ਮਾਂ ਦੁਰਗਾ ਦੀ ਪੂਜਾ ਕਰਦੀ ਨਜ਼ਰ ਆਈ ਗਾਇਕਾ ਜੋਤੀ ਨੂਰਾਂ, ਕਿਹਾ ‘ਮਾਂ ਸਭ ਨੂੰ ਖੁਸ਼ੀਆਂ ਦੇਵੇ’

ਗਾਇਕਾ ਜੋਤੀ ਨੂਰਾਂ ਹਰ ਧਰਮ ਦਾ ਪੂਰਾ ਆਦਰ ਸਤਿਕਾਰ ਕਰਦੀ ਹੈ। ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਮਾਂ ਦੁਰਗਾ ਦੀ ਮੂਰਤੀ ਨੂੰ ਇਸ਼ਨਾਨ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ।

Reported by: PTC Punjabi Desk | Edited by: Shaminder  |  August 21st 2024 10:35 AM |  Updated: August 21st 2024 10:35 AM

ਮਾਂ ਦੁਰਗਾ ਦੀ ਪੂਜਾ ਕਰਦੀ ਨਜ਼ਰ ਆਈ ਗਾਇਕਾ ਜੋਤੀ ਨੂਰਾਂ, ਕਿਹਾ ‘ਮਾਂ ਸਭ ਨੂੰ ਖੁਸ਼ੀਆਂ ਦੇਵੇ’

ਗਾਇਕਾ ਜੋਤੀ ਨੂਰਾਂ (Jyoti Nooran) ਹਰ ਧਰਮ ਦਾ ਪੂਰਾ ਆਦਰ ਸਤਿਕਾਰ ਕਰਦੀ ਹੈ। ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਮਾਂ ਦੁਰਗਾ ਦੀ ਮੂਰਤੀ ਨੂੰ ਇਸ਼ਨਾਨ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ।

 ਹੋਰ ਪੜ੍ਹੋ : ਭਾਰਤੀ ਸਿੰਘ ਹੋਈ ਦੂਜੀ ਵਾਰ ਪ੍ਰੈਗਨੇਂਟ, ਸ਼ੋਅ ਦੌਰਾਨ ਕੀਤਾ ਖੁਲਾਸਾ

ਗਾਇਕਾ ਨੇ ਲਿਖਿਆ ‘ਮੇਰੀ ਮਾਂ ਸਭ ਨੂੰ ਖੁਸ਼ੀਆਂ ਦੇਵੇ ਬਸ ਮੇਰੀ ਇਹੀ ਦੁਆ ਸਭ ਦੀ ਤਮੰਨਾ ਪੂਰੀ ਕਰੇ ਮੇਰੀ ਮਾਂ । ਸਭ ਦੇ ਨਾਲ ਰਹੇ ਹਮੇਸ਼ਾ ਜੈ ਮਾਤਾ ਦੀ’। ਜੋਤੀ ਨੂਰਾਂ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਇਸ ਵੀਡੀਓ ਨੂੰ ਪਸੰਦ ਕਰ ਰਿਹਾ ਹੈ। ਇਸ ਵੀਡੀਓ ‘ਤੇ ਕਮੈਂਟ ਕਰ ਕੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ। 

ਜੋਤੀ ਨੂਰਾਂ ਦੀ ਨਿੱਜੀ ਜ਼ਿੰਦਗੀ 

ਜੋਤੀ ਨੂਰਾਂ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਆਪਣੇ ਪਤੀ ਕੁਨਾਲ ਪਾਸੀ ਦੇ ਨਾਲ ਵਿਵਾਦ ਚੱਲ ਰਿਹਾ ਸੀ। ਜਿਸ ਤੋਂ ਬਾਅਦ ਦੋਵੇਂ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ ਸਨ । ਇਸ ਤੋਂ ਬਾਅਦ ਗਾਇਕਾ ਨੇ ਹਮੇਸ਼ਾ ਦੇ ਲਈ ਕੁਨਾਲ ਪਾਸੀ ਤੋਂ ਕਿਨਾਰਾ ਕਰ ਲਿਆ ਸੀ।

ਜੋਤੀ ਨੂਰਾਂ ਦਾ ਵਰਕ ਫ੍ਰੰਟ 

ਜੋਤੀ ਨੂਰਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਬਾਲੀਵੁੱਡ ਨੂੰ ਵੀ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ । ਪਹਿਲਾਂ ਜੋਤੀ ਨੂਰਾਂ ਤੇ ਸੁਲਤਾਨਾ ਇੱਕਠੀਆਂ ਗਾਉਂਦੀਆਂ ਹਨ । ਪਰ ਹੁਣ ਇਹ ਜੋੜੀ ਵੱਖੋ ਵੱਖ ਗਾਉਂਦੀ ਹੈ।

 

- PTC PUNJABI


Popular Posts