ਗਾਇਕ ਜੱਸ ਬਾਜਵਾ ਨੇ ਆਪਣੀ ਮਾਂ ਦੇ ਨਾਲ ਤਸਵੀਰ ਕੀਤੀ ਸਾਂਝੀ, ਲਿਖਿਆ ‘ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ, ਡੁੱਬਦੇ ਬੇੜੇ ਨੂੰ ਤਾਰ ਦਿੰਦੀ’
ਗਾਇਕ ਜੱਸ ਬਾਜਵਾ ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ ਹੁੰਦੀ ਹੈ ਜੋ ਡੁਬਦੇ ਬੇੜੇ ਨੂੰ ਤਾਰ ਦਿੰਦੀ ਹੈ।
ਗਾਇਕ ਜੱਸ ਬਾਜਵਾ ਨੇ ਆਪਣੀ ਮਾਂ ਦੇ ਨਾਲ ਤਸਵੀਰ ਕੀਤੀ ਸਾਂਝੀ, ਲਿਖਿਆ ‘ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ, ਡੁੱਬਦੇ ਬੇੜੇ ਨੂੰ ਤਾਰ ਦਿੰਦੀ’
ਗਾਇਕ ਜੱਸ ਬਾਜਵਾ (Jass Bajwa)ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ ਹੁੰਦੀ ਹੈ ਜੋ ਡੁਬਦੇ ਬੇੜੇ ਨੂੰ ਤਾਰ ਦਿੰਦੀ ਹੈ। 'ਮਾਂ ਪੁੱਤ’ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਮਾਂ ਪੁੱਤ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰਨ ਪਹੁੰਚੇ ਗੁਰੁ ਰੰਧਾਵਾ, ਸ਼ਹਿਨਾਜ਼ ਦੀ ਮੰਮੀ ਦੇ ਨਾਲ ਵੀ ਕੀਤੀ ਮੁਲਾਕਾਤ
ਜੱਸ ਬਾਜਵਾ ਨੇ ਦਿੱਤੇ ਕਈ ਹਿੱਟ ਗੀਤ
ਜੱਸ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਵਧ ਚੜ੍ਹ ਕੇ ਭਾਗ ਲਿਆ ਸੀ । ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ‘ਚ ਕਈ ਗੀਤ ਵੀ ਕੱਢੇ ਸਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਦਿਲ ਦੇ ਰਾਜੇ, ਨੋਜ਼ ਪਿੰਨ, ਸਰਪੰਚੀ, ਬਲੱਡ ਬ੍ਰਦਰਸ, ਕਿਸਾਨ ਐਂਥਮ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।ਜੱਸ ਬਾਜਵਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲਾਕ ਡਾਊਨ ਦੇ ਦੌਰਾਨ ਹੀ ਬੜੇ ਹੀ ਸਾਦੇ ਢੰਗ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਡੋਲੀ ਵਾਲੀ ਕਾਰ ‘ਤੇ ਉਹ ਕਿਸਾਨੀ ਝੰਡਾ ਲਗਾ ਕੇ ਪਹੁੰਚੇ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
