Advertisment

ਸੁਨੰਦਾ ਸ਼ਰਮਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਮਾਪਿਆਂ ਨੇ ਰੱਖਿਆ ਗਾਇਕਾ ਦਾ ਨਾਮ  ਨੰਦ ਲਾਲ

ਸੁਨੰਦਾ ਸ਼ਰਮਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਗਾਇਕਾ ਨੂੰ ਵਧਾਈ ਦੇ ਰਗਟ ਹਨ ।ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।

author-image
By Shaminder
New Update
Sunanda Sharma birthday.jpg
Listen to this article
0.75x 1x 1.5x
00:00 / 00:00
Advertisment

ਸੁਨੰਦਾ ਸ਼ਰਮਾ (Sunanda Sharma) ਦਾ ਅੱਜ ਜਨਮ ਦਿਨ (Birthday)ਹੈ। ਇਸ ਮੌਕੇ ‘ਤੇ ਫੈਨਸ ਵੀ ਗਾਇਕਾ ਨੂੰ ਵਧਾਈ ਦੇ ਰਗਟ ਹਨ ।ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਸੁਨੰਦਾ ਸ਼ਰਮਾ ਨੂੰ ਗਾਇਕੀ ਦੇ ਨਾਲ ਨਾਲ ਹੋਰ ਵੀ ਕਈ ਸ਼ੌਂਕ ਹਨ ।  

Advertisment

Sunanda Sharma 2.jpg

ਹੋਰ ਪੜ੍ਹੋ : ਡਾਕੂ ਪਰਿਵਾਰ ਦਾ ਪੁੱਤਰ ਪਿਤਾ ਨੂੰ ਯਾਦ ਕਰ ਹੋਇਆ ਭਾਵੁਕ, ਵੀਡੀਓ ਕੀਤਾ ਸਾਂਝਾ

ਗਾਇਕੀ ਦੇ ਨਾਲ-ਨਾਲ ਖਾਣਾ ਬਨਾਉਣ ਦੀ ਵੀ ਸ਼ੁਕੀਨ 

Advertisment

 ਗਾਇਕੀ ਜਿੱਥੇ ਸੁਨੰਦਾ ਸ਼ਰਮਾ ਦਾ ਸ਼ੌਂਕ ਵੀ ਹੈ ਅਤੇ ਪ੍ਰੋਫੈਸ਼ਨ ਵੀ,ਪਰ ਗਾਇਕੀ ਦੇ ਨਾਲ-ਨਾਲ ਉਹ ਖਾਣਾ ਬਨਾਉਣ ਦੀ ਵੀ ਸ਼ੁਕੀਨ ਹੈ। ਉਹ ਕਿਚਨ ‘ਚ ਅਕਸਰ ਵੱਖ-ਵੱਖ ਤਰ੍ਹਾਂ ਦੀ ਰੈਸਿਪੀ ਟਰਾਈ ਕਰਦੀ ਹੋਈ ਨਜ਼ਰ ਆਉਂਦੀ ਹੈ । ਜਿਸ ਦੇ ਵੀਡੀਓ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰਦੀ ਰਹਿੰਦੀ ਹੈ। 

Sunanda Sharma.jpg
ਪੈੱਟਸ ਦੇ ਨਾਲ ਵੀ ਹੈ ਪਿਆਰ 

ਸੁਨੰਦਾ ਸ਼ਰਮਾ ਨੂੰ ਪੈੱਟਸ ਦੇ ਨਾਲ ਵੀ ਬਹੁਤ ਜ਼ਿਆਦਾ ਪਿਆਰ ਹੈ। ਉਹ ਅਕਸਰ ਆਪਣੇ ਪਾਲਤੂ ਕੁੱਤੇ ਦੇ ਨਾਲ ਨਜ਼ਰ ਆਉਂਦੀ ਹੈ ਅਤੇ ਉਸ ਦੇ ਨਾਲ ਅਕਸਰ ਮਸਤੀ ਦੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ। 

Advertisment

Entertainment News LIVE Updates:Vijay Varma's Candid Confession, Adapting to Celebrity Couple Status with Tamanna Bhatia

ਅਦਾਕਾਰੀ ਦੇ ਖੇਤਰ ‘ਚ ਵੀ ਅਜ਼ਮਾਈ ਕਿਸਮਤ 

ਸੁਨੰਦਾ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕਾ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਿਸਮਤ ਅਜ਼ਮਾਈ ਅਤੇ ਦਿਲਜੀਤ ਦੋਸਾਂਝ ਦੇ ਨਾਲ 'ਸੱਜਣ ਸਿੰਘ ਰੰਗਰੂਟ' ‘ਚ ਨਜ਼ਰ ਆਏ । ਜਲਦ ਹੀ ਸੁਨੰਦਾ ਸ਼ਰਮਾ ‘ਬੀਬੀ ਰਜਨੀ’ ‘ਤੇ ਬਣ ਰਹੀ ਫ਼ਿਲਮ ‘ਚ ਬੀਬੀ ਰਜਨੀ ਦੇ ਕਿਰਦਾਰ ‘ਚ ਨਜ਼ਰ ਆਉਣਗੇ ।

Advertisment

Sunanda Sharma 33.jpg
ਨਟਖਟ ਸੁਭਾਅ ਕਾਰਨ ਘਰਦਿਆਂ ਨੇ ਰੱਖਿਆ ਨੰਦ ਲਾਲ ਨਾਮ 

ਸੁਨੰਦਾ ਸ਼ਰਮਾ ਆਪਣੇ ਪਰਿਵਾਰ ‘ਚ ਸਭ ਤੋਂ ਛੋਟੀ ਹੈ ਅਤੇ ਛੋਟੀ ਹੋਣ ਕਾਰਨ ਉਹ ਬਹੁਤ ਹੀ ਜ਼ਿਆਦਾ ਸ਼ਰਾਰਤੀ ਵੀ ਹੈ। ਲਾਡਲੀ ਹੋਣ ਦੇ ਕਾਰਨ ਉਹ ਸਭ ਤੋਂ ਪਿਆਰ ਵੀ ਵਟੋਰਦੀ ਹੈ। ਬਹੁਤ ਹੀ ਨਟਖਟ ਸੁਭਾਅ ਦੇ ਕਾਰਨ ਉਨ੍ਹਾਂ ਦਾ ਨਾਮ ਨੰਦ ਲਾਲ ਰੱਖਿਆ ਹੈ।ਪੀਟੀਸੀ ਪੰਜਾਬੀ ਦੇ ਇੱਕ ਸ਼ੋਅ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਬਚਪਨ ਵਿੱਚ ਬਾਲ ਲੀਲਾਵਾਂ ਦਿਖਾਉਂਦੇ ਸਨ, ਉਹਨਾਂ ਦੀਆਂ ਸ਼ਰਾਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸੁਨੰਦਾ ਨਾ ਨਾਂਅ ਨੰਦ ਲਾਲ ਰੱਖਿਆ ਗਿਆ ।

 

Advertisment

Stay updated with the latest news headlines.

Follow us:
Advertisment
Advertisment
Latest Stories
Advertisment