ਪਾਕਿਸਤਾਨੀ ਸੋਸ਼ਲ ਮੀਡੀਆ ਸਟਾਰ ਜ਼ੈਬੀ ਹੰਜਰਾ ਨੇ ਗੁਰਚੇਤ ਚਿੱਤਰਕਾਰ ਨੂੰ ਦਿੱਤਾ ਸੁਨੇਹਾ, ਕਿਹਾ ‘ਆ ਕੇ ਜਲੇਬੀ ਦੇ ਪੈਸੇ ਦਿਓ’

Written by  Shaminder   |  January 29th 2024 06:19 PM  |  Updated: January 29th 2024 06:19 PM

ਪਾਕਿਸਤਾਨੀ ਸੋਸ਼ਲ ਮੀਡੀਆ ਸਟਾਰ ਜ਼ੈਬੀ ਹੰਜਰਾ ਨੇ ਗੁਰਚੇਤ ਚਿੱਤਰਕਾਰ ਨੂੰ ਦਿੱਤਾ ਸੁਨੇਹਾ, ਕਿਹਾ ‘ਆ ਕੇ ਜਲੇਬੀ ਦੇ ਪੈਸੇ ਦਿਓ’

ਪਾਕਿਸਤਾਨੀ  ਸੋਸ਼ਲ ਮੀਡੀਆ ਸਟਾਰ ਜ਼ੈਬੀ ਹੰਜਰਾ (Zaibi Hanjra) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਚੜ੍ਹਦੇ ਪੰਜਾਬ ਦੇ ਅਦਾਕਾਰ ਅਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ (Gurchet Chitarkaar) ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ । ਉਹ ਵੀਡੀਓ ‘ਚ ਕਹਿ ਰਹੇ ਹਨ ਕਿ ਜਿਸ ਦਿਨ ਦਾ ਗੁਰਚੇਤ ਇਸ ਦੁਕਾਨ ‘ਤੇ ਜਲੇਬੀਆਂ ਖਾ ਕੇ ਗਿਆ ਅਤੇ ਜਲੇਬੀਆਂ ਖੁਦ ਕੱਢ ਕੇ ਵੀ ਗਿਆ ਹੈ ਤਾਂ ਉਨ੍ਹਾਂ ਦਾ ਖਰਚਾ ਵਧ ਗਿਆ ਹੈ। ਕਿਉਂਕਿ ਉਹ ਹੁਣ ਤੱਕ ਪੰਦਰਾਂ ਹਜ਼ਾਰ ਦੀਆਂ ਜਲੇਬੀਆਂ ਖਾ ਚੁੱਕੇ ਹਨ ਅਤੇ ਹੁਣ ਗੁਰਚੇਤ ਚਿੱਤਰਕਾਰ ਪੈਸੇ ਦੇ ਕੇ ਜਾਣ । ਉਨ੍ਹਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਇਸ ਵੀਡੀਓ ਨੂੰ ਗੁਰਚੇਤ ਤੱਕ ਪਹੁੰਚਾ ਦਿਓ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ (Video Viral) ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ। 

ਗੁਰਚੇਤ ਚਿੱਤਰਕਾਰ ਨੇ ਪਾਕਿਸਤਾਨ ਤੋਂ ਦੋਸਤ ਨਾਸਿਰ ਢਿੱਲੋਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਆਪਣੇ ਬਜ਼ੁਰਗਾਂ ਦੇ ਜੱਦੀ ਪਿੰਡ ਦੇ ਨਾਲ ਨਾਲ ਝੰਗ ‘ਚ ਹੀਰ ਰਾਂਝੇ ਦੀ ਕਬਰ ‘ਤੇ ਵੀ ਪਹੁੰਚੇ

 ਹੋਰ ਪੜ੍ਹੋ :  ਕਪਿਲ ਸ਼ਰਮਾ ਨੂੰ ਗਾਇਕਾ ਜਸਪਿੰਦਰ ਨਰੂਲਾ ਦੇ ਘਰ ‘ਚ ਕੀਰਤਨ ਕਰਨ ਦਾ ਮਿਲਿਆ ਮੌਕਾ

ਗੁਰਚੇਤ ਚਿੱਤਰਕਾਰ ਗਏ ਸਨ ਪਾਕਿਸਤਾਨ 

ਕੁਝ ਦਿਨ ਪਹਿਲਾਂ ਗੁਰਚੇਤ ਚਿੱਤਰਕਾਰ ਪਾਕਿਸਤਾਨ ਗਏ ਸਨ । ਜਿੱਥੇ ਉਨ੍ਹਾਂ ਨੇ ਪਾਕਿਸਤਾਨ ਦੀਆਂ ਕਈ ਥਾਂਵਾਂ ਦਾ ਦੌਰਾ ਕੀਤਾ ਸੀ ।ਜਿਸ ‘ਚ ਇਸ ਹਲਵਾਈ ਦੀ ਦੁਕਾਨ ਵੀ ਸ਼ਾਮਿਲ ਹੈ। ਉਨ੍ਹਾਂ ਨੇ ਨਾਸਿਰ ਢਿੱਲੋਂ, ਜ਼ੈਬੀ ਹੰਜਰਾ ਦੇ ਨਾਲ ਇੱਕਠਿਆਂ ਕਈ ਦਿਨ ਗੁਜ਼ਾਰੇ ਸਨ । ਜਿਸ ਦੀਆਂ ਕਈ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਸਨ ।ਜਿਸ ਤੋਂ ਬਾਅਦ ਹੁਣ ਮੁੜ ਤੋਂ ਜ਼ੈਬੀ ਹੰਜਰਾ ਇਸ ਹਲਵਾਈ ਦੇ ਕੋਲ ਪਹੁੰਚੇ ਹਨ ।ਗੁਰਚੇਤ ਚਿੱਤਰਕਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਵਧੀਆ ਲੇਖਕ ਵੀ ਹਨ ਅਤੇ ਕਈ ਫ਼ਿਲਮਾਂ ਦੀਆਂ ਕਹਾਣੀਆਂ ਵੀ ਉਨ੍ਹ੍ਹਾਂ ਨੇ ਲਿਖੀਆਂ ਹਨ । 

ਗੁਰਚੇਤ ਚਿੱਤਰਕਾਰ ਨੇ ਪਾਕਿਸਤਾਨ ਤੋਂ ਦੋਸਤ ਨਾਸਿਰ ਢਿੱਲੋਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਆਪਣੇ ਬਜ਼ੁਰਗਾਂ ਦੇ ਜੱਦੀ ਪਿੰਡ ਦੇ ਨਾਲ ਨਾਲ ਝੰਗ ‘ਚ ਹੀਰ ਰਾਂਝੇ ਦੀ ਕਬਰ ‘ਤੇ ਵੀ ਪਹੁੰਚੇ

ਜ਼ੈਬੀ ਹੰਜਰਾ ਮਸ਼ਹੂਰ ਸੋਸ਼ਲ ਮੀਡੀਆ ਸਟਾਰ 

ਪਾਕਿਸਤਾਨ ਸਥਿਤ ਲਹਿੰਦੇ ਪੰਜਾਬ ਦੇ ਲਾਇਲਪੁਰ ‘ਚ ਰਹਿਣ ਵਾਲੇ ਜ਼ੈਬੀ ਹੰਜਰਾ ਪ੍ਰਸਿੱਧ ਸੋਸ਼ਲ ਮੀਡੀਆ ਸਟਾਰ ਹਨ ਅਤੇ ਅਕਸਰ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਹਨ।ਕੁਝ ਸਮਾਂ ਪਹਿਲਾਂ ਪਾਕਿਸਤਾਨ ਦੇ ਲਾਹੌਰ ‘ਚ ਹੋਈ ਵਰਲਡ ਪੰਜਾਬੀ ਕਾਨਫ੍ਰੰਸ ‘ਚ ਵੀ ਉਨ੍ਹਾਂ ਨੇ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਉਹ ਪਾਕਿਸਤਾਨ ਸਥਿਤ ਧਾਰਮਿਕ ਅਸਥਾਨਾਂ ਦੇ ਦਰਸ਼ਨ ਵੀ ਚੜ੍ਹਦੇ ਪੰਜਾਬ ‘ਚ ਰਹਿਣ ਵਾਲੇ ਪੰਜਾਬੀਆਂ ਨੂੰ ਕਰਵਾਉਂਦੇ ਰਹਿੰਦੇ ਹਨ। 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network