ਸੁਨੰਦਾ ਸ਼ਰਮਾ ਨੇ ਜਨਮ ਦਿਨ ‘ਤੇ ਮੁਬਾਰਕਾਂ ਦੇਣ ਵਾਲੇ ਫੈਨਸ ਦਾ ਕੀਤਾ ਸ਼ੁਕਰੀਆ ਅਦਾ
ਸੁਨੰਦਾ ਸ਼ਰਮਾ ਨੇ ਜਨਮ ਦਿਨ ‘ਤੇ ਮੁਬਾਰਕਾਂ ਦੇਣ ਵਾਲੇ ਫੈਨਸ ਦਾ ਕੀਤਾ ਸ਼ੁਕਰੀਆ ਅਦਾ
ਗਾਇਕਾ ਸੁਨੰਦਾ ਸ਼ਰਮਾ (Sunanda Sharma) ਨੇ ਬੀਤੇ ਦਿਨ ਆਪਣਾ ਜਨਮ ਦਿਨ (Birthday Celebration)ਮਨਾਇਆ । ਇਸ ਮੌਕੇ ‘ਤੇ ਗਾਇਕਾ ਦੇ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਗਾਇਕਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਜਨਮ ਦਿਨ ਦਾ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ।ਇਸ ਵੀਡੀਓ ‘ਚ ਉਹ ਜਨਮ ਦਿਨ 'ਤੇ ਆਪਣੇ ਫੈਨਸ ਦੇ ਨਾਲ-ਨਾਲ ਮਿਊਜ਼ਿਕ ਇੰਡਸਟਰੀ ਦੀਆਂ ਹਸਤੀਆਂ ਦਾ ਵਧਾਈ ਭੇਜਣ 'ਤੇ ਸ਼ੁਕਰੀਆ ਅਦਾ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਗਾਇਕਾ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ।
/ptc-punjabi/media/post_attachments/a368546a681d2cc5a6443b2ee3f50d348a29ae428b04ff697014f05e03395c5d.webp)
ਹੋਰ ਪੜ੍ਹੋ : ਸੱਤੇ ਉਰਫ ਸਤਪਾਲ ਮੱਲੀ ਦੇ ਵਿਆਹ ਤਸਵੀਰਾਂ ਵਾਇਰਲ,ਅਮਰ ਨੂਰੀ, ਗੁਰਲੇਜ ਅਖਤਰ, ਕੌਰ ਬੀ ਸਣੇ ਕਈ ਗਾਇਕਾਂ ਨੇ ਕੀਤਾ ਡਾਂਸ
ਸੁਨੰਦਾ ਸ਼ਰਮਾ ਨੇ ਆਪਣੇ ਪਰਿਵਾਰ ਨਾਲ ਮਨਾਇਆ ਜਨਮ ਦਿਨ
ਸੁਨੰਦਾ ਸ਼ਰਮਾ ਨੇ ਆਪਣਾ ਜਨਮ ਦਿਨ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਮਨਾਇਆ । ਗਾਇਕਾ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ । ਜਿਸ ‘ਚ ਉਹ ਆਪਣੇ ਡੌਗੀਜ਼ ਦੇ ਨਾਲ ਵੀ ਨਜ਼ਰ ਆ ਰਹੀ ਹੈ।
ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਪਟਾਕੇ,ਚੋਰੀ ਚੋਰੀ ਨੱਚਣਾ ਪਿਆ, ਜਾਨੀ ਤੇਰਾ ਨਾਂਅ, ਜੱਟ ਦਿੱਸਦਾ, ਦੂਜੀ ਵਾਰ ਪਿਆਰ, ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਗੀਤਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ ।
ਫ਼ਿਲਮਾਂ ‘ਚ ਵੀ ਕਰ ਰਹੀ ਕੰਮ
ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੁਨੰਦਾ ਸ਼ਰਮਾ ਅਦਾਕਾਰੀ ਵੀ ਕਰ ਚੁੱਕੀ ਹੈ । ਸਭ ਤੋਂ ਪਹਿਲਾਂ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ‘ਚ ਨਜ਼ਰ ਆਈ ਸੀ। ਜਿਸ ਤੋਂ ਬਾਅਦ ਉਹ ਜਲਦ ਹੀ ਬੀਬੀ ਰਜਨੀ ‘ਤੇ ਬਣ ਰਹੀ ਫ਼ਿਲਮ ‘ਚ ਵੀ ਨਜ਼ਰ ਆਏਗੀ ।
ਇੱਕ ਵੀਡੀਓ ਨੇ ਬਣਾਇਆ ਗਾਇਕਾ
ਸੁਨੰਦਾ ਸ਼ਰਮਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਉਹ ਅਕਸਰ ਆਪਣੇ ਗੀਤਾਂ ਦੇ ਵੀਡੀਓ ਬਣਾ ਕੇ ਪਾਉਂਦੀ ਸੀ ਅਤੇ ਇਸੇ ਚੋਂ ਇੱਕ ਵੀਡੀਓ ਵਾਇਰਲ ਹੋ ਗਿਆ ਸੀ। ਜਿਸ ਤੋਂ ਬਾਅਦ ਗਾਇਕਾ ਰਾਤੋ ਰਾਤ ਮਸ਼ਹੂਰ ਹੋ ਗਈ ਅਤੇ ਇਸੇ ਤਰ੍ਹਾਂ ਉਸ ਦੀ ਐਂਟਰੀ ਪਾਲੀਵੁੱਡ ‘ਚ ਹੋ ਗਈ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
