ਡਾਕੂ ਪਰਿਵਾਰ ਦਾ ਪੁੱਤਰ ਪਿਤਾ ਨੂੰ ਯਾਦ ਕਰ ਹੋਇਆ ਭਾਵੁਕ, ਵੀਡੀਓ ਕੀਤਾ ਸਾਂਝਾ
ਡਾਕੂ ਪਰਿਵਾਰ ਦਾ ਪੁੱਤਰ ਪਿਤਾ ਨੂੰ ਯਾਦ ਕਰ ਹੋਇਆ ਭਾਵੁਕ, ਵੀਡੀਓ ਕੀਤਾ ਸਾਂਝਾ
ਸੋਸ਼ਲ ਮੀਡੀਆ ‘ਤੇ ਕੰਟੈਂਟ ਕ੍ਰਿਏਟ ਕਰਨ ਵਾਲੇ ਪਰਮਜੀਤ ਸਿੰਘ ਦਾ ਦਿਹਾਂਤ ਪੰਜ ਜਨਵਰੀ ਨੂੰ ਹੋ ਗਿਆ ਸੀ । ਜਿਸ ਤੋਂ ਬਾਅਦ ਡਾਕੂ ਪਰਿਵਾਰ (Daaku Family) ਦਾ ਪੁੱਤਰ ਲਗਾਤਾਰ ਵੀਡੀਓ ਸਾਂਝੇ ਕਰਕੇ ਆਪਣੇ ਪਿਤਾ ਜੀ ਨੂੰ ਯਾਦ ਕਰ ਰਿਹਾ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਕਹਿ ਰਿਹਾ ਹੈ ਕਿ ਬਾਪੂ ਕਰਦੇ ਤਾਂ ਸਾਰੇ ਨੇ ਪਿਆਰ, ਪਰ ਜਿਵੇਂ ਦਾ ਲਾਡ ਪਿਆਰ ਤੂੰ ਕਰਦਾ ਸੀ ।ਉਸ ਦੇ ਵਰਗਾ ਕੋਈ ਨਹੀਂ ਕਰ ਸਕਦਾ । ਇਸ ਵੀਡੀਓ (Video Viral)ਨੂੰ ਜਿਉਂ ਹੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਲੋਕਾਂ ਨੇ ਵੀ ਇਸ ‘ਤੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ।
/ptc-punjabi/media/media_files/Dow7wyuo8QcL6V6lPUKm.jpg)
ਹੋਰ ਪੜ੍ਹੋ : ਪਾਕਿਸਤਾਨੀ ਸੋਸ਼ਲ ਮੀਡੀਆ ਸਟਾਰ ਜ਼ੈਬੀ ਹੰਜਰਾ ਨੇ ਗੁਰਚੇਤ ਚਿੱਤਰਕਾਰ ਨੂੰ ਦਿੱਤਾ ਸੁਨੇਹਾ, ਕਿਹਾ ‘ਆ ਕੇ ਜਲੇਬੀ ਦੇ ਪੈਸੇ ਦਿਓ’
5 ਜਨਵਰੀ ਨੂੰ ਹੋਇਆ ਸੀ ਪਿਤਾ ਦਾ ਦਿਹਾਂਤ
ਨਵਾਂ ਸਾਲ ਦੀ ਆਮਦ ‘ਤੇ ਜਿੱਥੇ ਸਾਰਾ ਪਰਿਵਾਰ ਜਸ਼ਨ ਮਨਾ ਰਿਹਾ ਸੀ ਤਾਂ ਉੱਥੇ ਹੀ ਇਹ ਨਵਾਂ ਸਾਲ ਪਰਮਜੀਤ ਸਿੰਘ ਪੰਮਾ ਦੇ ਲਈ ਕਾਲ ਬਣ ਕੇ ਆਇਆ। ਡਾਕੂ ਪਰਿਵਾਰ ਦੇ ਮੁਖੀ ਪਰਮਜੀਤ ਸਿੰਘ ਪੰਮਾ ਦਾ ਹਾਰਟ ਅਟੈਕ ਕਾਰਨ ਦਿਹਾਂਤ ਹੋ ਗਿਆ । ਇਹ ਨਵਾਂ ਸਾਲ ਇਸ ਪਰਿਵਾਰ ਦੇ ਲਈ ਖੁਸ਼ੀਆਂ ਖੇੜਿਆਂ ਦੀ ਥਾਂ ਗਮ ਲੈ ਕੇ ਆਇਆ ।ਦੱਸ ਦਈਏ ਕਿ ਤਿੰਨੋ ਜਣੇ ਕੰਟੈਂਟ ਕ੍ਰਿਏਟ ਕਰਦੇ ਸਨ । ਇਹ ਪਰਿਵਾਰ ਰਾਜਸਥਾਨ ਦਾ ਰਹਿਣ ਵਾਲਾ ਪੰਜਾਬੀ ਪਰਿਵਾਰ ਹੈ ਤੇ ਪਰਮਜੀਤ ਸਿੰਘ ਪੰਮਾ ਖੇਤੀ ਕਰਦੇ ਸਨ ਅਤੇ ਪੁੱਤਰ ਵੀ ਉਨ੍ਹਾਂ ਦੇ ਨਾਲ ਖੇਤੀ ਦੇ ਕੰਮ ਕਾਜ ‘ਚ ਹੱਥ ਵਟਾਉਂਦਾ ਸੀ।
/ptc-punjabi/media/media_files/z2etAz8WHj6ePEVLVV63.jpg)
ਪਰ ਹੁਣ ਪਰਿਵਾਰ ‘ਚ ਦੋਵੇਂ ਮਾਂ ਪੁੱਤਰ ਹੀ ਬਚੇ ਹਨ ।ਸੋਸ਼ਲ ਮੀਡੀਆ ‘ਤੇ ਇਸ ਪਰਿਵਾਰ ਦੀ ਵੱਡੀ ਫੈਨ ਫਾਲੋੋਵਿੰਗ ਹੈ।ਪਿਤਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਲਗਾਤਾਰ ਵੀਡੀਓ ਸਾਂਝੇ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਵੀ ਪਰਮਜੀਤ ਸਿੰਘ ਪੰਮਾ ਦੇ ਪੁੱਤਰ ਨੇ ਇਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਨ੍ਹਾਂ ਨੇ ਵੀਡੀਓ ਪਾਉਣ ‘ਤੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਸੀ ।ਦਰਅਸਲ ਸੋਸ਼ਲ ਮੀਡੀਆ ‘ਤੇ ਕੁਝ ਲੋਕ ਉਸ ਨੂੰ ਇਸ ਗੱਲ ਦੇ ਲਈ ਟ੍ਰੋਲ ਕਰ ਰਹੇ ਸਨ ਕਿ ਉਸ ਨੇ ਪਿਤਾ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਵੀਡੀਓ ਪਾਉਣੇ ਸ਼ੁਰੂ ਕਰ ਦਿੱਤੇ ਹਨ।ਜਿਸ ਤੋਂ ਬਾਅਦ ਉਸ ਨੇ ਵਿਰੋਧੀਆਂ ਨੂੰ ਇਸ ਬਾਰੇ ਜਵਾਬ ਦਿੱਤਾ ਸੀ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
