ਦੇਸ਼ ਭਰ ‘ਚ ਰੱਖੜੀ ਦੀਆਂ ਰੌਣਕਾਂ : ਸੰਨੀ ਦਿਓਲ ਨੂੰ ਫੈਨਸ ਨੇ ਬੰਨੀ ਰੱਖੜੀ, ਵੀਡੀਓ ਹੋ ਰਿਹਾ ਵਾਇਰਲ

ਸੈਲੀਬ੍ਰੇਟੀਜ਼ ਵੀ ਰੱਖੜੀ ਦਾ ਤਿਉਹਾਰ ਬੜੇ ਹੀ ਚਾਅ ਤੇ ਉਤਸ਼ਾਹ ਦੇ ਨਾਲ ਮਨਾਉਂਦੇ ਹਨ । ਫ਼ਿਲਮ ਅਦਾਕਾਰ ਸੰਨੀ ਦਿਓਲ ਨੂੰ ਵੀ ਉਨ੍ਹਾਂ ਦੇ ਫੈਨਸ ਦੇ ਵੱਲੋਂ ਰੱਖੜੀ ਬੰਨੀ ਗਈ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

Written by  Shaminder   |  August 30th 2023 11:04 AM  |  Updated: August 30th 2023 11:04 AM

ਦੇਸ਼ ਭਰ ‘ਚ ਰੱਖੜੀ ਦੀਆਂ ਰੌਣਕਾਂ : ਸੰਨੀ ਦਿਓਲ ਨੂੰ ਫੈਨਸ ਨੇ ਬੰਨੀ ਰੱਖੜੀ, ਵੀਡੀਓ ਹੋ ਰਿਹਾ ਵਾਇਰਲ

ਅੱਜ ਦੇਸ਼ ਭਰ ‘ਚ ਰੱਖੜੀ (Rakhi 2023)ਦਾ ਤਿਉਹਾਰ ਬੜੇ ਹੀ ਚਾਅ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਅਤੇ ਭਰਾ ਵੀ ਆਪਣੀਆਂ ਭੈਣਾਂ ਦੀ ਰੱਖਿਆ ਦੇ ਲਈ ਵਚਨ ਦਿੰਦਾ ਹੈ । ਸੈਲੀਬ੍ਰੇਟੀਜ਼ ਵੀ ਰੱਖੜੀ ਦਾ ਤਿਉਹਾਰ ਬੜੇ ਹੀ ਚਾਅ ਤੇ ਉਤਸ਼ਾਹ ਦੇ ਨਾਲ ਮਨਾਉਂਦੇ ਹਨ ।

ਹੋਰ ਪੜ੍ਹੋ :  ਜਸਪਿੰਦਰ ਚੀਮਾ ਨੇ ਗੁਰਜੀਤ ਸਿੰਘ ਦੇ ਨਾਲ ਪਹਿਲੀ ਮੁਲਾਕਾਤ ਦੀ ਤਸਵੀਰ ਕੀਤੀ ਸਾਂਝੀ, ਫੈਨਸ ਨੂੰ ਪਸੰਦ ਆ ਰਹੀ ਜੋੜੀ

ਫ਼ਿਲਮ ਅਦਾਕਾਰ ਸੰਨੀ ਦਿਓਲ ਨੂੰ ਵੀ ਉਨ੍ਹਾਂ ਦੇ ਫੈਨਸ ਦੇ ਵੱਲੋਂ ਰੱਖੜੀ ਬੰਨੀ ਗਈ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਕੂਲੀ ਬੱਚੀਆਂ ਸੰਨੀ ਦਿਓਲ ਨੂੰ ਰੱਖੜੀ ਬੰਨ ਰਹੀਆਂ ਹਨ ਅਤੇ ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । 

ਸੰਨੀ ਦਿਓਲ ਫ਼ਿਲਮ ‘ਗਦਰ-੨’ ਨੂੰ ਲੈ ਕੇ ਚਰਚਾ ‘ਚ 

ਸੰਨੀ ਦਿਓਲ ਆਪਣੀ ਫ਼ਿਲਮ ‘ਗਦਰ-੨’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਅਮੀਸ਼ਾ ਪਟੇਲ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਹ ਫ਼ਿਲਮ ਕਰੋੜਾਂ ਦੀ ਕਮਾਈ ਕਰ ਚੁੱਕੀ ਹੈ ਅਤੇ ਕਮਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਸੰਨੀ ਦਿਓਲ ਹੁਣ ਫ਼ਿਲਮਾਂ ‘ਤੇ ਹੀ ਧਿਆਨ ਦੇਣਗੇ । ਬੀਤੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਉਹ ਅਗਲੀਆਂ ਚੋਣਾਂ ਨਹੀਂ ਲੜਨਗੇ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network