ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਫ਼ਿਲਮਾਂ ਦੀ ਬਿਹਤਰੀਨ ਅਦਾਕਾਰਾ, ਕੀ ਤੁਸੀਂ ਪਛਾਣਿਆ !

ਪੰਜਾਬੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਇੱਕ ਅਜਿਹੀ ਹੀ ਅਦਾਕਾਰਾ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ਜਿਸ ਨੇ ਪੰਜਾਬੀ ਫ਼ਿਲਮਾਂ ‘ਚ ਕੰਮ ਤਾਂ ਕੀਤਾ ਹੈ ਪਰ ਕੁਝ ਕੁ ਚੋਣਵੀਆਂ ਫ਼ਿਲਮਾਂ ‘ਚ ।

Written by  Shaminder   |  April 30th 2023 07:30 AM  |  Updated: April 30th 2023 06:50 AM

ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਫ਼ਿਲਮਾਂ ਦੀ ਬਿਹਤਰੀਨ ਅਦਾਕਾਰਾ, ਕੀ ਤੁਸੀਂ ਪਛਾਣਿਆ !

  ਪੰਜਾਬੀ ਸਿਤਾਰਿਆਂ (Punjabi Stars) ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਇੱਕ ਅਜਿਹੀ ਹੀ ਅਦਾਕਾਰਾ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ਜਿਸ ਨੇ ਪੰਜਾਬੀ ਫ਼ਿਲਮਾਂ ‘ਚ ਕੰਮ ਤਾਂ ਕੀਤਾ ਹੈ ਪਰ ਕੁਝ ਕੁ ਚੋਣਵੀਆਂ ਫ਼ਿਲਮਾਂ ‘ਚ । ਪਰ ਉਸ ਨੇ ਇਨ੍ਹਾਂ ਕੁਝ ਕੁ ਫ਼ਿਲਮਾਂ ਦੇ ਨਾਲ ਹੀ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡੀ ਹੈ ।ਇਸ ਅਦਾਕਾਰਾ ਦਾ ਨਾਮ ਹੈ ਰੂਪੀ ਗਿੱਲ ।  

ਹੋਰ ਪੜ੍ਹੋ  : ਸਰਗੁਨ ਮਹਿਤਾ ਅਤੇ ਰੂਪੀ ਗਿੱਲ ਰਾਖੀ ਸਾਵੰਤ ਦੀ ਨਕਲ ਕਰਦੀਆਂ ਆਈਆਂ ਨਜ਼ਰ, ਵੀਡੀਓ ਹੋਇਆ ਵਾਇਰਲ

ਰੂਪੀ ਗਿੱਲ ਕੈਨੇਡਾ ਦੀ ਹੈ ਜੰਮਪਲ

ਰੂਪੀ ਗਿੱਲ ਕੈਨੇਡਾ ਦੀ ਜੰਮਪਲ ਹੈ ਅਤੇ ਵਿਦੇਸ਼ ‘ਚ ਹੀ ਉਸ ਨੇ ਆਪਣੀ ਪੜ੍ਹਾਈ ਕੀਤੀ ਹੈ । ਅਦਾਕਾਰੀ ਨੂੰ ਉਸ ਨੇ ਪ੍ਰੋਫੈਸ਼ਨ ਨਹੀਂ,ਬਲਕਿ ਸ਼ੌਂਕ ਦੇ ਤੌਰ ‘ਤੇ ਹੀ ਅਪਣਾਇਆ ਸੀ । ਪਰ ਹੌਲੀ ਹੌਲੀ ਉਸ ਦਾ ਇਹ ਸ਼ੌਂਕ ਉਸ ਦਾ ਪੋ੍ਰਫੈਸ਼ਨ ਬਣ ਗਿਆ ਸੀ । ਅਸਲ ‘ਚ ਉਸ ਦਾ ਸੁਫ਼ਨਾ ਇੱਕ ਪੁਲਿਸ ਅਫ਼ਸਰ ਬਣਨ ਦਾ ਸੀ, ਪਰ ਕਿਸਮਤ ਉਸ ਨੂੰ ਅਦਾਕਾਰੀ ਵਾਲੇ ਪਾਸੇ ਲੈ ਆਈ । 

ਰੂਪੀ ਗਿੱਲ ਜਲਦ ਹੀ ਕਈ ਫ਼ਿਲਮਾਂ ‘ਚ ਆਏਗੀ ਨਜ਼ਰ 

ਰੂਪੀ ਗਿੱਲ ਸਰਗੁਨ ਮਹਿਤਾ ਦੇ ਨਾਲ ‘ਜੱਟ ਨੂੰ ਚੁੜੇਲ ਟੱਕਰੀ’ ਅਤੇ ਨਿਰਮਲ ਰਿਸ਼ੀ ਦੇ ਨਾਲ ‘ਅਰਜ਼ੋਈ’ ਫ਼ਿਲਮ ‘ਚ ਨਜ਼ਰ ਆਏਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰੂਪੀ ਗਿੱਲ ‘ਲਾਈਏ ਜੇ ਯਾਰੀਆਂ’, ‘ਵੱਡਾ ਕਲਾਕਾਰ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ ।  

ਬਤੌਰ ਮਾਡਲ ਵੀ ਗੀਤਾਂ ‘ਚ ਆਈ ਨਜ਼ਰ 

ਰੂਪੀ ਗਿੱਲ ਗੁਰਨਾਮ ਭੁੱਲਰ ਦੇ ਨਾਲ ਗੀਤ ‘ਡਾਇਮੰਡ’ ਅਤੇ ਮਨਕਿਰਤ ਅੋਲਖ ਦੇ ਨਾਲ ‘ਕਮਲੀ’ ਗੀਤ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ । 

 

ਹੋਰ ਪੜ੍ਹੋ  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network