ਸੋਸ਼ਲ ਮੀਡੀਆ ਸਟਾਰ ਕਿੱਲੀ ਪੌਲ ਨੇ ਗਾਇਆ ‘ਸੀਆ ਰਾਮ’, ਵੀਡੀਓ ਵਾਇਰਲ

Reported by: PTC Punjabi Desk | Edited by: Shaminder  |  January 19th 2024 10:17 AM |  Updated: January 19th 2024 10:17 AM

ਸੋਸ਼ਲ ਮੀਡੀਆ ਸਟਾਰ ਕਿੱਲੀ ਪੌਲ ਨੇ ਗਾਇਆ ‘ਸੀਆ ਰਾਮ’, ਵੀਡੀਓ ਵਾਇਰਲ

ਇਨ੍ਹੀਂ ਦਿਨੀਂ ਰਾਮ ਲੱਲਾ ਮੰਦਰ (Ram Lala Mandir) ਦੀ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਚੱਲ ਰਹੀਆਂ ਹਨ । ਅਜਿਹੇ ‘ਚ ਅਯੁੱਧਿਆ ‘ਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ । ਇਸ ਸਮਾਰੋਹ ‘ਚ ਵੱਡੀ ਗਿਣਤੀ ‘ਚ ਸੈਲੀਬ੍ਰੇਟੀਜ਼ ਦੇ ਪਹੁੰਚਣ ਦੀ ਉਮੀਦ ਹੈ । ਕਿਉਂਕਿ ਕਈਆਂ ਸੈਲੀਬ੍ਰੇਟੀਜ਼ ਨੂੰ ਇਸ ‘ਚ ਸ਼ਾਮਿਲ ਹੋਣ ਦੇ ਲਈ ਸੱਦਾ ਭੇਜਿਆ ਗਿਆ ਹੈ। ਸੋਸ਼ਲ ਮੀਡੀਆ ਸਟਾਰ ਕਿੱਲੀ ਪੌਲ (Kili Paul)ਵੀ ਅਯੁੱਧਿਆ ‘ਚ ਆਉਣ ਦੇ ਲਈ ਬੇਤਾਬ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਸੀਆ ਰਾਮ ਦਾ ਗੁਣਗਾਣ ਗਾਉਂਦੇ ਹੋਏ ਨਜ਼ਰ ਆ ਰਹੇ ਹਨ । 

ਕਿੱਲੀ ਪੌਲ ਤੇ ਨੀਮਾ ਪੌਲ ਨੇ ਫ਼ਿਲਮ 'ਆਦਿਪੁਰਸ਼' ਦੇ ਗੀਤ 'ਰਾਮ ਸਿਯਾ ਰਾਮ' 'ਤੇ ਬਣਾਈ ਵੀਡੀਓ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਹੋਰ ਪੜ੍ਹੋ : ਸਰੁਸ਼ਟੀ ਮਾਨ ਨੇ ਵਿਆਹ ਤੋਂ ਬਾਅਦ ਆਪਣੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਕਿੱਲੀ ਪੌਲ ਕਹਿ ਰਹੇ ਹਨ ਕਿ ਸੀਆ ਰਾਮ ਜੈ ਜੈ ਰਾਮ, ਜਿਸ ਤੋਂ ਬਾਅਦ ਉਹ ਅਯੁੱਧਿਆ ਜਾਣ ਦੀ ਇੱਛਾ ਜਤਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਜੇ ਤੁਸੀਂ ਲੋਕ ਜਾਣ ਪਾਉਂਦੇ ਕਿ ਮੇਰਾ ਅਯੁੱਧਿਆ ਜਾਣ ਦਾ ਕਿੰਨਾ ਮਨ ਹੈ । ਕੋਈ ਮੈਨੂੰ ਸੱਦਾ ਦੇਵੇ । ਮੈਨੂੰ ਆਸ਼ੀਰਵਾਦ ਚਾਹੀਦਾ ਹੈ ਜੈ ਸ਼੍ਰੀ ਰਾਮ’।ਕਿੱਲੀ ਪੌਲ ਦੇ ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ‘ਚ ਅਯੁੱਧਿਆ ਜਾਣ ਦੇ ਲਈ ਕਿੰਨਾ ਉਤਸ਼ਾਹ ਹੈ। 

Kili Paul: ਕਾਕਾ ਦੇ ਇਸ ਗੀਤ  'ਤੇ ਕਿੱਲੀ ਪੌਲ ਨੇ ਬਣਾਈ ਵੀਡੀਓ, ਗਾਇਕ ਨੇ ਕਮੈਂਟ ਕਰ ਆਖੀ ਇਹ ਗੱਲਇੰਟਰੈਨੱਟ ‘ਤੇ ਮਸ਼ਹੂਰ ਹੈ ਕਿੱਲੀ ਪੌਲ 

ਕਿੱਲੀ ਪੌਲ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ।ਆਏ ਦਿਨ ਉਹ ਪੰਜਾਬੀ ਗੀਤਾਂ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆਉਂਦੇ ਹਨ । ਉਹ ਹੁਣ ਤੱਕ ਐਮੀ ਵਿਰਕ, ਦਿਲਜੀਤ ਦੋਸਾਂਝ, ਕਰਣ ਔਜਲਾ ਸਣੇ ਕਈ ਪੰਜਾਬੀ ਗਾਇਕਾਂ ਦੇ ਗੀਤਾਂ ‘ਤੇ ਵੀਡੀਓ ਬਣਾ ਚੁੱਕੇ ਹਨ । ਕੁਝ ਸਮਾਂ ਪਹਿਲਾਂ ਦਿਲਜੀਤ ਦੋਸਾਂਝ ਨੇ ਵੀ ਉਨ੍ਹਾਂ ਦਾ ਵੀਡੀਓ ਸਾਂਝਾ ਕੀਤਾ ਸੀ । ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਗੀਤਾਂ ‘ਤੇ ਵੀ ਵੀਡੀਓ ਬਣਾ ਚੁੱਕੇ ਹਨ । ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਕਿੱਲੀ ਪੌਲ ਦੀ ਤਾਰੀਫ ਕੀਤੀ ਸੀ । ਭਾਰਤ ਆਉਣ ‘ਤੇ ਉਸ ਨੇ ਪੀਐੱਮ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਭਾਰਤ ‘ਚ ਕਈ ਬਾਲੀਵੁੱਡ ਅਦਾਕਾਰਾਂ ਦੇ ਨਾਲ ਵੀ ਕਿੱਲੀ ਪੌਲ ਨੇ ਮੁਲਾਕਾਤ ਕੀਤੀ ਸੀ । ਜਿਸ ‘ਚ ਮਾਧੁਰੀ ਦੀਕਸ਼ਿਤ ਸਣੇ ਕਈ ਕਲਾਕਾਰ ਸ਼ਾਮਿਲ ਹਨ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network