ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਦੇ ਭਰਾ ਦਾ ਹੋਇਆ ਵਿਆਹ, ਵੇਖੋ ਵਿਆਹ ਦੇ ਖੂਬਸੂਰਤ ਵੀਡੀਓ ਅਤੇ ਤਸਵੀਰਾਂ

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਦੇ ਛੋਟੇ ਭਰਾ ਦਾ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੇ ਹਨ । ਸੰਦੀਪ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋi ਕ ਸੰਦੀਪ ਦਾ ਭਰਾ ਅਤੇ ਭਰਜਾਈ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ ।

Reported by: PTC Punjabi Desk | Edited by: Shaminder  |  November 22nd 2023 04:53 PM |  Updated: November 22nd 2023 04:53 PM

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਦੇ ਭਰਾ ਦਾ ਹੋਇਆ ਵਿਆਹ, ਵੇਖੋ ਵਿਆਹ ਦੇ ਖੂਬਸੂਰਤ ਵੀਡੀਓ ਅਤੇ ਤਸਵੀਰਾਂ

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ (Sandeep Toor)ਦੇ ਛੋਟੇ ਭਰਾ ਦਾ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੇ ਹਨ । ਸੰਦੀਪ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋi ਕ ਸੰਦੀਪ ਦਾ ਭਰਾ ਅਤੇ ਭਰਜਾਈ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ । ਸੋਸ਼ਲ ਮੀਡੀਆ ‘ਤੇ ਨਵ-ਵਿਆਹੀ ਜੋੜੀ ਨੂੰ ਖੂਬ ਵਧਾਈਆਂ ਮਿਲ ਰਹੀਆਂ ਹਨ ।

ਹੋਰ ਪੜ੍ਹੋ :  ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਕਰ ਰਿਹਾ ਭਰਾ ਦੇ ਵਿਆਹ ਦੀਆਂ ਤਿਆਰੀਆਂ, ਵੀਡੀਓ ਕੀਤਾ ਸਾਂਝਾ

ਇਸ ਵਿਆਹ ‘ਚ ਫਿੱਟਨੈੱਸ ਮਾਡਲ ਸੁੱਖ ਜੌਹਲ ਵੀ ਆਪਣੀ ਪਤਨੀ ਅਤੇ ਭੈਣ ਦੇ ਨਾਲ ਪਹੁੰਚੇ ਸਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਸੰਦੀਪ ਨੇ ਵਿਆਹ ਦੀ ਸ਼ੌਪਿੰਗ ਦੌਰਾਨ ਦੇ ਵੀਡੀਓਜ਼ ਅਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ । ਇਸ ਦੇ ਨਾਲ ਹੀ ਰੋਕੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । 

ਵਿਆਹ ਤੋਂ ਬਾਅਦ ਵਿਦੇਸ਼ ਦੀ ਤਿਆਰੀ

ਵਿਆਹ ਤੋਂ ਬਾਅਦ ਸੰਦੀਪ ਆਪਣੇ ਭਰਾ ਅਤੇ ਭਰਜਾਈ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹਨ । ਜਿਸ ਦੇ ਲਈ ਦੋਵਾਂ ਨੇ ਤਿਆਰੀ ਕਰ ਲਈ ਹੈ । ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਵੀਜ਼ਾ ਆਇਆ ਸੀ । ਜਿਸ ਦੀ ਖੁਸ਼ਖਬਰੀ ਵੀ ਸੰਦੀਪ ਤੂਰ ਦੇ ਵੱਲੋਂ ਸ਼ੇਅਰ ਕੀਤੀ ਗਈ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network