ਫ਼ਿਲਮ ‘ਰਜ਼ਾ-ਏ-ਇਸ਼ਕ’ ਦੇ ਅਦਾਕਾਰ ਹਾਰਪ ਫਾਰਮਰ ਸਣੇ ਕਈ ਕਲਾਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ

ਪੰਜਾਬੀ ਫ਼ਿਲਮ ‘ਰਜ਼ਾ-ਏ-ਇਸ਼ਕ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪੁੱਜੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਹਾਰਪ ਫਾਰਮਰ ਦੀ ਇਹ ਫ਼ਿਲਮ ਇੱਕ ਪ੍ਰੇਮ ਕਹਾਣੀ ‘ਤੇ ਅਧਾਰਿਤ ਹੈ ਅਤੇ ਇਸ ‘ਚ ਪੁਰਾਣਾ ਪੰਜਾਬ ਵਿਖਾਇਆ ਗਿਆ ਹੈ।

Written by  Shaminder   |  December 01st 2023 03:34 PM  |  Updated: December 01st 2023 03:34 PM

ਫ਼ਿਲਮ ‘ਰਜ਼ਾ-ਏ-ਇਸ਼ਕ’ ਦੇ ਅਦਾਕਾਰ ਹਾਰਪ ਫਾਰਮਰ ਸਣੇ ਕਈ ਕਲਾਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ

ਪੰਜਾਬੀ ਫ਼ਿਲਮ ‘ਰਜ਼ਾ-ਏ-ਇਸ਼ਕ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪੁੱਜੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਹਾਰਪ ਫਾਰਮਰ ਦੀ ਇਹ ਫ਼ਿਲਮ ਇੱਕ ਪ੍ਰੇਮ ਕਹਾਣੀ ‘ਤੇ ਅਧਾਰਿਤ ਹੈ ਅਤੇ ਇਸ ‘ਚ ਪੁਰਾਣਾ ਪੰਜਾਬ ਵਿਖਾਇਆ ਗਿਆ ਹੈ।

ਹੋਰ ਪੜ੍ਹੋ :  ਯੂ-ਟਿਊਬਰ ਅਰਮਾਨ ਮਲਿਕ ਦੇ ਯੂ-ਟਿਊਬ ‘ਤੇ ਹੋਏ 5 ਮਿਲੀਅਨ ਫਾਲੋਵਰਸ, ਜੁੜਵਾ ਬੱਚਿਆਂ ਦੇ ਨਾਲ ਮਨਾਇਆ ਜਸ਼ਨ

ਇਸ ਮੌਕੇ ਫ਼ਿਲਮ ਦੀ ਸਾਰੀ ਸਟਾਰਕਾਸਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਵੀ ਕੀਤੀ । ਇਹ ਫ਼ਿਲਮ ਅੱਠ ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਮੁੱਖ ਕਿਰਦਾਰ ‘ਚ ਹਾਰਪ ਫਾਰਮਰ ਨਜ਼ਰ ਆਉਣਗੇ ।

ਇਸ ਤੋਂ ਇਲਾਵਾ ਆਨੰਦ ਪ੍ਰਿਆ ਸਣੇ ਕਈ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦੇਣਗੇ । ਫ਼ਿਲਮ ਨਿਰਦੇਸ਼ਕ ਅਮਿਤ ਸਨੌਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਦੋ ਹੋਰ ਫ਼ਿਲਮਾਂ ਵੀ ਆ ਰਹੀਆਂ ਹਨ, ਜੋ ਕਿ 2024 ਦੇ ਅਖੀਰ ਤੱਕ ਰਿਲੀਜ਼ ਹੋਣਗੀਆਂ । 

ਹਾਰਪ ਫਾਰਮਰ ਕਿਸਾਨ ਅੰਦੋਲਨ ‘ਚ ਵੀ ਸਨ ਸਰਗਰਮ

ਹਾਰਪ ਫਾਰਮਰ ਅਦਾਕਾਰੀ ਦੇ ਨਾਲ ਨਾਲ ਆਪਣੀ ਬਿਹਤਰੀਨ ਫੋਟੋਗ੍ਰਾਫੀ ਦੇ ਲਈ ਵੀ ਜਾਣੇ ਜਾਂਦੇ ਹਨ । ਉਨ੍ਹਾਂ ਦੀਆਂ ਤਸਵੀਰਾਂ ਵੀ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਸ ਤੋਂ ਪਹਿਲਾਂ ਵੀ ਉਹ ਕਈ ਫ਼ਿਲਮਾਂ ਅਤੇ ਪ੍ਰੋਜੈਕਟਸ ‘ਤੇ ਕੰਮ ਕਰ ਚੁੱਕੇ ਹਨ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network