ਗਾਇਕ ਰਣਜੀਤ ਬਾਵਾ ਨੇ ਘਰ ‘ਚ ਪਈ ਆਈਟੀ ਰੇਡ ਬਾਰੇ ਕੀਤੇ ਖੁਲਾਸੇ, ਕਿਹਾ ‘ਇੰਡਸਟਰੀ ਦਾ ਕੋਈ ਬੰਦਾ ਨਹੀਂ ਖੜਿਆ ਨਾਲ’
ਗਾਇਕ ਰਣਜੀਤ ਬਾਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਆਪਣੇ ਘਰ ਹੋਈ ਰੇਡ ਦੇ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਉਨ੍ਹਾਂ ਦਾ ਦਰਦ ਛਲਕਦਾ ਹੋਇਆ ਨਜ਼ਰ ਆ ਰਿਹਾ ਹੈ ।
ਗਾਇਕ ਰਣਜੀਤ ਬਾਵਾ ਨੇ ਘਰ ‘ਚ ਪਈ ਆਈਟੀ ਰੇਡ ਬਾਰੇ ਕੀਤੇ ਖੁਲਾਸੇ, ਕਿਹਾ ‘ਇੰਡਸਟਰੀ ਦਾ ਕੋਈ ਬੰਦਾ ਨਹੀਂ ਖੜਿਆ ਨਾਲ’
ਗਾਇਕ ਰਣਜੀਤ ਬਾਵਾ (Ranjit Bawa)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਆਪਣੇ ਘਰ ਹੋਈ ਰੇਡ ਦੇ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਉਨ੍ਹਾਂ ਦਾ ਦਰਦ ਛਲਕਦਾ ਹੋਇਆ ਨਜ਼ਰ ਆ ਰਿਹਾ ਹੈ । ਉਹ ਇਸ ਵੀਡੀਓ ‘ਚ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ‘ਦੋ ਦਿਨ ਸਾਰੇ ਘਰ ਆਈਟੀ ਰੇਡ ਵਾਲੇ ਮੁਲਾਜ਼ਮ ਰਹੇ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !
ਕੋਈ ਵੀ ਜੱਥੇਬੰਦੀ ਵਾਲਾ ਜਾਂ ਫਿਰ ਫੇਸਬੁੱਕ ‘ਤੇ ਖੁਦ ਨੂੰ ਫੰਨੇ ਖ਼ਾਨ ਕਹਾਉਣ ਵਾਲਿਆਂ ਚੋਂ ਕੋਈ ਨਹੀਂ ਬਹੁੜਿਆ । ਇੰਡਸਟਰੀ ਚੋਂ ਦੋ ਤਿੰਨ ਬੰਦਿਆਂ ਨੂੰ ਛੱਡ ਕੇ ਕੋਈ ਨਹੀਂ ਪਹੁੰਚਿਆ ।ਇੰਡਸਟਰੀ ਵਾਲੇ ਤਾਂ ਵੈਸੇ ਹੀ ਨਹੀਂ ਆਉਂਦੇ । ਇਹ ਤਾਂ ਕਦੇ ਨਾਲ ਹੀ ਨਹੀਂ ਖੜਦੇ’ ।
ਫ਼ਿਲਮ ‘ਲੈਂਬਰ ਗਿੰਨੀ’ ਨੂੰ ਲੈ ਕੇ ਚਰਚਾ ‘ਚ
ਰਣਜੀਤ ਬਾਵਾ ਆਪਣੀ ਫ਼ਿਲਮ ‘ਲੈਂਬਰ ਗਿੰਨੀ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਰਣਜੀਤ ਬਾਵਾ ਦੇ ਨਾਲ ਮਾਹਿਰਾ ਸ਼ਰਮਾ ਹਨ ਤੇ ਇਸ ਤੋਂ ਇਲਾਵਾ ਕਿਮੀ ਵਰਮਾ, ਨਿਰਮਲ ਰਿਸ਼ੀ ਸਣੇ ਹੋਰ ਕਈ ਵੱਡੇ ਕਲਾਕਾਰ ਵੀ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।

ਰਣਜੀਤ ਬਾਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
