ਸੁਖਵਿੰਦਰ ਸੁੱਖੀ ਨੇ ਭਤੀਜੇ ਦੇ ਮੰਗਣੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਭਤੀਜੇ ਨੁੰ ਦਿੱਤੀ ਵਧਾਈ

ਸੁੱਚੇ ਮੋਤੀ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ…ਜੀ ਹਾਂ ਜੋੜੀਆਂ ਜੱਗ ਥੋੜੀਆਂ। ਜਦੋਂ ਉਹ ਸੱਚਾ ਪ੍ਰਮਾਤਮਾ ਇਹ ਜੋੜੀਆਂ ਬਣਾਉਂਦਾ ਹੈ ਤਾਂ ਜ਼ਿੰਦਗੀ ਸਵਰਗ ਬਣ ਜਾਂਦੀ ਹੈ । ਗਾਇਕ ਸੁਖਵਿੰਦਰ ਸੁੱਖੀ ਦਾ ਭਤੀਜਾ ਵੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ ।

Written by  Shaminder   |  March 30th 2023 10:25 AM  |  Updated: March 30th 2023 10:31 AM

ਸੁਖਵਿੰਦਰ ਸੁੱਖੀ ਨੇ ਭਤੀਜੇ ਦੇ ਮੰਗਣੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਭਤੀਜੇ ਨੁੰ ਦਿੱਤੀ ਵਧਾਈ

ਗਾਇਕ ਸੁਖਵਿੰਦਰ ਸੁੱਖੀ (Sukhwinder Sukhi) ਨੇ ਆਪਣੇ ਭਤੀਜੇ ਦੀ ਰਿੰਗ ਸੈਰੇਮਨੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਭਤੀਜੇ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦੇ ਲਈ ਵਧਾਈ ਵੀ ਦਿੱਤੀ ਹੈ ।

ਹੋਰ ਪੜ੍ਹੋ : ਜੈਨੀ ਜੌਹਲ ਨੇ ਮਾਪਿਆਂ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਕਿਸੇ ਨੂੰ ਮਾੜੇ ਲੱਗਦੇ, ਪਰ ਬੇਬੇ ਬਾਪੂ ਲਈ…’

ਭਤੀਜੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਗਾਇਕ ਨੇ ਇੱਕ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਦਿੰਦੇ ਹੋਏ ਇਸ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੰਦਿਆਂ ਲਿਖਿਆ ‘ਸਾਡੇ ਪਿਆਰੇ ਭਤੀਜੇ ਗਗਨ ਤੇ ਭਵਨ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਅਤੇ ਰਿੰਗ ਸੈਰੇਮਨੀ ਦੀਆਂ ਬਹੁਤ ਬਹੁਤ ਵਧਾਈਆਂ ।ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਸਾਡੀ ਨਵੀਂ ਕੈਨੇਡੀਅਨ ਜੋੜੀ’। 

ਪ੍ਰਸ਼ੰਸਕਾਂ ਨੇ ਵੀ ਗਾਇਕ ਨੂੰ ਦਿੱਤੀ ਵਧਾਈ 

ਸੁਖਵਿੰਦਰ ਸੁੱਖੀ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦੇ ਭਤੀਜੇ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈਆਂ ਦਿੱਤੀਆਂ ਹਨ । ਸੁਖਵਿੰਦਰ ਸੁੱਖੀ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।

ਸੁਖਵਿੰਦਰ ਸੁੱਖੀ ਦੀ ਨਿੱਜੀ ਜ਼ਿੰਦਗੀ 

ਸੁਖਵਿੰਦਰ ਸੁੱਖੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਬੱਚੇ ਹਨ । ਜੋ ਵਿਦੇਸ਼ ‘ਚ ਹੀ ਪੜ੍ਹਦੇ ਹਨ, ਇੱਕ ਧੀ ਅਤੇ ਇੱਕ ਪੁੱਤਰ । ਉਨ੍ਹਾਂ ਦਾ ਪੁੱਤਰ ਪੜ੍ਹਾਈ ਦੇ ਖੇਤਰ ‘ਚ ਮੱਲਾਂ ਮਾਰ ਰਿਹਾ ਹੈ । ਪਿੱਛੇ ਜਿਹੇ ਸੁਖਵਿੰਦਰ ਸੁੱਖੀ ਨੇ ਆਪਣੇ ਪੁੱਤਰ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਸੁਖਵਿੰਦਰ ਸੁੱਖੀ ਖੁਦ ਵੀ ਬਹੁਤ ਪੜ੍ਹੇ ਲਿਖੇ ਹਨ ਅਤੇ ਗੋਲਡ ਮੈਡਲਿਸਟ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network