ਗਾਇਕਾ ਬਾਣੀ ਸੰਧੂ ਨੇ ਚੋਰੀ ਕੀਤੀਆਂ ਫੁੱਲਾਂ ਵਾਲੇ ਰੁੱਖ ਦੀਆਂ ਟਾਹਣੀਆਂ, ਵੀਡੀਓ ਹੋ ਰਿਹਾ ਵਾਇਰਲ
ਗਾਇਕਾ ਬਾਣੀ ਸੰਧੂ ਨੂੰ ਬਾਗਵਾਨੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ। ਉਹ ਕਿਸੇ ਸੰਸਥਾ ਦੇ ਨਾਲ ਵੀ ਜੁੜੀ ਹੋਈ ਹੈ ਜੋ ਫੁੱਲਾਂ ਬੂਟਿਆਂ ਅਤੇ ਪ੍ਰਕਿਰਤੀ ਦੇ ਲਈ ਕੰਮ ਕਰਦੀ ਹੈ ।
ਗਾਇਕਾ ਬਾਣੀ ਸੰਧੂ ਨੇ ਚੋਰੀ ਕੀਤੀਆਂ ਫੁੱਲਾਂ ਵਾਲੇ ਰੁੱਖ ਦੀਆਂ ਟਾਹਣੀਆਂ, ਵੀਡੀਓ ਹੋ ਰਿਹਾ ਵਾਇਰਲ
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਬਾਣੀ ਸੰਧੂ (Baani Sandhu) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕਾ ਆਪਣੇ ਗੁਆਂਢੀਆਂ ਦੇ ਫੁੱਲਾਂ ਵਾਲੇ ਰੁੱਖ ਦੀਆਂ ਟਾਹਣੀਆਂ ਚੋਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਚੋਰੀ ਹੋ ਗਈ ਅੱਜ ਤਾਂ ਮੇਰੇ ਤੋਂ। ਲੋਕਲ ਨਰਸਰੀ ‘ਚ ਪਲਾਂਟ ਲੱਭਣਾ ਨਹੀਂ ਸੀ ਤੇ ਸਾਡੇ ਗੁਆਂਢੀਆਂ ਦੇ ਦਿੱਸ ਗਿਆ। ਫਿਰ ਮੈਂ ਚੋਰੀ ਕਰਨ ਦੀ ਹਿੰਮਤ ਕਰ ਲਈ । ਉੱਤੋਂ ਮੇਰੇ ਮੈਡਮ ਜੀ ਨੇ ਵੀਡੀਓ ਵੀ ਬਣਾ ਲਈ । ਮੈਂ ਕਿਹਾ ਮੈਡਮ ਜੀ ਆ ਫੜ੍ਹੋ ਵੀਡੀਓ, ਅਸੀਂ ਆਪਣੀ ਗਲਤੀ ਆਪ ਮੰਨਾਂਗੇ’।
ਹੋਰ ਪੜ੍ਹੋ : ਗੁਰਦਾਸ ਮਾਨ ਤੇ ਮਨਜੀਤ ਮਾਨ ਦੀ ਵੈਡਿੰਗ ਐਨੀਵਰਸਰੀ ‘ਤੇ ਜੋੜੀ ਦੀ ਖੂਬਸੂਰਤ ਤਸਵੀਰ ਹੋਈ ਵਾਇਰਲ
ਬਾਣੀ ਸੰਧੂ ਨੂੰ ਹੈ ਬਾਗਵਾਨੀ ਦੇ ਨਾਲ ਪਿਆਰ
ਦੱਸ ਦਈਏ ਕਿ ਗਾਇਕਾ ਬਾਣੀ ਸੰਧੂ ਨੂੰ ਬਾਗਵਾਨੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ। ਉਹ ਕਿਸੇ ਸੰਸਥਾ ਦੇ ਨਾਲ ਵੀ ਜੁੜੀ ਹੋਈ ਹੈ ਜੋ ਫੁੱਲਾਂ ਬੂਟਿਆਂ ਅਤੇ ਪ੍ਰਕਿਰਤੀ ਦੇ ਲਈ ਕੰਮ ਕਰਦੀ ਹੈ ਅਤੇ ਉਸ ਨੇ ਖੁਦ ਵੀ ਕਿਸੇ ਸੰਸਥਾ ਦੇ ਨਾਲ ਹੱਥ ਮਿਲਾਇਆ ਹੈ।

ਬਾਣੀ ਸੰਧੂ ਦਾ ਵਰਕ ਫ੍ਰੰਟ
ਬਾਣੀ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਬਤੌਰ ਗਾਇਕਾ ਹੋਣ ਦੇ ਨਾਲ ਨਾਲ ਉਹ ਅਦਾਕਾਰਾ ਵੀ ਹੈ । ਹਾਲ ਹੀ ‘ਚ ਉਸ ਦੀ ਫ਼ਿਲਮ ‘ਮੈਡਲ’ ਵੀ ਆਈ ਸੀ । ਜਿਸ ਨੇ ਬਾਕਸ ਆਫਿਸ ‘ਤੇ ਵਧੀਆ ਬਿਜਨੇਸ ਕੀਤਾ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
