਦ ਹੀ ਉਹ ਬੀਬੀ ਰਜਨੀ ‘ਤੇ ਬਣਨ ਵਾਲੀ ਫ਼ਿਲਮ ‘ਚ ਵੀ ਦਿਖਾਈ ਦੇਵੇਗੀ।ਸੁਨੰਦਾ ਸ਼ਰਮਾ ਦੀ ਆਪਣੇ ਪਿਤਾ ਜੀ ਦੇ ਨਾਲ ਖ਼ਾਸ ਬਾਂਡਿੰਗ ਸੀ। ਪਰ ਬੀਤੇ ਸਾਲ ਮਾਰਚ ਮਹੀਨੇ ‘ਚ ਗਾਇਕਾ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਗਾਇਕਾ ਬੁਰੀ ਤਰ੍ਹਾਂ ਟੁੱਟ ਗਈ ਸੀ। ਪਰ ਹੌਲੀ ਹੌਲੀ ਉਹ ਇਸ ਗਮ ਤੋਂ ਉੱਭਰੀ ਅਤੇ ਮੁੜ ਤੋਂ ਉਸ ਦੀ ਜ਼ਿੰਦਗੀ ਲੀਹ ‘ਤੇ  ਆਈ ਸੀ। 

 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network