ਗਾਇਕਾ ਪਰਵੀਨ ਭਾਰਟਾ ਤੇ ਰੱਖੜੀ ‘ਤੇ ਸਾਂਝੀ ਕੀਤੀ ਭਰਾ ਦੇ ਨਾਲ ਤਸਵੀਰ’ ਕਿਹਾ ਸਾਰੀਆਂ ਭੈਣਾਂ ਦੇ ਭਰਾ ਰਹਿਣ ਸਲਾਮਤ
ਗਾਇਕਾ ਪਰਵੀਨ ਭਾਰਟਾ ਨੇ ਵੀ ਆਪਣੇ ਭਰਾ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਭੈਣ ਭਰਾ ਦੇ ਇਸ ਪਵਿੱਤਰ ਦਿਹਾੜੇ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਹਨ ।
ਗਾਇਕਾ ਪਰਵੀਨ ਭਾਰਟਾ ਤੇ ਰੱਖੜੀ ‘ਤੇ ਸਾਂਝੀ ਕੀਤੀ ਭਰਾ ਦੇ ਨਾਲ ਤਸਵੀਰ’ ਕਿਹਾ ਸਾਰੀਆਂ ਭੈਣਾਂ ਦੇ ਭਰਾ ਰਹਿਣ ਸਲਾਮਤ
ਰੱਖੜੀ (Rakhi 2023)ਦਾ ਤਿਉਹਾਰ ਬੜੇ ਹੀ ਚਾਅ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ । ਭੈਣਾਂ ਆਪਣੇ ਭਰਾਵਾਂ ਦੀ ਲੰਮੀ ਉਮਰ ਦੇ ਨਾਲ ਉਸ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਲਈ ਦੁਆਵਾਂ ਕਰ ਰਹੀਆਂ ਹਨ । ਇਸ ਦੇ ਨਾਲ ਹੀ ਭਰਾ ਵੀ ਭੈਣਾਂ ਦੀ ਰੱਖੜੀ ਦੀ ਲਾਜ ਰੱਖਦਾ ਹੈ ਅਤੇ ਰੱਖੜੀ ਦੇ ਬਦਲੇ ਤੋਹਫ਼ੇ ‘ਚ ਕੁਝ ਨਾ ਕੁਝ ਉਸ ਨੂੰ ਜ਼ਰੂਰ ਦਿੰਦਾ ਹੈ ।
ਹੋਰ ਪੜ੍ਹੋ : ਦੇਸ਼ ਭਰ ‘ਚ ਰੱਖੜੀ ਦੀਆਂ ਰੌਣਕਾਂ : ਸੰਨੀ ਦਿਓਲ ਨੂੰ ਫੈਨਸ ਨੇ ਬੰਨੀ ਰੱਖੜੀ, ਵੀਡੀਓ ਹੋ ਰਿਹਾ ਵਾਇਰਲ
ਪੰਜਾਬੀ ਸਿਤਾਰੇ ਵੀ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ । ਗਾਇਕਾ ਪਰਵੀਨ ਭਾਰਟਾ ਨੇ ਵੀ ਆਪਣੇ ਭਰਾ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਭੈਣ ਭਰਾ ਦੇ ਇਸ ਪਵਿੱਤਰ ਦਿਹਾੜੇ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਹਨ । ਗਾਇਕਾ ਨੇ ਇਸ ਮੌਕੇ ‘ਤੇ ਇੱਕ ਪਿਆਰਾ ਜਿਹਾ ਕੈਪਸ਼ਨ ਸਾਂਝਾ ਕਰਦੇ ਹੋਏ ਸਭ ਭਰਾਵਾਂ ਦੇ ਲਈ ਦੁਆ ਕੀਤੀ ਹੈ ।

ਗਾਇਕਾ ਨੇ ਲਿਖਿਆ ‘ਹੈਪੀ ਰੱਖੜੀ ਸਾਰੀਆਂ ਭੈਣਾਂ ਦੇ ਭਰਾ ਸਦਾ ਸਲਾਮਤ ਰਹਿਣ’। ਗਾਇਕਾ ਦੇ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਤੋਂ ਬਾਅਦ ਰੱਖੜੀ ਮੌਕੇ ਉਨ੍ਹਾਂ ਦੇ ਫੈਨਸ ਵੀ ਵਧਾਈ ਦੇ ਰਹੇ ਹਨ।
ਪਰਵੀਨ ਭਾਰਟਾ ਦਾ ਵਰਕ ਫ੍ਰੰਟ
ਪਰਵੀਨ ਭਾਰਟਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਨੇ ਅਤੇ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ । ਵਿਦੇਸ਼ ‘ਚ ਬੀਤੇ ਦਿਨੀਂ ਉਨ੍ਹਾਂ ਨੇ ਕਈ ਲਾਈਵ ਸ਼ੋਅਸ ਵੀ ਕੀਤੇ ਹਨ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
